ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਚੌਧਰੀ ਸੁਰਿੰਦਰ ਸਿੰਘ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 13-04-2026
ਕਰਤਾਰਪੁਰ, 12 ਅਪ੍ਰੈਲ (ਭਜਨ ਸਿੰਘ)-ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕਾ ਤੋਂ ਐਮ. ਪੀ. ਚਰਨਜੀਤ ਸਿੰਘ ਚੰਨੀ ਨਾਲ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਕਰਤਾਰਪੁਰ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਇਕ ਅਹਿਮ ਮੀਟਿੰਗ ਕੀਤੀ ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਲੋਕਾਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਮੌਜੂਦ ਕਾਂਗਰਸੀ ਵਰਕਰਾਂ ਨੇ ਐਮ. ਪੀ. ਚੰਨੀ ਨੂੰ ਦੱਸਿਆ ਕਿ ਚੌਧਰੀ ਪਰਿਵਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਤੇ ਕਰਤਾਰਪੁਰ ਹਲਕੇ ਦੀ ਸੇਵਾ ਇਕ ਪਰਿਵਾਰ ਦੀ ਤਰ੍ਹਾਂ ਕੀਤੀ ਜਾ ਰਹੀ ਹੈ | ਹਲਕਾ ਕਰਤਾਰਪੁਰ ਦੀ ਇਸ ਸੀਟ ਤੋਂ ਚੌਧਰੀ ਸੁਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਯੋਗ ਉਮੀਦਵਾਰ ਹਨ ਤੇ ਹਲਕੇ ਵਿਚ ਦਿਨ ਰਾਤ ਪਾਰਟੀ ਦੀ ਜਿੱਤ ਲਈ ਕੰਮ ਕਰ ਰਹੇ ਹਨ | ਉਨ੍ਹਾਂ ਹਲਕਾ ਵਾਸੀਆਂ, ਪਾਰਟੀ ਵਰਕਰਾਂ ਤੇ ਆਗੂਆਂ ਦੀਆਂ ਭਾਵਨਾਵਾਂ ਤੋਂ ਸਾਬਕਾ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ | ਇਸ ਮੌਕੇ ਨਿਰਮਲ ਸਿੰਘ ਗਾਖਲ ਸੀਨੀਅਰ ਵਾਈਸ ਪ੍ਰਧਾਨ ਜਲੰਧਰ ਦਿਹਾਤੀ, ਕੁਲਦੀਪ ਸਿੰਘ ਤਰਾੜ ਉੱਪ ਬਲਾਕ ਪ੍ਰਧਾਨ ਬਲਾਕ-2, ਡਾ. ਭੀਮ ਸੈਨ, ਜਗਦੀਸ਼ ਲਾਲ ਜੱਗਾ ਸ਼ਹਿਰੀ ਪ੍ਰਧਾਨ, ਸੂਰਜ ਭਾਨ, ਮੁਕੇਸ਼ ਭਾਰਦਵਾਜ, ਦਰਸ਼ਨ ਲਾਲ ਅਵਾਦਾਣ, ਗੁਰਪ੍ਰੀਤ ਸਿੰਘ ਸਾਬੀ ਮੀਰਪੁਰ, ਜਸਵਿੰਦਰ ਸਿੰਘ ਤਲਵਾੜਾ, ਕੁਲਦੀਪ ਸਿੰਘ ਹੀਰਾਪੁਰ, ਗੁਰਮੁੱਖ ਸਿੰਘ ਕੁਹਾਲਾ, ਹਰੀਪਾਲ, ਲਛਮਣ ਲਾਲ ਨੁੱਸੀ, ਮਹਿੰਦਰ ਸਿੰਘ ਖਾਨਕੇ, ਦੌਲਤ ਰਾਮ ਗਾਜੀਪੁਰ, ਰਾਮ ਚੰਦ ਸਫ਼ੀਪੁਰ, ਲਾਲੀ ਨਾਹਲ, ਸੋਮਾ ਨਾਹਲ, ਸਰਦਾਰਾ ਸਿੰਘ ਕੁਹਾਲਾ, ਤਰਲੋਕ ਸਿੰਘ ਮੰਡ, ਕੁਲਵਿੰਦਰ ਸਿੰਘ ਕਿੰਦਾ ਮੰਡ, ਸੁਰਿੰਦਰ ਸਿੰਘ ਵਿਰਕ ਮੰਡ, ਵਿਕਾਸ ਕੁਮਾਰ ਹੇਲਰ, ਜਸਪ੍ਰੀਤ ਸਿੰਘ ਮਾਂਗੇਕੀ, ਸੁਮੀਤ ਕੁਮਾਰ ਭੱਠੇ, ਰੇਸ਼ਮ ਸਿੰਘ ਰਾਓਵਾਲੀ, ਸ਼ੀਰਾ ਚੁਗਾਵਾ, ਰਜਿੰਦਰ ਕੁਮਾਰ ਸੰਮੀਪੁਰ, ਧਰਮਪਾਲ ਹੁਸੈਨਪੁਰ, ਲਵ ਕੁਮਾਰ, ਰਾਕੇਸ਼ ਕੁਮਾਰ ਬਾਜੜਾ, ਗੁਰਮੀਤ ਸਿੰਘ ਚਮਿਆਰਾ, ਪਰਮਜੀਤ ਸਿੰਘ ਹਸਨਪੁਰ, ਰਾਕੇਸ਼ ਕੁਮਾਰ ਬਾਜੜਾ, ਬਿੱਲਾ ਰੰਧਾਵਾ ਮਸੰਦਾਂ, ਸਾਬੀ ਰੰਧਾਵਾ ਮਸੰਦਾਂ, ਹਸਨਮੰਡਾ, ਅਮਰੀਕ ਸਿੰਘ ਪੰਚ ਹਸਨਮੁੰਡਾ, ਕੁਲਦੀਪ ਕਲੇਰ, ਸ਼ਾਮ ਸੁੰਦਰ ਆਦਿ ਸੈਂਕੜੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਦਮਪੁਰ 'ਚ ਬਾਬਾ ਸਾਹਿਬ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਕੇ. ਐਮ. ਵੀ. ਕਾਲਜ ਵਿਖੇ ਇੰਟਰ ਕਾਲਜ 'ਟੈਲੇਂਟ ਕਾਰਨੀਵਲ'
Ad Position 24
No active advertisement