14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਯਾਦਗਾਰੀ ਹੋ ਨਿੱਬੜਿਆ ਐਚ. ਐਮ. ਵੀ. ਕਾਲਜ ਦਾ 'ਪੁਨਰਮਿਲਨ-2026' ਸਮਾਰੋਹ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਜਲੰਧਰ, 11 ਅਪ੍ਰੈਲ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ (ਐਚ. ਐਮ. ਵੀ.) ਕਾਲਜ ਦੀ 'ਐਚ. ਐਮ. ਵੀ. ਐਲਮੁਨੇ ਵੈਲਫੇਅਰ ਐਸੋਸੀਏਸ਼ਨ' ਵਲੋਂ ਕਰਵਾਈ ਗਈ 'ਐਲਮੁਨੇ ਮੀਟ' (ਪੁਨਰਮਿਲਨ 2026) ਸਮਾਰੋਹ ਯਾਦਗਾਰੀ ਹੋ ਨਿੱਬੜਿਆ | ਪਿ੍ੰਸੀਪਲ ਡਾ. ਏਕਤਾ ਖੋਸਲਾ ਦੀ ਸਰਪ੍ਰਸਤੀ ਹੇਠ ਕਰਵਾਏ ਸਮਾਰੋਹ 'ਚ ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਨੂੰ ਜਿਥੇ ਇਕ ਦੂਸਰੇ ਨਾਲ ਮੁੜ ਮਿਲਣ ਦਾ ਮੌਕਾ ਮਿਲਿਆ, ਉਥੇ ਉਨ੍ਹਾਂ ਕਾਲਜ ਨਾਲ ਸੰਬੰਧਿਤ ਆਪਣੀਆਂ ਯਾਦਾਂ ਨੂੰ ਵੀ ਤਾਜ਼ਾ ਕਰਦੇ ਹੋਏ ਅਤੀਤ ਦੇ ਖੂਬਸੂਰਤ ਪਲਾਂ ਨੂੰ ਮੁੜ ਤੋਂ ਜੀਊਣ ਦਾ ਯਤਨ ਕੀਤਾ | ਸਮਾਗਮ ਦੀ ਸ਼ੁਰੂਆਤ ਰਸਮੀ ਸ਼ਮ੍ਹਾਂ ਰੌਸ਼ਨ ਤੇ ਡੀ. ਏ. ਵੀ. ਗਾਨ ਨਾਲ ਹੋਈ | ਇਸ ਮੌਕੇ ਕਈ ਕਾਲਜ ਦੀਆਂ ਕਈ ਪੁਰਾਣੀਆਂ ਵਿਦਿਆਰਥਣਾਂ (ਪ੍ਰਸਿੱਧ ਐਲਮੁਨ)ੇ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਸ੍ਰੀਮਤੀ ਸਰੋਜਿਨੀ ਗੌਤਮ ਸ਼ਾਰਦਾ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਦੱਸਿਆ ਕਿ 150 ਤੋਂ ਵੱਧ ਐਲਮੁਨੇ (ਪੁਰਾਣੀਆਂ ਵਿਦਿਆਰਥਣਾਂ) ਇਸ ਸਮਾਗਮ ਵਿਚ ਸ਼ਾਮਿਲ ਹੋਈਆਂ | ਉਨ੍ਹਾਂ ਮਾਣ ਨਾਲ ਕਿਹਾ ਕਿ ਐਚ. ਐਮ. ਵੀ. ਦੀਆਂ ਪੁਰਾਣੀਆਂ ਵਿਦਿਆਰਥਣਾਂ ਆਈ. ਏ. ਐਸ., ਆਈ. ਆਰ. ਐਸ., ਪੀ. ਸੀ. ਐਸ., ਸਿੱਖਿਆ, ਪ੍ਰਬੰਧਨ, ਕਾਨੂੰਨ ਤੇ ਹੋਰ ਕਈ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਪਿ੍ੰਸੀਪਲ ਡਾ. ਏਕਤਾ ਖੋਸਲਾ ਨੇ ਐਲਮੁਨੇ ਐਸੋਸੀਏਸ਼ਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸੰਸਥਾ ਤੇ ਪੁਰਾਤਨ ਵਿਦਿਆਰਥਣਾਂ ਵਿਚਕਾਰ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਅਤੇ ਮੌਜੂਦਾ ਵਿਦਿਆਰਥਣਾਂ ਲਈ ਪ੍ਰੇਰਣਾ ਸਰੋਤ ਸਾਬਤ ਹੁੰਦੇ ਹਨ | ਧੰਨਵਾਦ ਦੀ ਰਸਮ ਸ੍ਰੀਮਤੀ ਸਵਿਤਾ ਮਹਿੰਦਰੂ ਵਲੋਂ ਨਿਭਾਈ ਗਈ | ਸਮਾਗਮ ਖੁਸ਼ਗਵਾਰ ਯਾਦਾਂ, ਖੁਸ਼ੀਆਂ ਤੇ ਨਵੇਂ ਸਬੰਧਾਂ ਦੇ ਨਾਲ ਯਾਦਗਾਰ ਢੰਗ ਨਾਲ ਸਮਾਪਤ ਹੋਇਆ, ਜਿਸ ਨੇ 'ਪੁਨਰਮਿਲਨ 2026' ਨੂੰ ਸਭ ਲਈ ਇਕ ਦਿਲਛੂਹਣ ਵਾਲਾ ਅਨੁਭਵ ਬਣਾ ਦਿੱਤਾ | ਇਸ ਮੌਕੇ ਉਨ੍ਹਾਂ ਪੱਤਰਕਾਰੀ ਦੇ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਲਈ 'ਅਜੀਤ' ਪ੍ਰਕਾਸ਼ਨ ਸਮੂਹ ਦੀ ਚੀਫ ਐਗਜ਼ੈਕਟਿਵ ਸ੍ਰੀਮਤੀ ਸਰਵਿੰਦਰ ਕੌਰ ਸਮੇਤ ਸ੍ਰੀਮਤੀ ਸਰੋਜਨੀ ਗੋਤਮ ਸ਼ਾਰਦਾ, ਸੀ. ਏ. ਰੁਪਾਲੀ ਕੋਹਲੀ ਤੇ ਡਾ. ਨੀਲਮ ਸੇਠੀ ਨੂੰ ਉਨ੍ਹਾਂ ਵਲੋਂ ਵੱਖ-ਵੱਖ ਖੇਤਰਾਂ 'ਚ ਪਾਏ ਜਾ ਰਹੇ ਯੋਗਦਾਨ ਲਈ 'ਵੂਮੈਨ ਇੰਪਾਵਰਮੈਂਟ' ਐਵਾਰਡ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਹੋਰਨਾਂ ਸਤਿਕਾਰਤ ਮਹਿਮਾਨਾਂ ਤੇ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਤੇ ਸ਼ਾਨਦਾਰ ਮਾਡਲਿੰਗ ਸਮਾਰੋਹ 'ਚ ਵੀ ਹਿੱਸਾ ਲਿਆ, ਜਿਸ 'ਚ ਜੱਜਾਂ ਦੀ ਭੂਮਿਕਾ ਡਾ. ਕੰਵਲਦੀਪ, ਸ਼੍ਰੀਮਤੀ ਸੰਤੋਸ਼ ਛਿੱਬੜ ਤੇ ਡਾ. ਰੇਣੁਕਾ ਭੱਟੀ ਵਲੋਂ ਨਿਭਾਈ ਗਈ | ਪ੍ਰੋਗਰਾਮ ਦੇ ਅਖੀਰ 'ਚ ਸ੍ਰੀਮਤੀ ਸਵਿਤਾ ਮਹਿੰਦਰੂ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਸਬਾ ਜਮਸ਼ੇਰ ਤੇ ਆਸ-ਪਾਸ ਦੇ ਪਿੰਡਾਂ 'ਚ ਕਣਕ ਦੀ ਕਟਾਈ ਸ਼ੁਰੂ ਅਗਲੀ ਖ਼ਬਰ ਬੇਅੰਤ ਸਿੰਘ ਪਾਰਕ 'ਚ 2.70 ਕਰੋੜ ਨਾਲ ਬਣੇਗਾ ਨਵਾਂ ਫਾਇਰ ਸਟੇਸ਼ਨ, ਨਿਰਮਾਣ ਸ਼ੁਰੂ
Ad Position 24