19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗੁਰਦੁਆਰਾ ਅਮਨ ਨਗਰ ਵਲੋਂ ਸੰਗਤ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਸਮੇਤ ਇਕ ਦਰਜਨ ਗੁਰਧਾਮਾਂ ਦੀ ਕਰਾਈ ਯਾਤਰਾ <br/>

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਐੱਮ. ਐੱਸ. ਲੋਹੀਆ) - ਗੁਰਦੁਆਰਾ ਅਮਨ ਨਗਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਸਮੇਤ ਇਕ ਦਰਜਨ ਗੁਰਧਾਮਾਂ ਦੀ ਯਾਤਰਾ ਕਰਵਾਈ ਗਈ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਦਰਸ਼ਨ ਕਰਵਾਏ ਗਏ ਗੁਰਧਾਮਾਂ 'ਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਿਸ਼ਾਹੀ ਸੱਤਵੀਂ ਮੁਹਾਲੀ, ਗੁਰਦੁਆਰਾ ਬਾਗ ਸ਼ਹੀਦਾਂ ਚੰਡੀਗੜ੍ਹ ਬੜੈਲ, ਗੁਰਦੁਆਰਾ ਪਾਤਿਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੁਲਾ, ਗੁਰਦੁਆਰਾ ਭੰਗਾਣੀ ਸਾਹਿਬ, ਗੁਰਦੁਆਰਾ ਸ੍ਰੀ ਤੀਰ ਸਾਹਿਬ ਪਾਤਿਸ਼ਾਹ ਦਸਵੀਂ, ਗੁਰਦੁਆਰਾ ਸ੍ਰੀ ਕਪਾਲ ਸਿਲਾ ਪੌਂਟਾ ਸਾਹਿਬ, ਗੁਰਦੁਆਰਾ ਸ੍ਰੀ ਸ਼ਿਕਾਰਗੜ੍ਹ ਸਾਹਿਬ, ਗੁਰਦੁਆਰਾ ਕਪਾਲ ਮੋਚਨ ਯਮੁਨਾ ਨਗਰ, ਹਰਿਆਣਾ, ਗੁਰਦੁਆਰਾ ਸ੍ਰੀ ਹਰਿਕ੍ਰਿਸ਼ਨ ਦੇਵ ਸਾਹਿਬ ਪੰਜੋਖੜਾ ਸਾਹਿਬ, ਅੰਬਾਲਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਲੁਧਿਆਣਾ ਦੇ ਵੱਡੀ ਗਿਣਤੀ 'ਚ ਸੰਗਤ ਨੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਗੁਰੂ ਸਾਹਿਬਾਂ ਦੇ ਇਤਿਹਾਸ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਕੀਤਾ | ਸੰਗਤ ਵਲੋਂ ਸਾਰੇ ਹੀ ਰਸਤੇ 'ਚ ਗੁਰਬਾਣੀ ਤੇ ਹਰਿਜੱਸ ਗਾਇਨ ਕਰਕੇ ਆਪਣੀ ਯਾਤਰਾ ਨੂੰ ਸਫ਼ਲ ਕੀਤਾ | ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਤੀਰਥ ਅਸਥਾਨਾਂ ਦੇ ਦਰਸ਼ਨ ਕਰਕੇ ਹਰ ਮਨੁੱਖ ਨੂੰ ਆਪਣੇ ਸ਼ਾਨਾ ਮੱਤੇ ਇਤਿਹਾਸ ਨਾਲ ਜੁੜਨ ਦੀ ਸੋਝੀ ਆਉਂਦੀ ਹੈ | ਇਸ ਮੌਕੇ ਸਰਬ ਧਰਮ ਵੈਲਫ਼ੇਅਰ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਰਾਣਾ, ਸਤਿੰਦਰ ਸਿੰਘ ਪੀਤਾ, ਬੀਬੀ ਸੁਖਵਿੰਦਰ ਕੌਰ ਧਾਮੀ, ਬੀਬੀ ਰਣਜੀਤ ਕੌਰ ਮੰਨਣ, ਬੀਬੀ ਰੁਪਿੰਦਰ ਕੌਰ ਖਹਿਰਾ, ਬੀਬੀ ਜਸਬੀਰ ਕੌਰ ਰਾਣਾ ਸਿੱਧੂ, ਬੀਬੀ ਸਿਮਰਨਜੀਤ ਕੌਰ, ਬੀਬੀ ਸੁਰਜੀਤ ਕੌਰ, ਮਨਜਿੰਦਰ ਕੌਰ, ਅਮਰਜੀਤ ਕੌਰ, ਨਰਿੰਦਰ ਕੌਰ, ਰਜਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਰਵਿੰਦਰ ਸਿੰਘ ਰਾਣਾ, ਅਵਿਨਾਸ਼ ਸਿੰਘ ਖ਼ਾਲਸਾ, ਸੁੱਚਾ ਸਿੰਘ, ਪਰਵਿੰਦਰ ਸਿੰਘ ਬਬਲੂ, ਅਰਜਨ ਸਿੰਘ, ਤਿ੍ਪਤਜੋਤ ਸਿੰਘ ਜੋਧਾ, ਅਮਰਜੀਤ ਸਿੰਘ, ਬੀਬੀ ਕਮਲਜੀਤ ਕੌਰ ਮਤਵਾਲਾ ਅਤੇ ਹੋਰ ਇਸ ਯਾਤਰਾ 'ਚ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੇ ਗਰੀਕੋ ਰੋਮਨ ਵਰਗ 'ਚ ਚਾਂਦੀ ਤਗਮਾ ਜਿੱਤਿਆ <br/> ਅਗਲੀ ਖ਼ਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਡਾ. ਅੰਬੇਡਕਰ ਦੇ 136ਵੇਂ ਜਨਮ ਦਿਹਾੜੇ ਮੌਕੇ ਮਾਰਚ ਕਢਿਆ <br/>
Ad Position 24