15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲੂਈਸ ਬਰੇਲ ਵੈੱਲਫ਼ੇਅਰ ਐਸੋਸੀਏਸ਼ਨ ਨੇ 23ਵਾਂ ਨੇਤਰਹੀਣ ਤੇ ਦਿਵਿਆਂਗ ਵਿਅਕਤੀਆਂ ਦੇ ਦਸਤਾਵੇਜ਼ ਬਣਾਉਣ ਦਾ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਸ਼ਾਹਕੋਟ, 11 ਅਪ੍ਰੈਲ (ਦਲਜੀਤ ਸਿੰਘ ਸਚਦੇਵਾ, ਬਾਂਸਲ, ਸੁਖਦੀਪ ਸਿੰਘ)-ਲੂਈਸ ਬਰੇਲ ਵੈਲਫ਼ੇਅਰ ਐਸੋਸੀਏਸ਼ਨ ਫਾਰ ਦਾ ਬਲਾਇੰਡ ਵਲੋਂ ਸਰਕਾਰੀ ਕਾਲੇਜ ਸ਼ਾਹਕੋਟ ਵਿਖੇ 23ਵਾਂ ਨੇਤਰਹੀਣ ਤੇ ਦਿਵਿਆਂਗ ਵਿਅਕਤੀਆਂ ਲਈ ਦਸਤਾਵੇਜ਼ ਬਣਾਉਣ ਦਾ ਕੈਂਪ ਡਾ. ਹਿਮਾਂਸ਼ੂ ਅਗਰਵਾਲ (ਆਈ. ਏ. ਐੱਸ.) ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ | ਕੈਂਪ ਵਿਚ ਅੰਗਹੀਣਤਾ ਸਰਟੀਫ਼ਿਕੇਟ, ਯੂ. ਡੀ. ਆਈ. ਡੀ. ਕਾਰਡ-20, ਰੇਲਵੇ ਕੰਨਸੈਸ਼ਨ ਸਰਟੀਫ਼ਿਕੇਟ-35, ਰੇਲਵੇ ਈ ਕਾਰਡ-35, ਆਧਾਰ ਕਾਰਡ-19, ਮੁੱਖ ਮੰਤਰੀ ਸਿਹਤ ਯੋਜਨਾ ਦਸ ਲੱਖ ਵਾਲਾ ਕਾਰਡ- 30, ਪੈਨਸ਼ਨ ਫਾਰਮ-25 ਭਰੇ ਗਏ | ਕੈਂਪ 'ਚ ਸਰਕਾਰੀ ਕਾਲਜ ਸ਼ਾਹਕੋਟ ਦੀ ਪਿ੍ੰਸੀਪਲ ਜਗਜੀਤ ਕੌਰ, ਸਟਾਫ਼ ਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਯੋਗਦਾਨ ਪਾਇਆ | ਇਸ ਦੇ ਨਾਲ-ਨਾਲ ਕੈਂਪ ਨੂੰ ਲਗਾਉਣ ਲਈ ਅੱਖਾਂ ਦੇ ਮਾਹਿਰ ਡਾ. ਰੋਹਿਤ ਭਨੋਟ, ਹੱਡੀਆਂ ਦੇ ਡਾਕਟਰ ਹਰਮੀਤ ਸਿੰਘ ਗਿੱਲ, ਦਿਮਾਗੀ ਰੋਗਾਂ ਦੇ ਡਾਕਟਰ ਅਭੇ ਰਾਜ, ਈ. ਐਨ. ਟੀ. ਡਾ. ਨਵਦੀਪ ਪਿ੍ਆ ਵਲੋਂ ਸੇਵਾਵਾਂ ਨਿਭਾਈਆਂ ਗਈਆਂ | ਯੂ. ਡੀ. ਆਈ. ਡੀ. ਕਾਰਡ ਬਣਾਉਣ ਲਈ ਮੈਡਮ ਰਜਵੀਰ, ਤਰੁਣ ਬਾਲਾ, ਪੈਨਸ਼ਨ ਸਟਾਫ ਦਫਤਰ ਤੋਂ ਕਲਰਕ ਅਨੀਤਾ ਆਂਗਣਵਾੜੀ ਸੁਪਰਵਾਈਜਰ ਵਲੋਂ ਫਾਰਮ ਭਰੇ ਗਏ | ਮੁੱਖ ਮੰਤਰੀ ਸਿਹਤ ਯੋਜਨਾ ਵਾਲਾ ਕਾਰਡ ਬਣਾਉਣ ਲਈ ਪੰਕਜ ਸਰੀਨ, ਵਿਸ਼ਾਲ, ਗਣੇਸ਼ ਕੁਮਾਰ, ਬਲਕਾਰ ਸਿੰਘ ਅਤੇ ਸੇਵਾ ਕੇਂਦਰ ਤੋਂ ਆਧਾਰ ਕਾਰਡ ਬਣਾਉਣ ਲਈ ਇੰਚਾਰਜ ਬਹਾਦੁਰ, ਮਨਦੀਪ ਸਿੰਘ, ਸੰਦੀਪ ਕੌਰ ਨੇ ਸੇਵਾਵਾਂ ਨਿਭਾਈਆਂ | ਸੰਸਥਾ ਦੇ ਪ੍ਰਧਾਨ ਵਿਕਰਾਂਤ ਦੱਤਾ, ਕੈਸ਼ੀਅਰ ਤੇਜਿੰਦਰ ਸਿੰਘ, ਚੇਅਰਮੈਨ ਇੰਦਰਪ੍ਰੀਤ ਸਿੰਘ, ਸਹਾਇਕ ਸੈਕਟਰੀ ਅਵਤਾਰ ਸਿੰਘ ਤੇ ਐਡਵਾਈਜ਼ਰ ਬਿਹਾਰੀ ਲਾਲ ਵਲੋਂ ਕੈਂਪ ਵਿਚ ਸਹਿਯੋਗ ਦੇਣ ਵਾਲੇ ਕਾਲਜ ਦੇ ਸਟਾਫ਼ ਮੈਂਬਰਜ਼ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਐਗਜ਼ੈਕਟਿਵ ਕਮੇਟੀ ਮੈਂਬਰ ਗੁਰਸ਼ਰਨਜੀਤ ਸਿੰਘ, ਕਸ਼ਮੀਰ ਸਿੰਘ, ਪ੍ਰਦੀਪ ਕੁਮਾਰ, ਬਲਵੀਰ ਸ਼ਾਹ, ਕੁਲਵਿੰਦਰ ਕੌਰ, ਪਰਮਜੀਤ ਕੌਰ, ਸ਼ਿਵਮ, ਪੱਲਵੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਈ. ਏ. ਓ. ਐੱਸ. ਦੀ ਅੰਤਰਰਾਸ਼ਟਰੀ ਕਾਨਫਰੰਸ 'ਚ ਡਾ. ਸਤਪਾਲ ਗੁਪਤਾ ਨੂੰ ਮਿਲਿਆ ਬਤੌਰ ਫੈਕਲਟੀ ਸੱਦਾ ਅਗਲੀ ਖ਼ਬਰ ਆਈ. ਏ. ਓ. ਐੱਸ. ਦੀ ਅੰਤਰਰਾਸ਼ਟਰੀ ਕਾਨਫਰੰਸ 'ਚ ਡਾ. ਸਤਪਾਲ ਗੁਪਤਾ ਨੂੰ ਮਿਲਿਆ ਬਤੌਰ ਫੈਕਲਟੀ ਸੱਦਾ
Ad Position 24