ਜਮਸ਼ੇਰ ਖਾਸ, 11 ਅਪ੍ਰੈਲ (ਹਰਵਿੰਦਰ ਕੁਮਾਰ)-ਮÏਸਮ ਦੀ ਬੇਭਰੋਸਗੀ ਕਾਰਨ ਸੋਨੇ ਰੰਗੀ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫਸਲ ਜਮਸ਼ੇਰ ਖਾਸ ਤੇ ਆਸ ਪਾਸ ਦੇ ਪਿੰਡਾਂ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਬਾਅਦ ਕਣਕ ਦੀ ਕਟਾਈ ਦਾ ਕੰਮ ਕੰਬਾਈਨ ਨਾਲ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਕਿਸਾਨ ਹਰਜਾਪ ਸਿੰਘ ਸੰਘਾ ਕਾਦੀਆਂਵਾਲੀ ਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਜਮਸ਼ੇਰ ਨੇ ਗੱਲ ਕਰਦੇ ਹੋਏ ਦੱਸਿਆ ਕਿ ਸੋਨੇ ਰੰਗੀ ਪੱਕੀ ਕਣਕ ਫਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ | ਕਿਸਾਨ ਰਵਿੰਦਰ ਸਿੰਘ ਪਵਾਰ, ਕੁਲਬੀਰ ਸਿੰਘ ਮਾਨ, ਜਸਵੰਤ ਸਿੰਘ ਸ਼ੇਰਗਿਲ ਆੜ੍ਹਤੀਆ, ਹਰਜੀਤ ਸਿੰਘ ਸ਼ੇਰਗਿੱਲ, ਅਮਨਦੀਪ ਸਿੰਘ, ਇੰਦਰਜੀਤ ਸਿੰਘ ਸ਼ੇਰਗਿੱਲ ਤੇ ਨੰਬਰਦਾਰ ਅਮਰੀਕ ਸਿੰਘ ਦੀਵਾਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮÏਸਮ ਖਰਾਬ ਰਹਿਣ ਕਾਰਨ ਕਣਕ ਦੀ ਕਟਾਈ ਦਾ ਕੰਮ 'ਚ ਦੇਰੀ ਆਈ ਹੈ | ਮੀਂਹ, ਗੜੇ੍ਹਮਾਰੀ ਤੇ ਹਨੇਰੀ ਖੜ੍ਹ ਕਾਰਨ ਕਈ ਥਾਵਾਂ 'ਤੇ ਕਣਕ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਪੰਜਾਬ ਭਰ ਦੇ ਕਿਸਾਨ ਨੂੰ ਹੜਾਂ ਕਾਰਨ ਝੋਨੇ ਦੀ ਫਸਲ ਦੇ ਨੁਕਸਾਨ ਤੋਂ ਬਾਅਦ ਹੁਣ ਕਣਕ ਦੀ ਫਸਲ ਕਾਰਨ ਆਰਥਿਕ ਮੰਦਹਾਲੀ ਝੱਲਣੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਵਲੋਂ ਕਣਕ ਦੀ ਖਰੀਦ ਦਾ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ ਪਰ ਖਰਾਬ ਮÏਸਮ ਕਾਰਨ ਪੂਰੇ ਸੂਬੇ 'ਚ ਕਟਾਈ ਦੇ ਕੰਮ 'ਚ ਦੇਰੀ ਆਈ ਹੈ ਜਿਸ ਕਾਰਨ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਨਾ ਹੋਣ ਕਾਰਨ ਅਜੇ ਤਾਈਾ ਸੁੰਨ-ਮਸਾਨ ਹੀ ਛਾਈ ਹੋਈ ਹੈ |