ਭੋਗਪੁਰ 5 ਮਈ (ਕਮਲਜੀਤ ਡੱਲੀ)-ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਭੋਗਪੁਰ ਦੀ ਸਰਬਸੰਮਤੀ ਨਾਲ ਚੋਣ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੀ ਅਗਵਾਈ ਹੇਠ ਕਾਹਨਪੁਰ ਦੇ ਸਾਬਕਾ ਸਰਪੰਚ ਐਮ ਡੀ ਮੰਗਾ ਦੀ ਸਪੁੱਤਰੀ ਪੰਜਾਬ ਵਿੱਚੋਂ ਸੱਭ ਤੋਂ ਛੋਟੀ ਉਮਰ ਦੀ ਬਿਮਲ ਮਡਾਰ ਨੂੰ ਚੇਅਰਪਰਸਨ ਅਤੇ ਜਸਵੀਰ ਕੌਰ ਬੁੱਟਰ ਨੂੰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ¢ ਅੱਜ ਚੇਅਰਪਰਸਨ ਬਿਮਲ ਮਡਾਰ ਵਲੋਂ ਵਿਧਾਇਕ ਬਲਕਾਰ ਸਿੰਘ ਦੀ ਧਰਮਪਤਨੀ ਹਰਪ੍ਰੀਤ ਕੌਰ ਅਤੇ ਬੀਡੀਪੀਓ ਸੁਖਜੀਤ ਕੌਰ ਦੀ ਹਾਜ਼ਰੀ 'ਚ ਆਪਣਾ ਅਹੁਦਾ ਸੰਭਾਲਿਆ ਗਿਆ¢ ਇਸ ਮÏਕੇ ਹਰਪ੍ਰੀਤ ਕੌਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅÏਰਤਾਂ ਦਾ ਸਨਮਾਨ ਕਰਦੇ ਹੋਏ ਪੰਜਾਬ ਚੋਂ ਸੱਭ ਤੋਂ ਘੱਟ ਉਮਰ ਦੀ ਪੜ੍ਹੀ ਲਿਖੀ ਐਡਵੋਕੇਟ ਬੇਟੀ ਬਿਮਲ ਮਡਾਰ ਨੂੰ ਬਲਾਕ ਭੋਗਪੁਰ ਦੀ ਚੇਅਰਪਰਸਨ ਨਿਯੁਕਤ ਕੀਤਾ ਹੈ, ਜਿਸ ਨਾਲ ਸਮੁੱਚੀ ਅÏਰਤ ਜਾਤੀ ਦਾ ਸਨਮਾਨ ਕੀਤਾ ਗਿਆ ਹੈ ¢ ਮੈਡਮ ਹਰਪ੍ਰੀਤ ਕੌਰ ਵਲੋਂ ਇਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਚੇਅਰਮੈਨ ਬਿਮਲ ਮਡਾਰ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਾਬਕਾ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ ਅਤੇ ਇਲਾਕੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ¢ ਇਸ ਮÏਕੇ ਮਾਰਕੀਟ ਕਮੇਟੀ ਜਲੰਧਰ ਦੇ ਚੇਅਰਮੈਨ ਗੁਰਪਾਲ ਸਿੰਘ ਮਾਗੇਕੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਿੰਦਰ ਸਿੰਘ ਕਾਹਲੋ, ਬਲਦੇਵ ਕੁਮਾਰ ਨਾਭਾ, ਸਾਬਕਾ ਸਰਪੰਚ ਐਮ ਡੀ ਮੰਗਾਂ, ਸੰਦੀਪ ਸਿੰਘ ਬੁੱਟਰ, ਮਿੱਤਲ ਬੱਧਣ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਬੱਲ, ਬਲਾਕ ਸੰਮਤੀ ਮੈਂਬਰ ਦਲੇਰ ਚੰਦ, ਬਲਾਕ ਸੰਮਤੀ ਮੈਂਬਰ ਕੁਲਜੀਤ ਕੌਰ, ਬਲਾਕ ਸੰਮਤੀ ਮੈਂਬਰ ਰਾਮ ਕਿਸ਼ਨ ਧੋਗੜੀ, ਬਲਾਕ ਸੰਮਤੀ ਮੈਂਬਰ ਰਾਜਵੀਰ ਕੌਰ ਕਾਹਲੋਂ, ਗੁਰਪ੍ਰਤਾਪ ਸਿੰਘ ਧੋਗੜੀ, ਬਲਾਕ ਸੰਮਤੀ ਮੈਂਬਰ ਜਸਵਿੰਦਰ ਕੁਮਾਰ, ਸੋਹਣ ਲਾਲ, ਮਨਜੀਤ ਪਾਲ ਕਾਹਨਪੁਰੀਆ, ਬੱਲੀ ਮੰਨਣ, ਦਵਿੰਦਰ ਕਲੇਰ, ਰਣਜੀਤ ਸਾਬੀ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ ¢