03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਆਭਾਰ 2026: ਸੀ. ਟੀ. ਗਰੁੱਪ ਵਲੋਂ ਉੱਤਮਤਾ, ਸਮਰਪਣ ਤੇ ਕਾਮਯਾਬੀ ਦਾ ਸ਼ਾਨਦਾਰ ਜਸ਼ਨ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਜਲੰਧਰ, 13 ਅਪ੍ਰੈਲ (ਜਸਪਾਲ ਸਿੰਘ)-ਸੀ. ਟੀ. ਗਰੁੱਪ ਵਲੋਂ ਆਪਣਾ ਸਾਲਾਨਾ ਧੰਨਵਾਦ ਸਮਾਗਮ 'ਆਭਾਰ 2026' ਸੀ. ਟੀ. ਯੂਨੀਵਰਸਿਟੀ ਵਿਚ ਆਯੋਜਿਤ ਕੀਤਾ | ਸਮਾਗਮ ਵਿਚ 1000 ਤੋਂ ਵੱਧ ਕਰਮਚਾਰੀਆਂ ਨੇ ਸ਼ਮੂਲੀਅਤ ਕਰਦੇ ਹੋਏ ਏਕਤਾ, ਮਿਹਨਤ ਤੇ ਸਾਂਝੀ ਕਾਮਯਾਬੀ ਦਾ ਜਸ਼ਨ ਮਨਾਇਆ | ਇਹ ਮੌਕਾ ਉਨ੍ਹਾਂ ਕਰਮਚਾਰੀਆਂ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਸਾਲਾਂ ਦੀ ਲਗਨ ਤੇ ਮਿਹਨਤ ਨਾਲ ਸੰਸਥਾ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ | 3+, 5+, 10+, 15+, 20+ ਤੇ 25+ ਸਾਲਾਂ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | 150 ਤੋਂ ਵੱਧ ਕਰਮਚਾਰੀਆਂ ਦਾ ਸਨਮਾਨ ਸਮਾਗਮ ਦਾ ਸਭ ਤੋਂ ਭਾਵੁਕ ਤੇ ਮਾਣਯੋਗ ਪਲ ਬਣਿਆ | ਮੁੱਖ ਮਹਿਮਾਨ ਵਜੋਂ ਬਿ੍ਗੇਡੀਅਰ ਪਰਮਜੀਤ ਸਿੰਘ ਚੀਮਾ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਸ਼ਾਨ ਬਖ਼ਸ਼ੀ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸੰਸਥਾ ਦੀ ਦੂਰਦਰਸ਼ੀ ਸੋਚ ਤੇ ਕਰਮਚਾਰੀਆਂ ਦੀ ਇਕਜੁੱਟ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ | ਸੱਭਿਆਚਾਰਕ ਰੰਗਾਂ ਨਾਲ ਰੰਗੇ ਇਸ ਸਮਾਗਮ ਵਿਚ ਵੱਖ-ਵੱਖ ਕੈਂਪਸਾਂ ਦੇ ਕਰਮਚਾਰੀਆਂ ਨੇ ਭੰਗੜਾ, ਨਾਟਕ ਤੇ ਫੈਸ਼ਨ ਸ਼ੋਅ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ | ਇਸ ਤੋਂ ਇਲਾਵਾ, ਮਨੋਰੰਜਕ ਖੇਡਾਂ ਤੇ ਇੰਟਰੈਕਟਿਵ ਗਤੀਵਿਧੀਆਂ ਨੇ ਕਰਮਚਾਰੀਆਂ 'ਚ ਖੁਸ਼ੀ ਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ | ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਪ੍ਰੋ-ਚਾਂਸਲਰ ਪ੍ਰੋ. (ਡਾ.) ਮਨਬੀਰ ਸਿੰਘ, ਜਾਇੰਟ ਮੈਨੇਜਿੰਗ ਡਾਇਰੈਕਟਰ ਤਨੀਕਾ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਐਡਵੋਕੇਟ ਮਨਜਿੰਦਰ ਕੌਰ ਅਤੇ ਏਗਜ਼ਿਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਸਮੇਤ ਹੋਰ ਹਸਤੀਆਂ ਵੀ ਹਾਜ਼ਰ ਸਨ | ਇਸ ਮੌਕੇ ਸਾਰੇ ਕੈਂਪਸ ਮੁਖੀ ਵੀ ਮੌਜੂਦ ਸਨ, ਜਿਨ੍ਹਾਂ ਵਿਚ ਡਾ. ਸ਼ਿਵ ਕੁਮਾਰ ਕੈਂਪਸ ਡਾਇਰੈਕਟਰ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ, ਡਾ. ਅਨੁਰਾਗ ਸ਼ਰਮਾ ਸੀ. ਟੀ. ਗਰੁੱਪ ਮਕਸੂਦਾਂ ਕੈਂਪਸ, ਆਰਤੀ ਜਸਵਾਲ ਪਿ੍ੰਸੀਪਲ ਸੀ. ਟੀ. ਵਰਲਡ ਸਕੂਲ ਤੇ ਮਨੀਸ਼ਾ ਬਸਨੇਤ ਪਿ੍ੰਸੀਪਲ ਸੀ. ਟੀ. ਪਬਲਿਕ ਸਕੂਲ ਸ਼ਾਮਲ ਸਨ | ਚੇਅਰਮੈਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਸਥਾ ਦੀ ਅਸਲ ਤਾਕਤ ਇਸ ਦੇ ਲੋਕ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਰੰਧਾਵਾ ਬਣੇ ਉਦਯੋਗ ਤੇ ਅਰਜਨ ਬਹਿਲ ਸ਼੍ਰੋ. ਅਕਾਲੀ ਦਲ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਭੁਪਿੰਦਰ ਸਿੰਘ ਖ਼ਾਲਸਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਦਾ ਦੌਰਾ <br/>
Ad Position 24