19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੀ. ਬੀ. ਐਸ. ਸੀ. ਐਫੀਲੀਏਟਿਡ ਸਕੂਲ ਐਸੋਸੀਏਸ਼ਨ ਕਾਸਾ ਦੇ ਪ੍ਰਧਾਨ ਅਨਿਲ ਚੋਪੜਾਂ ਦੀ ਮੌਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਪਵਨ ਖਰਬੰਦਾ)-ਸੀ. ਬੀ. ਐਸ. ਈ. ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਕਾਸਾ) ਜਲੰਧਰ ਡਿਵੀਜ਼ਨ ਦੀ ਇਕ ਮੀਟਿੰਗ ਦੀ ਸ਼ੁਰੂਆਤ ਵਿਛੜੀ ਰੂਹ ਦੇ ਸਨਮਾਨ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ | ਮੈਂਬਰਾਂ ਨੇ ਕਿਹਾ ਕਿ 14 ਅਪ੍ਰੈਲ 2026 ਨੂੰ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਨਾ ਸਿਰਫ 'ਕਾਸਾ' ਬਲਕਿ ਪੂਰੇ ਉੱਤਰੀ ਭਾਰਤ ਦੇ ਵਿੱਦਿਅਕ ਖੇਤਰ 'ਚ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਐਸੋਸੀਏਸ਼ਨ ਨੇ ਸ੍ਰੀ ਅਨਿਲ ਚੋਪੜਾ ਦੀਆਂ ਦਹਾਕਿਆਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਇਕ ਰਸਮੀ ਸੋਕ ਮਤਾ ਪਾਸ ਕੀਤਾ | ਉਨ੍ਹਾਂ ਦੀ ਅਗਵਾਈ ਹੇਠ ਨਿੱਜੀ ਸਕੂਲਾਂ ਲਈ ਇਕ ਮਜ਼ਬੂਤ ਆਵਾਜ਼ ਬਣਿਆ, ਜਿਸ ਨੇ ਮਿਆਰੀ ਸਿੱਖਿਆ ਤੇ ਪ੍ਰਬੰਧਕੀ ਉੱਤਮਤਾ ਦੇ ਉਦੇਸ਼ ਨੂੰ ਅੱਗੇ ਵਧਾਇਆ | ਬੁਲਾਰਿਆਂ ਨੇ ਉਨ੍ਹਾਂ ਨੂੰ ਇਕ ਮਾਰਗਦਰਸ਼ਕ ਤੇ ਪਰਉਪਕਾਰੀ ਸ਼ਖਸੀਅਤ ਵਜੋਂ ਯਾਦ ਕੀਤਾ, ਜਿਨ੍ਹਾਂ ਨੇ ਸੇਂਟ ਸੋਲਜਰ ਗਰੁੱਪ ਨੂੰ ਇਕ ਵਿੱਦਿਅਕ ਸ਼ਕਤੀ ਵਜੋਂ ਵਿਕਸਤ ਕੀਤਾ ਅਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਸੁਨਹਿਰੀ ਮੌਕੇ ਪ੍ਰਦਾਨ ਕੀਤੇ | ਸਮੂਹ ਮੈਂਬਰ ਸਕੂਲਾਂ ਵਲੋਂ ਐਸੋਸੀਏਸ਼ਨ ਨੇ ਚੋਪੜਾ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਪ੍ਰਮਾਤਮਾ ਅੱਜ ਇਸ ਦੇ ਦੂਰਅੰਦੇਸ਼ੀ ਪ੍ਰਧਾਨ ਸਵ. ਅਨਿਲ ਚੋਪੜਾ ਦੇ ਬੇਵਕਤੀ ਤੇ ਬੇਹੱਦ ਦੁਖਦਾਈ ਦਿਹਾਂਤ 'ਤੇ ਸੋਗ ਪ੍ਰਗਟ ਕਰਨ ਲਈ ਬੁਲਾਈ ਗਈ | ਸ੍ਰੀ ਚੋਪੜਾ ਪ੍ਰਸਿੱਧ ਸੇਂਟ ਸੋਲਜਰ ਗਰੁੱਪ ਤੇ ਪੀ. ਪੀ. ਆਰ. ਗਰੁੱਪ ਦੇ ਚੇਅਰਮੈਨ ਵੀ ਸਨ | ਦੁਆਬਾ ਖੇਤਰ ਦੇ ਕਾਰਜਕਾਰੀ ਮੈਂਬਰਾਂ ਤੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਦੀ ਹਾਜ਼ਰੀ ਵਾਲੀ ਇਸ ਮੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ | ਸ਼ਰਧਾਂਜਲੀ ਸੰਬੰਧੀ ਸੂਚਨਾ ਐਸੋਸੀਏਸ਼ਨ ਵਲੋਂ ਸਮੂਹ ਮੈਂਬਰਾਂ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਸ੍ਰੀ ਅਨਿਲ ਚੋਪੜਾ ਦੀ ਸ਼ਰਧਾਂਜਲੀ ਅਤੇ ਰਸਮ ਪਗੜੀ ਦਾ ਪ੍ਰੋਗਰਾਮ 25 ਅਪ੍ਰੈਲ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਵਿਕਟੋਰੀਆ ਗਾਰਡਨ ਪਰਾਗਪੁਰ ਜਲੰਧਰ-ਫਗਵਾੜਾ ਹਾਈਵੇ ਜੀ. ਟੀ. ਰੋਡ, ਜਲੰਧਰ ਹੋਵੇਗਾ | ਕਾਸਾ ਪਰਿਵਾਰ ਦੇ ਮੈਂਬਰਾਂ ਨੇ ਅਨਿਲ ਚੋਪੜਾ ਵਲੋਂ ਅਕਾਦਮਿਕ ਉੱਤਮਤਾ ਤੇ ਸਮਾਜ ਸੇਵਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ |
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਮਕਸੂਦਪੁਰੀ ਵਲੋਂ ਸੰਪਾਦਿਤ ਪੁਸਤਕ 'ਹਰਫਾਂ ਦੇ ਹਾਣੀ' ਰਿਲੀਜ਼ ਅਗਲੀ ਖ਼ਬਰ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਲੈ ਕੇ ਐਸ.ਜੀ.ਪੀ.ਸੀ. ਵਲੋਂ ਤਿਆਰੀਆਂ ਜਾਰੀ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿ...
Ad Position 24