ਚੁਗਿੱਟੀ/ਜੰਡੂਸਿੰਘਾ, 8 ਮਈ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਚੌਕ ਨੇੜੇ ਸਥਿਤ ਗੁਰੂ ਨਾਨਕ ਮਾਰਕੀਟ ਵਿਖੇ ਮੰਗਲਵਾਰ ਨੂੰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਨੀਤੀ ਆਯੋਗ ਦੇ ਪ੍ਰਬੰਧਕਾਂ ਵਲੋਂ ਇਕ ਬੈਠਕ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਪੱਛਮੀ ਬੰਗਾਲ ਵਿਚ ਹੋਈਆਂ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਅਤੇ ਗੰਭੀਰ ਗੜਬੜੀਆਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਪ੍ਰਧਾਨ ਕੈਰੋਂ ਤੇ ਵੱਖ-ਵੱਖ ਹੋਰ ਬੁਲਾਰਿਆਂ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਜੋ ਘਟਨਾਵਾਂ ਹੋਈਆਂ ਹਨ, ਉਨ੍ਹਾਂ ਦੀ ਉਹ ਨਿੰਦਾ ਕਰਦੇ ਹਨ | ਅਜਿਹਾ ਕਿਸੇ ਵੀ ਰਾਜ 'ਚ ਨਹੀਂ ਹੋਣਾ ਚਾਹੀਦਾ | ਉਨ੍ਹਾਂ ਆਖਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਈ ਬੂਥਾਂ 'ਤੇ ਵੋਟਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ ਅਤੇ ਕਈ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ | ਇਹ ਗੱਲ ਬਹੁਤ ਹੀ ਚਿੰਤਾਜਨਕ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਉਲੰਘਣਾ ਹੈ | ਇਸ ਦੌਰਾਨ ਹਾਜ਼ਰੀਨ ਵਲੋਂ ਇਲੈੱਕਸ਼ਨ ਕਮਿਸ਼ਨ ਭਾਰਤ ਨੂੰ ਅਪੀਲ ਕੀਤੀ ਗਈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਡਾ. ਲਲਿਤ ਲਵਲੀ, ਹਨੀ ਮੰਡ, ਰਣਜੀਤ ਸਿੰਘ, ਯਸ਼ਪਾਲ ਸਫਰੀ, ਦਿਲਜੀਤ ਸਿੰਘ, ਸੁਖਵਿੰਦਰ ਸਿੰਘ, ਦੀਪਕ, ਰਜਿੰਦਰ ਸਿੰਘ, ਨਿਤੇਸ਼ ਪਾਲ, ਦਲਜੀਤ ਕੁਮਾਰ ਪੱਪੂ, ਡਾ. ਕੁਲਵੰਤ ਰਾਏ, ਹਿਮਾਂਸ਼ੂ ਆਦਿ ਹਾਜ਼ਰ ਸਨ |