ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲਿਟਲ ਬਲਾਸਮ ਤੇ ਲਾ ਬਲਾਸਮ ਸਕੂਲ 'ਚ ਇਨਾਮ ਵੰਡ ਸਮਾਗਮ ਮੌਕੇ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਵਿਦਿਆਰਤੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਤੇ ਪੇਸ਼ਕਾਰੀ ਦਿੰਦੀਆਂ ਹੋਈਆਂ ਵਿਦਿਆਰਥਣਾਂ | ਤਸਵੀਰਾਂ : ਮੁਨੀਸ਼ <br/> 13-04-2026
ਜਲੰਧਰ, 12 ਅਪ੍ਰੈਲ (ਪਵਨ ਖਰਬੰਦਾ)-ਲਾ ਬਲੌਸਮਜ਼ ਸਕੂਲ ਨੇ ਅਕਾਦਮਿਕ ਸਾਲ ਲਈ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਇਕ ਸ਼ਾਨਦਾਰ ਇਨਾਮ ਵੰਡ ਸਮਾਰੋਹ ਦੀ ਮੇਜ਼ਬਾਨੀ ਕੀਤੀ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਉਨ੍ਹਾਂ ਦੀ ਸਿਰਜਣਾਤਮਿਕਤਾ, ਪ੍ਰਤਿਭਾ ਤੇ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦੇਣਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਵੇ ਜਗਾਉਣ ਦੀ ਰਸਮ ਨਾਲ ਹੋਈ, ਜੋ ਜੀਵਨ ਅਤੇ ਸਕਾਰਾਤਮਿਕ ਊਰਜਾ ਦਾ ਪ੍ਰਤੀਕ ਹੈ | ਇਸ ਤੋਂ ਬਾਅਦ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਗਣੇਸ਼ ਵੰਦਨਾ ਦਾ ਮਨਮੋਹਕ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੀ ਚੇਅਰਪਰਸਨ ਵੰਦਨਾ ਮਡੀਆ, ਡਾਇਰੈਕਟਰ ਰੂਹਾਨੀ ਕੋਹਲੀ ਤੇ ਪਿ੍ੰਸੀਪਲ ਨਿਧੀ ਚੋਪੜਾ ਨੇ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਟਾਰਜੈਂਟ ਹੰਟ, ਹਿੰਦੀ ਕਵਿਤਾ ਪਾਠ, ਪੋਸਟਰ ਮੇਕਿੰਗ, ਸਪੈੱਲ ਵਿਜ਼ਾਰਡ, ਟਿ੍ਕ ਨਈ, ਕਲੇ ਮਾਡਲਿੰਗ, ਡਰਾਅ ਐਂਡ ਕਲਰ, ਸਟੋਰੀ ਟੈਲਿੰਗ, ਲਘੂ ਫਿਲਮ ਮੇਕਿੰਗ, ਹਿੰਦੀ ਬਹਿਸ, ਸਲੋਗਨ ਰਾਈਟਿੰਗ ਅਤੇ ਗ੍ਰੀਨ ਵਾਰੀਅਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ, ਸਰਟੀਫਿਕੇਟ ਤੇ ਤਗਮੇ ਭੇਟ ਕਰਕੇ ਸਨਮਾਨਿਤ ਕੀਤਾ | ਇਸ ਦੌਰਾਨ ਖਾਸ ਕਰਕੇ 100% ਹਾਜ਼ਰੀ (ਪੂਰੀ ਹਾਜ਼ਰੀ) ਵਾਲੇ ਵਿਦਿਆਰਥੀਆਂ ਨੂੰ ਵੀ ਸਟੇਜ 'ਤੇ ਸਨਮਾਨਿਤ ਕੀਤਾ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ | 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਲੋਕ ਨਾਚ ਭੰਗੜੇ ਨੇ ਸਮਾਰੋਹ 'ਚ ਊਰਜਾ ਤੇ ਉਤਸ਼ਾਹ ਭਰ ਦਿੱਤਾ, ਜਦਕਿ ਦੂਜੀ ਜਮਾਤ ਦੀ ਵਿਦਿਆਰਥਣ ਸਾਨਵੀ ਨੇ ਆਪਣੇ ਮਨਮੋਹਕ ਪੰਜਾਬੀ ਨਾਚ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ | ਇਸ ਮੌਕੇ ਡਾਇਰੈਕਟਰ ਰੂਹਾਨੀ ਕੋਹਲੀ ਨੇ ਇਕੱਠ ਨੂੰ ਸੰਬੋਧਨ ਕੀਤਾ, ਵਿਦਿਆਰਥੀਆਂ ਤੇ ਮਾਪਿਆਂ ਨੂੰ ਨਵੇਂ ਸਮੈਸਟਰ ਲਈ ਸਕੂਲ ਦੇ ਅਕਾਦਮਿਕ ਦਿ੍ਸ਼ਟੀਕੋਣ, ਪਾਠਕ੍ਰਮ 'ਚ ਕੀਤੇ ਗਏ ਨਵੇਂ ਬਦਲਾਅ ਅਤੇ ਆਉਣ ਵਾਲੇ ਸਮੈਸਟਰ ਲਈ ਮੁੱਖ ਫੋਕਸ ਖੇਤਰਾਂ ਬਾਰੇ ਜਾਣਕਾਰੀ ਦਿੱਤੀ | ਮਾਪਿਆਂ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ | ਸਕੂਲ ਪ੍ਰਬੰਧਨ ਚੇਅਰਪਰਸਨ ਵੰਦਨਾ ਮਡੀਆ, ਡਾਇਰੈਕਟਰ ਰੂਹਾਨੀ ਕੋਹਲੀ ਤੇ ਪਿ੍ੰਸੀਪਲ ਸ੍ਰੀਮਤੀ ਨਿਧੀ ਚੋਪੜਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਸਕੂਲ ਦੇ ਯਤਨਾ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਗਮਾਂ ਦੀ ਉਮੀਦ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਤੁਰੰਤ ਦੇਵੇ ਸਰਕਾਰ-ਢਿੱਲੋਂ ਅਗਲੀ ਖ਼ਬਰ ਸੋਨੂ ਸੰਧਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੁੜ ਬੁਲਾਰੇ ਨਿਯੁਕਤ
Ad Position 24
No active advertisement