ਜਲੰਧਰ, 12 ਅਪ੍ਰੈਲ (ਡਾ. ਜਤਿੰਦਰ ਸਾਬੀ)-ਵਾਜਰਾ ਕੋਰ ਵਲੋਂ ਜਲੰਧਰ ਕੈਂਟ ਦੇ ਵਾਡਰਾ ਹਾਕੀ ਐਸਟਰੋਟਰਫ ਸਟੇਡੀਅਮ 'ਚ ਕਰਵਾਈ ਇੰਟਰ ਫਾਰਮੇਸ਼ਨ ਹਾਕੀ ਚੈਂਪੀਅਨਸ਼ਿਪ ਸਮਾਪਤ ਹੋ ਗਈ | ਸਮਾਪਤੀ ਮੌਕੇ ਬਤੌਰ ਮੁੱਖ ਮਹਿਮਾਨ ਲੈਫਟੀਨੈਟ ਜਨਰਲ ਅਮਿਤ ਕਬਬਿਆਲ ਵਾਈ. ਐਸ. ਐਮ. ਨੇ ਸ਼ਿਰਕਤ ਕੀਤੀ | ਇਸ ਮੌਕੇ ਸੀਨੀਅਰ ਫੌਜੀ ਅਧਿਕਾਰੀ, ਹਾਕੀ ਖਿਡਾਰੀ ਤੇ ਨਾਮੀ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜਰ ਸਨ | ਇਸ ਮੌਕੇ ਮੁੱਖ ਮਹਿਮਾਨ ਵਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ |