ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਰਤ ਦੀ ਖੇਡ ਇੰਡਸਟਰੀ ਨੂੰ ਨਵੀ ਦਿਸ਼ਾ ਦੇਵੇਗੀ ਇੰਡੀਅਨ ਸਪੋਰਟਸ ਗੁਡਜ਼ ਐਕਸਪੋ <br/>

Ad Position 21
No active advertisement
ਅਜੀਤ ਡੈਸਕ 09-05-2026
ਜਲੰਧਰ, 8 ਮਈ (ਡਾ.ਜਤਿੰਦਰ ਸਾਬੀ) ਭਾਰਤ ਸਰਕਾਰ ਨੇ ਦੇਸ਼ ਦੇ ਵਿਚ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜਬਾਨੀ ਹਾਸਲ ਕਰ ਲਈ ਹੈ ਤੇ ਹੁਣ ਦੇਸ਼ ਦੀ ਨਜਰ 2036 ਦੀਆਂ ਉਲੰਪਿਕ ਖੇਡਾਂ ਨੂੰ ਦੇਸ਼ ਦੇ ਵਿਚ ਕਰਵਾਉਣ ਲਈ ਭਾਰਤ ਸਰਕਾਰ ਦੀ ਖੇਡ ਮੰਤਰਾਲਾ ਪੂਰਾ ਜੋਰ ਲਗਾ ਰਿਹਾ ਹੈ | ਇਸ ਦੇ ਨਾਲ ਹੀ ਭਾਰਤ ਸਰਕਾਰ ਨੇ 2038 ਦੀਆਂ ਏਸ਼ੀਅਨ ਖੇਡਾਂ ਨੂੰ ਦੇਸ਼ 'ਚ ਕਰਵਾਉਣ ਲਈ ਆਪਣਾ ਦਾਹਵਾ ਪੇਸ਼ ਕਰ ਦਿੱਤਾ ਹੈ | ਇਸ ਵੇਲੇ ਐਨ.ਆਈ.ਟੀ ਜਲੰਧਰ ਵਿਖੇ ਸਪੋਰਟਸ ਐਂਡ ਟਾਏ ਐਕਸਪੋਰਟ ਐਸੋਸੀਏਸ਼ਨ ਵੱਲੋਂ ਤਿੰਨ ਰੋਜਾ ਇੰਡੀਅਨ ਸਪੋਰਟਸ ਗੁਡਜ ਐਕਸਪੋ ਵੱਲੋ ਭਾਰਤ ਦੀਆਂ ਨਾਮੀ ਖੇਡ ਕੰਪਨੀਆਂ ਵੱਲੋਂ ਨਵੀਆਂ ਖੇਡ ਤਕਨੀਕਾਂ ਦੇ ਖੇਡ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜੋ ਸਾਰੇ ਖੇਡ ਪ੍ਰੇਮੀਆਂ ਤੇ ਜਲੰੰਧਰ ਦੀ ਖੇਡ ਇੰਡਸਟਰੀ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ | ਇਸ ਐਕਸਪੋ ਦੇ ਵਿਚ ਦੇਸ਼ ਭਰ ਤੋੋਂ 140 ਦੇ ਕਰੀਬ ਨਾਮੀ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਹੋਏ ਹਨ ਤੇ ਇਸ ਮੌਕੇ ਤੇ ਦੇਸ਼ ਵਿਦੇਸ਼ ਤੋਂ ਖ੍ਰੀਦਾਰ ਵੀ ਵੇਖਣ ਲਈ ਆ ਰਹੇ ਹਨ | ਇਸ ਪ੍ਰਦਰਸ਼ਨੀ ਦੇ ਲੱਗਣ ਨਾਲ ਜਿਥੇ ਜਲੰਧਰ ਦੀ ਖੇਡ ਇੰਡਸਟਰੀ ਨੂੰ ਨਵਾਂ ਹੁਲਾਰਾ ਮਿਲੇਗਾ ਤੇ ਉਥੇ ਨਵੀਆਂ ਖੇਡ ਤਕਨੀਕਾਂ ਵਾਲੇ ਖੇਡ ਸਮਾਨ ਵੀ ਹੁਣ ਮਾਰਕੀਟ ਦੇ ਵਿਚ ਆ ਜਾਣ ਨਾਲ ਦੇਸ਼ ਦੀਆਂ ਖੇਡਾਂ 'ਚ ਵੀ ਨਵੀ ਕਾਂਤੀ ਆਉਣ ਦੀ ਆਸ ਬੱੱਝੀ ਹੈ | ਇਸ ਅਕਸਪੋ ਦੇ ਵਿਚ ਵਿਸ਼ੇਸ਼ ਤੌਰ 'ਤੇ ਦੇਸ਼ ਦੇ ਨਾਮੀ ਖਿਡਾਰੀਆਂ ਦੇ ਵੱਡ- ਵੱਡੇ ਪੋਸਟਰ ਲਗਾਏ ਗਏ ਸਨ ਤੇ ਉਨ੍ਹਾਂ ਨੇ ਜੋ ਖੇਡ ਸਮਾਨ ਪਾਇਆ ਹੋਇਆਂ ਸੀ ਉਹ ਖਿੱਚ ਦਾ ਕੇਂਦਰ ਸੀ ਤੇ ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੇਡ ਡਰੈਸ ਵਾਲੀ ਫੋਟੋ ਵੀ ਖਿੱਚ ਦਾ ਕੇਂਦਰ ਰਹੀ | ਇਸ ਤੋਂ ਇਲਾਵਾ ਥਰਮੋਬਰਾਂਡਿਡ ਤਕਨੀਕ ਨਾਲ ਬਣੇ ਬਿਨਾ ਸਿਲਾਈ ਦੇ ਫੁੱਟਬਾਲ, ਹਿੱਟਮੈਨ ਬੈਟ, ਤੇ ਵਾਤਾਵਰਣ ਦੇ ਅਨਕੂਲ ਸਟਿਕਰ ਤੇ ਹੋਰ ਨਵੀਆਂ ਖੇਡ ਕਿੱਟਾਂ , ਬੂਟ ਤੇ ਹੋਰ ਅਨੇਕਾਂ ਪ੍ਰਕਾਰ ਦੇ ਖੇਡ ਸਮਾਨ ਨੂੰ ਬਹੁਤ ਹੀ ਚੰਗੇ ਢੰਗ ਨਾਲ ਪ੍ਰਰਸ਼ਿਤ ਕੀਤਾ ਗਿਆ ਸੀ ਤੇ ਸਾਰੇ ਹੀ ਖੇਡ ਸੱਨਅਤ ਕਾਰਾਂ ਨੇ ਬੜੇ ਹੀ ਸੁੱਚਜੇ ਢੰਗ ਦੇ ਨਾਲ ਇਸ ਨੂੰ ਪ੍ਰਦਰਸ਼ਿਤ ਕੀਤਾ ਸੀ | ਇਸ ਅਕਸਪੋ ਨੂੰ ਐਨ.ਆਈ.ਟੀ ਪ੍ਰਬੰਧਕਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿਊ ਰੂਬੀ ਹਸਪਤਾਲ 'ਚ ਦਿਲ ਦੀ ਜਾਂਚ ਲਈ ਖੇਤਰ ਦਾ ਪਹਿਲਾ ਆਧੁਨਿਕ ਮਕੋਟੋ ਆਈ.ਵੀ.ਯੂ.ਐੱਸ.-ਐੱਨ.ਆਈ.ਆਰ.ਐੱਸ. ਇਮੇਜਿੰਗ... ਅਗਲੀ ਖ਼ਬਰ ਮਾਡਲ ਟਾਊਨ ਵਿਚ ਨਾਜਾਇਜ਼ ਬਣਾਏ ਕੂੜੇ ਦੇ ਡੰਪ ਖਿਲਾਫ਼ ਪ੍ਰਦਰਸ਼ਨ <br/>
Ad Position 24
No active advertisement