19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅੱਜ ਪੂਰੇ ਜ਼ਿਲ੍ਹੇ 'ਚ ਨਹੀਂ ਹੋਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਮੌਕ ਐਕਸਰਸਾਈਜ਼

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਜਤਿੰਦਰ ਪੰਮੀ)-ਸ਼ੁੱਕਰਵਾਰ ਨੂੰ ਹੋਣ ਵਾਲੀ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਮੌਕ ਐਕਸਰਸਾਈਜ਼ ਪੂਰੇ ਜ਼ਿਲ੍ਹੇ 'ਚ ਨਹੀਂ ਹੋਵੇਗੀ ਬਲਕਿ ਇਹ ਸਿਰਫ਼ ਤੇ ਸਿਰਫ਼ ਲਾਇਲਪੁਰ ਖ਼ਾਲਸਾ ਕਾਲਜ ਵੋਮੈਨ ਦੇ ਕੈਂਪਸ ਅੰਦਰ ਕੀਤੀ ਜਾਵੇਗੀ | ਇਹ ਮੌਕ ਐਕਸਰਸਾਈਜ਼ 24 ਅਪ੍ਰੈਲ ਨੂੰ ਰਾਤ ਸ਼ਾਮ 8 ਵਜੇ ਹੋਵੇਗੀ, ਜਿਸ ਦੌਰਾਨ ਫਾਇਰ ਬਿ੍ਗੇਡ, ਸਿਵਲ ਡਿਫੈਂਸ, ਸਿਹਤ ਵਿਭਾਗ, ਪਾਵਰਕਾਮ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਹਿੱਸਾ ਲੈਣਗੀਆਂ | ਇਸ ਸੰਬੰਧੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿੰਮੇਵਾਰੀਆਂ ਸੌਂਪੀਆਂ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ ਤੇ ਕਮਾਂਡੈਂਟ ਜਸਕਰਨ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਪਰੰਤ ਗੱਲਬਾਤ ਕਰਦਿਆਂ ਡੀ. ਸੀ. ਵਰਜੀਤ ਵਾਲੀਆ ਨੇ ਕਿਹਾ ਕਿ ਮੀਡੀਆ 'ਚ ਇਹ ਖਬਰਾਂ ਚੱਲ ਰਹੀਆਂ ਸਨ ਕਿ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਮੌਕ ਐਕਸਰਸਾਈਜ਼ ਪੂਰੇ ਜ਼ਿਲ੍ਹੇ 'ਚ ਕਰਵਾਈ ਜਾਣੀ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ | ਇਹ ਸਿਰਫ਼ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੋਮੈਨ ਦੇ ਕੈਂਪਸ 'ਚ ਕਰਵਾਈ ਜਾਣੀ ਹੈ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਕਿਸੇ ਵੀ ਸ਼ਹਿਰ, ਪਿੰਡ ਜਾਂ ਕਿਸੇ ਹੋਰ ਕਿਸੇ ਵੀ ਸਥਾਨ 'ਤੇ ਮੌਕ ਡਰਿੱਲ ਨਹੀਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੌਕ ਡਰਿੱਲ ਏਅਰ ਰੇਡ 'ਚਿਤਾਵਨੀ ਸਿਗਨਲ' ਨਾਲ ਸ਼ੁਰੂ ਹੋਵੇਗੀ, ਜੋ ਕਿ ਸਾਇਰਨਾਂ (2 ਮਿੰਟ ਲਈ ਉੱਚ-ਨੀਵੀਂ ਆਵਾਜ਼) ਰਾਹੀਂ ਦਿੱਤਾ ਜਾਵੇਗਾ | ਕਾਲਜ ਕੈਂਪਸ ਵਿਖੇ ਬਲੈਕਆਊਟ ਕੀਤਾ ਜਾਵੇਗਾ | ਬਲੈਕਆਊਟ ਦੌਰਾਨ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣਗੀਆਂ | ਮੌਕ ਐਕਸਰਸਾਈਜ਼ ਪੂਰੀ ਹੋਣ ਉਪਰੰਤ 'ਆਲ ਕਲੀਅਰ' ਸਿਗਨਲ ਵਜਾਇਆ ਜਾਵੇਗਾ (2 ਮਿੰਟਾਂ ਲਈ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ), ਜੋ ਕਿ ਮੌਕ ਐਕਸਰਸਾਈਜ਼ ਦੀ ਸਮਾਪਤੀ ਦਾ ਸੰਕੇਤ ਹੋਵੇਗਾ | ਡੀ. ਸੀ. ਵਾਲੀਆ ਨੇ ਅੱਗੇ ਦੱਸਿਆ ਕਿ ਮੌਕ ਐਕਸਰਸਾਈਜ਼ ਦੌਰਾਨ ਸੰਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਅੱਗ ਬੁਝਾਊ ਕਾਰਵਾਈ, ਖੋਜ ਤੇ ਬਚਾਅ ਕਾਰਜ, ਫਸਟ-ਏਡ ਅਤੇ ਡਾਕਟਰੀ ਸਹਾਇਤਾ, ਜ਼ਖ਼ਮੀ ਵਿਅਕਤੀਆਂ ਨੂੰ ਕੱਢਣ, ਟ੍ਰੈਫਿਕ ਤੇ ਭੀੜ ਕੰਟਰੋਲ ਦੇ ਉਪਾਵਾਂ ਦੀ ਰਿਹਰਸਲ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੌਰਾਨ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਿਵਲ ਡਿਫੈਂਸ ਤਿਆਰੀ ਦੀ ਜਾਂਚ ਲਈ ਇਕ ਰੁਟੀਨ ਡਰਿੱਲ ਹੈ | ਮੀਟਿੰਗ 'ਚ ਸਿਵਲ ਸਰਜਨ ਡਾ. ਰਾਜੇਸ਼ ਗਰਗ, ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ ਭੋਗਲ, ਸਿਵਲ ਡਿਫੈਂਸ ਦੇ ਚੀਫ ਵਾਰਡਨ ਪ੍ਰੀਤਪਾਲ ਸਿੰਘ ਨੌਟੀ ਤੋਂ ਇਲਾਵਾ ਪੁਲਿਸ, ਸਿਵਲ ਡਿਫੈਂਸ, ਪੀ. ਐਸ. ਪੀ. ਸੀ. ਐਲ. ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੀਡੀਆ ਅਦਾਰਿਆਂ ਲਈ ਭਰੋਸੇਯੋਗਤਾ ਕਾਇਮ ਰੱਖਣਾ ਵੱਡੀ ਚੁਣੌਤੀ-ਗੁਰਜੋਤ ਕੌਰ <br/> ਅਗਲੀ ਖ਼ਬਰ ਸੁਰਿੰਦਰ ਮਕਸੂਦਪੁਰੀ ਵਲੋਂ ਸੰਪਾਦਿਤ ਪੁਸਤਕ 'ਹਰਫਾਂ ਦੇ ਹਾਣੀ' ਰਿਲੀਜ਼
Ad Position 24