ਲੋਹੀਆਂ ਖਾਸ, 8 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੈਸ਼ਨਲ ਹਾਈਵੇ 703ਏ 'ਤੇ ਬਣ ਰਹੇ ਫਲਾਈਓਵਰ ਅਤੇ ਅੰਮਿ੍ਤਸਰ ਜਾਮਨਗਰ ਸੜਕ ਦੇ ਟਰਾਲਿਆਂ ਕਾਰਨ ਫਾਟਕ ਦੇ ਦੋਵੇਂ ਪਾਸੇ ਦੇ ਦੁਕਾਨਦਾਰਾਂ ਵੱਲੋਂ ਚੁੱਕਿਆ ਮੁੱਦਾ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਉਨ੍ਹਾਂ ਨੂੰ ਮੋਢੇ ਨਾਲ ਮੋਢਾ ਲਾਉਣ ਦਾ ਐਲਾਨ ਕਰ ਦਿੱਤਾ | ਮੂਹਰੇ ਹੋ ਕੇ ਨਿੱਤਰੀਆਂ ਇਨ੍ਹਾਂ ਜਥੇਬੰਦੀਆਂ ਵਿੱਚ 'ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਸੀਟੂ ਦੀ ਭਾਰਤ ਮਿਸਤਰੀ ਨਿਰਮਾਣ ਯੂਨੀਅਨ, ਸੀ.ਬੀ.ਆਈ.ਐੱਮ. ਕਮਿਊਨਿਟਸ ਪਾਰਟੀ, ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਸ਼ਾਮਿਲ ਹਨ | ਇਸ ਸਬੰਧੀ ਗੱਲਬਾਤ ਕਰਦਿਆਂ 'ਜੱਕੋਪੁਰ ਖੁਰਦ ਮੋੜ ਤੋਂ ਲੈ ਕੇ ਜੋਸਨ ਹਸਪਤਾਲ ਤੱਕ' ਦੇ ਦੋਵਾਂ ਸਾਈਡਾਂ ਦੇ ਪੁੱਜੇ ਦੁਕਾਨਦਾਰਾਂ ਬਲਵੀਰ ਸਿੰਘ ਬੱਲੀ, ਜਗਜੀਵਨ ਸਿੰਘ ਸੇਠੀ, ਇੰਦਰਜੀਤ ਸਿੰਘ ਜੀਤਾ, ਰਣਜੀਤ ਸਿੰਘ, ਗੁਰਸ਼ਰਨ ਸਿੰਘ ਖਿੰਡਾ, ਕਸ਼ਮੀਰ ਸਿੰਘ, ਸੰਤੋਖ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ ਨੰਢਾ, ਪਰਮਜੀਤ ਸਿੰਘ ਪੰਮਾ ਆਟੋ, ਗਿਆਨੀ ਪਰਮਜੀਤ ਸਿੰਘ, ਬਹਾਦਰ ਸਿੰਘ ਮਠਾੜੂ, ਰਵੀ, ਰਸ਼ਪਿੰਦਰ ਸਿੰਘ, ਬਲਦੇਵ ਸਿੰਘ ਸਾ. ਮੀਤ ਪ੍ਰਧਾਨ, ਜਰਨੈਲ ਸਿੰਘ ਥਿੰਦ, ਮਨਜੀਤ ਸਿੰਘ, ਬਲਕਾਰ ਸਿੰਘ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਅਨਸਾਰੀ, ਬਲਵੀਰ ਸਿੰਘ, ਗੁਰਮੁੱਖ ਸਿੰਘ, ਭਗਵੰਤ ਸਿੰਘ, ਮੇਜਰ ਸਿੰਘ, ਬਲਜਿੰਦਰ ਸਿੰਘ, ਪਰਦੀਪ ਸਿੰਘ, ਰੌਸ਼ਨ ਲਾਲ, ਕੁਲਦੀਪ ਸਿੰਘ, ਬਾਜ਼ ਸਿੰਘ, ਗੁਰਵਿੰਦਰ ਸਿੰਘ, ਜਸਪਾਲ ਸਿੰਘ ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ, ਰਾਜੀ, ਸਤਪਾਲ, ਅਮਰੀਕ ਸਿੰਘ, ਲਖਵਿੰਦਰ ਸਿੰਘ, ਹਰਜੱਸ ਸਿੰਘ, ਜਸਵਿੰਦਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਸੁਣਵਾਈ ਨਾ ਹੋਣ ਕਾਰਨ ਅਸੀਂ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਾਂ ਅਤੇ ਇਸੇ ਲੜੀ ਨੂੰ ਅੱਗੇ ਤੋਰਨ ਲਈ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਪੁੱਜੇ ਹਾਂ | ਉਨ੍ਹਾਂ ਕਿ ਅਸੀਂ ਦੋਹਾਂ ਕੰਪਨੀਆਂ ਦੇ ਕਰਿੰਦਿਆਂ ਨੂੰ ਅਤੇ ਥਾਣਾ ਲੋਹੀਆਂ ਵਿਖੇ ਸ਼ਿਕਾਇਤਾਂ ਦੇ ਚੁੱਕੇ ਹਾਂ, ਪਰ ਕੋਈ ਬੂਰ ਨਹੀਂ ਪਿਆ | ਉਨ੍ਹਾਂ ਕਿਹਾ ਕਿ ਠੇਕੇਦਾਰਾਂ ਦੇ ਟਰਾਲੇ ਸ਼ਰੇਆਮ ਓਵਰਲੋਡ ਚੱਲ ਰਹੇ ਹਨ ਅਤੇ ਕੋਈ ਨਹੀਂ ਪੁੱਛ ਰਿਹਾ | ਉਨ੍ਹਾਂ ਫਿਰ ਚੇਤਾਵਨੀ ਦਿੰਦਿਆਂ ਕਿ ਜੇਕਰ ਇੱਕ ਦੋ ਦਿਨਾਂ ਤੱਕ ਇਨ੍ਹਾਂ ਸਰਵਿਸ ਸੜਕਾਂ ਅਤੇ ਮਿੱਟੀ ਦਾ ਹੱਲ ਨਾ ਕੀਤਾ ਤਾਂ ਉਹ ਕੰਪਨੀਆਂ ਦਾ ਕੰਮ ਨਹੀਂ ਚੱਲਣ ਦੇਣਗੇ ਅਤੇ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਨਾਲ ਸੜਕ 'ਤੇ ਧਰਨਾ ਲਗਾ ਦੇਣਗੇ |