ਜਲੰਧਰ, 8 ਮਈ (ਜਤਿੰਦਰ ਪੰਮੀ)-ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਹੋਰ ਨਿਆਂਇਕ ਅਧਿਕਾਰੀਆਂ ਦੇ ਸਵਾਗਤ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵਿਸੇਸ ਸਮਾਗਮ ਕੀਤਾ ਗਿਆ | ਬਾਰ ਦੇ ਸਕੱਤਰ ਰੋਹਿਤ ਗੰਭੀਰ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਿ੍ਆ ਸੂਦ, ਵਧੀਕ ਪ੍ਰਧਾਨ ਜੱਜ (ਫੈਮਿਲੀ ਕੋਰਟ) ਅਮਿਤਾ ਸਿੰਘ, ਮੁੱਖ ਨਿਆਂਇਕ ਮੈਜਿਸਟ੍ਰੇਟ ਡਾ. ਸੁਸੀਲ ਬੋਧ ਅਤੇ ਨਿਆਂਇਕ ਅਧਿਕਾਰੀਆਂ ਸਿੰਪਾ ਰਾਣੀ, ਗੁਰਪ੍ਰੀਤ ਸਿੰਘ, ਡਾ. ਸੁਪ੍ਰੀਤ ਕੌਰ, ਤਨਵੀ ਗੁਪਤਾ, ਆਰਤੀ ਸ਼ਰਮਾ, ਸਰਬਜੀਤ ਕੌਰ, ਸੰਦੀਪ ਕੌਰ, ਸੁਮਿਤ ਗਰਗ, ਪਵਨਪ੍ਰੀਤ ਸਿੰਘ ਅਤੇ ਆਰਤੀ ਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਗੁਲਦਸਤੇ ਭੇਟ ਕਰਕੇ ਧੰਨਵਾਦ ਪ੍ਰਗਟਾਇਆ | ਸਕੱਤਰ ਰੋਹਿਤ ਗੰਭੀਰ ਨੇ ਕਿਹਾ ਕਿ ਇਹ ਸਮਾਗਮ ਬਾਰ ਦੀ ਪੁਰਾਣੀ ਪਰੰਪਰਾ ਤੇ ਰਿਵਾਇਤ ਨੂੰ ਅੱਗੇ ਵਧਾਉਂਦੇ ਹੋਏ ਕੀਤਾ ਗਿਆ ਹੈ, ਤਾਂ ਜੋ ਬਾਰ ਤੇ ਬੈਂਚ ਦੇ ਰਿਸ਼ਤੇ ਹੋਰ ਮਜ਼ਬੂਤ ਹੋ ਸਕਣ | ਬਾਰ ਵਲੋਂ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਰਾਜ ਕੁਮਾਰ ਭੱਲਾ, ਬਲਵਿੰਦਰਜੀਤ ਸਿੰਘ ਲੱਕੀ ਅਤੇ ਸਾਬਕਾ ਸਕੱਤਰ ਆਭਾ ਨਾਗਰ ਸਮੇਤ ਹੋਰ ਮੈਂਬਰਾਂ ਨੇ ਵਕੀਲਾਂ ਨਾਲ ਸੰਬੰਧਿਤ ਸਮੱਸਿਆਵਾਂ ਵੀ ਨਿਆਂਇਕ ਅਧਿਕਾਰੀਆਂ ਸਾਹਮਣੇ ਰੱਖੀਆਂ | ਇਸ ਮੌਕੇ ਸੀਨੀਅਰ ਉਪ ਪ੍ਰਧਾਨ ਰਾਮ ਚੱਬੜਾ, ਸੰਯੁਕਤ ਸਕੱਤਰ ਸਾਹਿਲ ਮਲਹੋਤਰਾ, ਜੂਨੀਅਰ ਉਪ ਪ੍ਰਧਾਨ ਸੂਰਜ ਪ੍ਰਤਾਪ ਸਿੰਘ, ਸਹਾਇਕ ਸਕੱਤਰ ਸੋਨਾਲਿਕਾ, ਕਾਰਜਕਾਰਨੀ ਮੈਂਬਰ ਪ੍ਰਭੂ ਧੀਰ, ਪਾਰਸ ਚੌਧਰੀ, ਨੇਹਾ ਅੱਤਰੀ, ਪਾਇਲ ਹੀਰ, ਅਮਾਨਤ ਹੀਰ, ਵਿਜੇ ਮਿਸ਼ਰਾ, ਮੇਹੁਲ ਖੰਨਾ, ਗੁਣਦੀਪ ਸੋਢੀ, ਕੇਡੀਐਸ ਰੰਧਾਵਾ, ਸੁਭਾਸ਼ ਸੂਦ, ਮਨਮੋਹਨ ਸ਼ਰਮਾ, ਰਾਜੀਵ ਕੋਹਲੀ, ਪਰਮਜੀਤ ਸਿੰਘ ਕੱਕੜ, ਤੇਜਿੰਦਰ ਢਾਲੀਵਾਲ, ਛਾਇਆ ਖੁੱਲਰ, ਅੰਜੂ, ਮੰਜੂ, ਰਵਨੀਤ ਕੌਰ, ਸੰਗੀਤਾ, ਭਗਵਤ ਜੋਤ, ਮਨੀਤ ਮਲਹੋਤਰਾ, ਰੌਬਿਨ ਘੋਸ਼, ਸਿਮਰਤ ਸਿੰਘ ਕੋਚਰ, ਕਿ੍ਸ਼ਨ ਕੁਮਾਰ ਸ਼ਰਮਾ, ਮਾਨਵੀ ਉੱਪਲ, ਹਰਪ੍ਰੀਤ ਸਿੰਘ, ਜਗਜੀਵਨ ਕੁਮਾਰ ਆਦਿ ਵੀ ਸਮਾਗਮ ਵਿਚ ਹਾਜ਼ਰ ਰਹੇ |