ਜਲੰਧਰ, 15 ਅਪ੍ਰੈਲ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ (ਵਿਸਾਖੀ ਪੁਰਬ) ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰਸ਼ਬਦ ਪ੍ਰਚਾਰ ਸਭਾ ਦੇ ਸਹਿਯੋਗ ਨਾਲ ''ਅੰਮਿ੍ਤ ਸੰਚਾਰ'' ਕਰਵਾਇਆ ਗਿਆ, ਜਿਸ 'ਚ ਖੰਡੇ ਦੀ ਪਾਹੁਲ ਲੈ ਕੇ 16 ਪ੍ਰਾਣੀ ਗੁਰੂ ਵਾਲੇ ਬਣੇ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਰਾਜਪਾਲ, ਜਨਰਲ ਸਕੱਤਰ ਪ੍ਰਭੂ ਸਿੰਘ ਅਤੇ ਖ਼ਜਾਨਚੀ ਹਰਜਿੰਦਰ ਸਿੰਘ ਲਾਡਾ ਨੇ ਜਾਣਾਕਰੀ ਦਿੱਤੀ ਕਿ ਵਿਸਾਖੀ ਪੁਰਬ ਮੌਕੇ ਸਜਾਏ ਗਏ ਸਵੇਰ ਦੇ ਵਿਸ਼ੇਸ਼ ਦੀਵਾਨਾਂ 'ਚ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਸਪਾਲ ਸਿੰਘ (ਹੈੱਡ ਗ੍ਰੰਥੀ) ਵਲੋਂ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ | ਭਾਈ ਚਰਨਜੀਤ ਸਿੰਘ ਦੇ ਰਾਗੀ ਜਥੇ ਵਲੋਂ ਆਸਾ ਕੀ ਵਾਰ, ਭਾਈ ਜੁਗਿੰਦਰ ਸਿੰਘ ਸ਼ਾਨ ਦੇ ਜਥੇ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ | ਭਾਈ ਗੁਰਮੀਤ ਸਿੰਘ ਅਤੇ ਬੀਬੀ ਜਸਜੀਤ ਕੌਰ 'ਐਡਵੋਕੇਟ' ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਸਾਹਿਬਜ਼ਾਦਾ ਸੁਸਾਇਟੀ ਆਦਰਸ਼ ਨਗਰ ਦੇ ਸਮੂਹ ਮੈਂਬਰ, ਇਸਤਰੀ ਸਤਿਸੰਗ ਸਭਾ ਅਦਰਸ਼ ਨਗਰ ਦਾ ਜੱਥਾ ਅਤੇ ਭਾਈ ਤਜੇਸ਼ਵਰ ਸਿੰਘ (ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ) ਦੇ ਜਥੇ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ | ਸ਼ਾਮ ਦੇ ਦੀਵਾਨਾਂ 'ਚ ਭਾਈ ਚਰਨਜੀਤ ਸਿੰਘ ਦੇ ਜਥੇ ਵਲੋਂ ਕੀਰਤਨ ਅਤੇ ਭਾਈ ਇਕਬਾਲ ਸਿੰਘ 'ਖ਼ਾਲਸਾ' (ਇੰਟਰਨੈਸਨਲ ਢਾਡੀ ਜਥਾ) ਵਲੋਂ ਢਾਡੀ ਵਾਰਾਂ ਗਾਇਨ ਕੀਤੀਆਂ ਗਈਆਂ | ਸਮਾਪਤੀ ਉਪਰੰਤ ਪ੍ਰਬੰਧਕਾਂ ਵਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕੁਲਵਿੰਦਰ ਸਿੰਘ ਥਿਆੜਾ, ਹਰਜਿੰਦਰ ਸਿੰਘ ਠੇਕੇਦਾਰ, ਬਰਿੰਦਰ ਸਿੰਘ ਸਾਹਨੀ, ਅਮਰਜੀਤ ਸਿੰਘ ਬਸਰਾ, ਮਨਜੀਤ ਸਿੰਘ ਬਿੰਦਰਾ, ਹਰਿੰਦਰ ਪਾਲ ਸਿੰਘ ਮੱਕੜ, ਕੁਲਬੀਰ ਸਿੰਘ ਪੇਲੀਆ, ਹਰਪਿੰਦਰ ਸਿੰਘ ਠੇਕੇਦਾਰ, ਸਤਨਾਮ ਸਿੰਘ, ਗਿੱਪੀ ਛਾਬੜਾ, ਪਿ੍ਤਪਾਲ ਸਿੰਘ, ਰਸ਼ਪਾਲ ਕੌਰ ਥਿਆੜਾ, ਬਲਵਿੰਦਰ ਕੌਰ ਲਾਡਾ, ਗੁਰਿੰਦਰ ਕੌਰ ਗੁੰਬਰ, ਇੰਦਰਜੀਤ ਕੌਰ ਰਾਜਪਾਲ, ਕਮਲਜੀਤ ਕੌਰ, ਮਨਜੀਤ ਕੌਰ ਪਰੂਥੀ, ਬਿਮਲ ਕੌਰ ਪੇਲੀਆ ਅਤੇ ਹੋਰ ਹਾਜ਼ਰ ਸਨ |