ਜਲੰਧਰ, 8 ਮਈ (ਐੱਮ. ਐੱਸ. ਲੋਹੀਆ)-ਨਿਊ ਰੂਬੀ ਹਸਪਤਾਲ, ਜਲੰਧਰ ਉੱਤਰੀ ਭਾਰਤ ਦੇ ਪਹਿਲੇ ਕੇਂਦਰਾਂ 'ਚ ਸ਼ਾਮਲ ਹੋ ਕੇ ਮਕੋਟੋ ਆਈ.ਵੀ.ਯੂ.ਐੱਸ.-ਐੱਨ.ਆਈ.ਆਰ.ਐੱਸ. ਇਮੇਜਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਹੈ | ਇਸ ਸਿਸਟਮ ਦਾ ਉਦਘਾਟਨ ਮਣਿਪਾਲ ਹਸਪਤਾਲ, ਬੈਂਗਲੁਰੂ ਦੇ ਡਾ. ਡੀ. ਐੱਸ. ਚੱਢਾ ਨੇ ਨਿਊ ਰੂਬੀ ਹਸਪਤਾਲ ਦੇ ਡਾ. ਮਨਬੀਰ ਸਿੰਘ ਦੀ ਹਾਜ਼ਰੀ 'ਚ ਕੀਤਾ | ਡਾ. ਚੱਢਾ ਨੇ ਜਾਣਕਾਰੀ ਦਿੱਤੀ ਕਿ ਆਈ.ਵੀ.ਯੂ.ਐੱਸ. ਉੱਚ-ਫ੍ਰੀਕਵੈਂਸੀ ਸਾਊਾਡ ਵੇਵਜ਼ ਦੀ ਮਦਦ ਨਾਲ ਧਮਨੀਆਂ ਦੀਆਂ ਕੰਧਾਂ ਦੀ ਵਿਸਤਿ੍ਤ ਕ੍ਰਾਸ-ਸੈਕਸ਼ਨਲ ਤਸਵੀਰਾਂ ਤਿਆਰ ਕਰਦਾ ਹੈ, ਜਿਸ ਨਾਲ ਕਾਰਡੀਓਲੋਜਿਸਟ ਪਲੇਕ ਦੀ ਮਾਤਰਾ, ਧਮਨੀ ਦਾ ਆਕਾਰ ਅਤੇ ਢਾਂਚਾਗਤ ਗੜਬੜਾਂ ਦਾ ਬਹੁਤ ਸਹੀ ਅੰਦਾਜ਼ਾ ਲਗਾ ਸਕਦੇ ਹਨ | ਦੂਜੇ ਪਾਸੇ, ਐੱਨ.ਆਈ.ਆਰ.ਐੱਸ. ਧਮਨੀਆਂ 'ਚ ਮੌਜੂਦ ਪਲੇਕ ਦੀ ਰਸਾਇਣਿਕ ਬਣਤਰ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਚਰਬੀ ਵਾਲੀਆਂ (ਲਿਪਿਡ-ਰਿਚ) ਪਲੇਕਸ ਦੀ ਪਛਾਣ ਕਰਦਾ ਹੈ, ਜੋ ਟੱੁਟਣ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੀਆਂ ਹਨ | ਇਹ ਸੰਵੇਦਨਸ਼ੀਲ ਪਲੇਕਸ ਅਕਸਰ ਅਚਾਨਕ ਦਿਲ ਦੇ ਦੌਰਿਆਂ ਦਾ ਮੁੱਖ ਕਾਰਨ ਹੁੰਦੀਆਂ ਹਨ, ਭਾਵੇਂ ਮਰੀਜ਼ ਨੂੰ ਪਹਿਲਾਂ ਘੱਟ ਜਾਂ ਕੋਈ ਲੱਛਣ ਨਾ ਹੋਣ | ਡਾ. ਮਨਬੀਰ ਸਿੰਘ ਨੇ ਕਿਹਾ ਇਹ ਸਥਾਨਕ ਲੋਕਾਂ ਲਈ ਸੌਖੀਆਂ ਅਤੇ ਪਹੁੰਚਯੋਗ ਰਹਿਣ | ਉਨ੍ਹਾਂ ਕਿਹਾ ਕਿ ਰਵਾਇਤੀ ਸਕ੍ਰੀਨਿੰਗ ਤਰੀਕੇ ਹਮੇਸ਼ਾਂ ਲੁਕੇ ਹੋਏ ਖ਼ਤਰਿਆਂ ਨੂੰ ਨਹੀਂ ਦਿਖਾਉਂਦੇ, ਜਿੱਥੇ ਇਹ ਤਕਨਾਲੋਜੀ ਵੱਖਰਾ ਪ੍ਰਭਾਵ ਪੈਦਾ ਕਰਦੀ ਹੈ | ਹਸਪਤਾਲ ਦੇ ਪ੍ਰਬੰਧਕ ਡਾ. ਐੱਸ.ਪੀ.ਐੱਸ. ਗਰੋਵਰ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਇਹ ਵਿਸ਼ਵ ਪੱਧਰੀ ਨਵੀਨਤਾ ਜਲੰਧਰ ਅਤੇ ਆਸ-ਪਾਸ ਦੇ ਖ਼ੇਤਰ 'ਚ ਦਿਲ ਦੀ ਜਾਂਚ ਪ੍ਰਣਾਲੀ ਨੂੰ ਬਦਲ ਦੇਵੇਗੀ |'' ਉਨ੍ਹਾਂ ਕਿਹਾ ਕਿ ਆਿਖ਼ਰਕਾਰ, ਇਹ ਅਚਾਨਕ ਦਿਲ ਦੇ ਦੌਰਿਆਂ ਦੇ ਖ਼ਤਰੇ ਨੂੰ ਘਟਾ ਕੇ ਮਰੀਜ਼ਾਂ ਦੇ ਇਲਾਜ ਦੇ ਨਤੀਜਿਆਂ 'ਚ ਮਹੱਤਵਪੂਰਨ ਸੁਧਾਰ ਲਿਆ ਸਕਦਾ ਹੈ |''