ਜਲੰਧਰ, 11 ਅਪ੍ਰੈਲ (ਐੱਮ. ਐੱਸ. ਲੋਹੀਆ)-ਸਥਾਨਕ ਕਿਸ਼ਨਪੁਰਾ ਚੌਕ ਨੇੜੇ ਚੱਲ ਰਹੇ ਕਮਲ ਹਸਪਤਾਲ 'ਚ ਬਤੌਰ ਹੱਡੀਆਂ ਦੇ ਮਾਹਿਰ ਸੇਵਾਵਾਂ ਦੇ ਰਹੇ ਡਾ. ਸਤਪਾਲ ਗੁਪਤਾ ਨੂੰ ਇੰਡੀਅਨ ਅਕੈਡਿਮੀ ਆਫ਼ ਓਰਥੋਪੈਡਿਕ ਸਰਜਨਜ਼ (ਆਈ. ਏ. ਓ. ਐੱਸ.) ਵਲੋਂ 17, 18 ਤੇ 19 ਅਪ੍ਰੈਲ ਨੂੰ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਕਾਨਫਰੰਸ 'ਚ ਬਤੌਰ ਫੈਕਲਟੀ ਸੱਦਾ ਦਿੱਤਾ ਗਿਆ ਹੈ | ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਕਾਨਫਰੰਸ 'ਚ ਸ਼ਾਮਿਲ ਦੇਸ਼ ਵਿਦੇਸ਼ ਤੋਂ ਆਏ ਮਾਹਿਰਾਂ ਨਾਲ ਆਪਣੇ ਤਜਰਬੇ ਤੇ ਉਨ੍ਹਾਂ ਨਾਲ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ |