ਗੁਰਾਇਆ, 8 ਮਈ (ਬਲਵਿੰਦਰ ਸਿੰਘ)-ਰਾਜ ਗੀਤਕਾਰ ਚੰਨ ਗੁਰਾਇਆ ਵਾਲਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਸਲਾਹਕਾਰ ਪੰਜਾਬ ਕਲਚਰ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਪੰਜਾਬ ਸਰਕਾਰ ਅਫ਼ਸੋਸ ਕਰਨ ਲਈ ਪੁੱਜੇ | ਉਨ੍ਹਾਂ ਇਸ ਮੌਕੇ ਕਿਹਾ ਕਿ ਚੰਨ ਗੁਰਾਇਆ ਵਾਲਾ ਇਕ ਬਹੁਤ ਹੀ ਵੱਡੀ ਸ਼ਖ਼ਸੀਅਤ ਹੋਏ ਹਨ ਜਿਨ੍ਹਾਂ ਪੰਜਾਬੀ ਮਾਂ ਬੋਲੀ ਵਿਚ ਹਜ਼ਾਰਾਂ ਗੀਤ ਲਿਖ ਕੇ ਵੱਡਾ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਕਹਿ ਕੇ ਚੰਨ ਗੁਰਾਇਆ ਵਾਲਾ ਦੀ ਢੁਕਵੀਂ ਯਾਦਗਾਰ ਬਣਾਉਣਗੇ | ਇਸ ਮੌਕੇ ਚੰਨ ਗੁਰਾਇਆ ਵਾਲਾ ਦੇ ਭਾਣਜਾ ਨਿਰਮਲ ਕੁਮਾਰ ਪੱਤਰਕਾਰ, ਸੋਹਣ ਲਾਲ ਢੰਡਾਂ, ਰਵੀ ਕੁਮਾਰ, ਰਣਦੀਪ ਕੁਮਾਰ, ਪ੍ਰਦੀਪ ਦੁੱਗਲ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ,ਹਰਮੇਸ਼ ਲਾਲ ਚੌਹਾਨ ਪ੍ਰਧਾਨ ਨਗਰ ਕੌਂਸਲ ਗੁਰਾਇਆ, ਰੌਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਕਮਲ ਬਾਲਮੀਕੀ, ਰਾਜ ਕੁਮਾਰ,ਨਵਦੀਪ ਕੁਮਾਰ ਦੀਪਾ, ਹਨੇਸ਼ ਮਹਿਤਾ ਪੱਤਰਕਾਰ, ਜਤਿਨ ਸ਼ਰਮਾ ਕੌਂਸਲਰ, ਨਨਿਤ ਗੁਗਨਾਨੀ, ਜਸਵਿੰਦਰ ਕੌਰ, ਅਮਿੱਤ ਸ਼ਰਮਾ, ਸੁਰਿੰਦਰ ਕੌਰ, ਬੀਬੀ ਗਿਆਨੋ,ਭੋਲਾ ਰਾਣੀ ,ਸਰਵਜੀਤ ਕੌਰ, ਵਰਦਾਨ,ਜਸਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |