30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਡੰਕੀ ਰੂਟ ਮਾਮਲੇ ’ਚ ਤਰੁਣ ਖੋਸਲਾ ਨੂੰ ਜੇਲ੍ਹ ਭੇਜਿਆ

ਜਲੰਧਰ, 30 ਅਕਤੂਬਰ (ਸ਼ਿਵ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.

Ad Position 21
No active advertisement
ਅਜੀਤ ਡੈਸਕ 31-10-2026
ਜਲੰਧਰ, 30 ਅਕਤੂਬਰ (ਸ਼ਿਵ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ. ) ਵਲੋਂ ਡੰਕੀ ਰੂਟ ਮਾਮਲੇ ’ਚ ਟਰੈਵਲ ਏਜੰਟ ਤਰੁਣ ਖੋਸਲਾ ਨੂੰ ਗਿ੍ਫਤਾਰ ਕਰਕੇ ਅਦਾਲਤ ’ਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਲਿਆ ਸੀ ਤਾਂ ਅੱਜ ਉਸ ਦਾ ਈ. ਡੀ. ਰਿਮਾਂਡ ਪੁੂਰਾ ਹੋਣ ਤੋਂ ਬਾਅਦ ਅਦਾਲਤ ਵਲੋਂ ਤਰੁਣ ਖੋਸਲਾ ਨੂੰ ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਹੈ। ਡੰਕੀ ਰੂਟ ਰਾਹੀਂ ਅਮਰੀਕਾ ਭੇਜੇ ਗਏ 300 ਦੇ ਕਰੀਬ ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜੇ ਜਾਣ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਦਿੱਲੀ ਦੇ ਬੀ.ਜੇ.ਇੰਟਰਨੈਸ਼ਨਲ ਦੇ ਮਾਲਕ ਟਰੈਵਲ ਏਜੰਟ ਤਰੁਣ ਖੋਸਲਾ ਜਿਸ ਨੂੰ ਈ.ਡੀ ਵਲੋਂ ਕੁਝ ਦਿਨ ਪਹਿਲਾਂ ਦਿੱਲੀ ਤੋਂ ਉਸ ਦੇ ਘਰੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਨੂੰ ਈ.ਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਟਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਡਿਊਟੀ ਜੱਜ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ’ਚ ਪੇਸ਼ ਕੀਤਾ ਤੇ ਈ.ਡੀ ਵਲੋਂ ਵਕੀਲ ਅਜੇ ਪਠਾਨੀਆ ਅਦਾਲਤ ’ਚ ਪੇਸ਼ ਹੋਏ ਜਿਨ੍ਹਾਂ ਵਲੋਂ ਅਰੁਣ ਖੋਸਲਾ ਦਾ ਅਦਾਲਤ ਤੋਂ 10 ਦਿਨ ਦਾ ਰਿਮਾਂਡ ਦੇਣ ਦੀ ਮੰਗ ਕੀਤੀ ਗਈ ਤੇ ਅਦਾਲਤ ਨੇ ਈ.ਡੀ ਦੇ ਵਕੀਲ ਵਲੋਂ ਪੇਸ਼ ਕੀਤੇ ਤੱਥ ਅਤੇ ਸਬੂਤਾਂ ਨੂੰ ਵੇਖਦੇ ਹੋਏ ਤਰੁਣ ਖੋਸਲਾ ਨੂੰ 7 ਦਿਨ ਦੇ ਈ.ਡੀ ਦੇ ਰਿਮਾਂਡ ’ਤੇ ਭੇਜੇ ਜਾਣ ਦਾ ਹੁਕਮ ਦਿੱਤਾ ਸੀ। ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਈ. ਡੀ. ਵਲੋਂ ਤਰੁਣ ਖੋਸਲਾ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਵਿਚ ਪੇਸ਼ ਕੀਤਾ ਜਿਨ੍ਹਾਂ ਨੇ ਤਰੁਣ ਖੋਸਲਾ ਨੂੰ ਜੁਡੀਸੀਅਲ ਹਿਰਾਸਤ ਵਿਚ ਭੇਜਣ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿਚ ਹੁਣ 13 ਨਵੰਬਰ ਨੂੰ ਸੁਣਵਾਈ ਹੋਵੇਗੀ। ਦੱਸਿਆ ਜਾਂਦਾ ਹੈ ਕਿ ਈ. ਡੀ. ਨੇ ਤਰੁਣ ਖੋਸਲਾ ਦਾ ਹੋਰ ਰਿਮਾਂਡ ਇਸ ਕਰਕੇ ਵੀ ਨਹੀਂ ਮੰਗਿਆ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਲੋੜੀਂਦੀ ਜਾਣਕਾਰੀ ਤਰੁਣ ਖੋਸਲਾ ਕੋਲੋਂ ਲਈ ਜਾ ਚੁੱਕੀ ਹੈ। ਇਸ ਮਾਮਲੇ ਵਿਚ ਉਂਜ ਤਰੁਣ ਖੋਸਲਾ ਨੇ ਵੀ ਜਮਾਨਤ ਦੀ ਅਰਜ਼ੀ ਲਗਾਈ ਹੈ ਜਿਸ ’ਤੇ 3 ਨਵੰਬਰ ਨੂੰ ਸੁਣਵਾਈ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਲੋਹੀਆਂ ’ਚ ਓਵਰਲੋਡ ਟਿੱਪਰਾਂ ਵਲੋਂ ਸੁੱਟੀ ਜਾਂਦੀ ਮਿੱਟੀ, ਰੇਤਾ ਦੀ ਉੱਡਦੀ ਧੂੜ ਤੋਂ ਕਦੋਂ ਮਿਲੇਗੀ ਲੋਕਾਂ ਨੂੰ ਨਿਜਾਤ
Ad Position 24