ਆਦਮਪੁਰ, 8 ਮਈ (ਹਰਪ੍ਰੀਤ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫੈਸ਼ਨ ਵਿਭਾਗ ਵੱਲੋਂ 'ਤੀਜਾ ਅਦੀਵਾ ਫੈਸ਼ਨ ਸ਼ੋਅ-2026' ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ | ਇਹ ਪ੍ਰੋਗਰਾਮ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਅਸ਼ੀਰਵਾਦ ਨਾਲ, ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਅਤੇ ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ) ਦੀ ਸਰਪ੍ਰਸਤੀ ਅਤੇ ਉਪ-ਕੁਲਪਤੀ ਡਾ. ਵਿਜੈ ਧੀਰ ਦੀ ਅਗਵਾਈ ਹੇਠ ਸੰਪੰਨ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ: ਸਮਾਗਮ ਦਾ ਆਗਾਜ਼ ਪਵਿੱਤਰ 'ਸ਼ਬਦ-ਗਾਇਨ' ਨਾਲ ਹੋਇਆ | ਫੈਸ਼ਨ ਪ੍ਰਦਰਸ਼ਨੀ: ਵਿਦਿਆਰਥੀਆਂ ਨੇ ਰੈਂਪ ਉੱਤੇ ਨਵੇਂ ਫੈਸ਼ਨ ਰੁਝਾਨਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ | ਰੰਗ-ਬਰੰਗੇ ਅਤੇ ਆਕਰਸ਼ਕ ਰਵਾਇਤੀ ਅਤੇ ਆਧੁਨਿਕ ਲਿਬਾਸਾਂ ਦੇ ਸੁਮੇਲ ਨੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਜੱਜ ਦੀ ਭੂਮਿਕਾ ਸ੍ਰੀਮਤੀ ਰਿਤੂ ਲਾਲਾ (ਪੀ.ਡੀ. ਲਿਟਲ ਇੰਡਸਟਰੀ) ਅਤੇ ਪ੍ਰੋ. ਸ਼ਾਇਨਾ ਪਰਮਾਰ (ਡਿਪਟੀ ਡਾਇਰੈਕਟਰ ਯੂਥ ਵੈਲਫੇਅਰ) ਨੇ ਨਿਭਾਈ | ਮਾਡਲਾਂ ਦੇ ਮੇਕਅਪ ਦੀ ਜ਼ਿੰਮੇਵਾਰੀ 'ਮੇਕਅਪ ਓਰੀਐਨ ਅਕਾਦਮੀ, ਹੁਸ਼ਿਆਰਪੁਰ' ਵੱਲੋਂ ਬਾਖ਼ੂਬੀ ਨਿਭਾਈ ਗਈ | ਇਹ ਸ਼ਾਨਦਾਰ ਸਮਾਗਮ ਫੈਸ਼ਨ ਵਿਭਾਗ ਦੇ ਪ੍ਰੋ. ਮਨਦੀਪ (ਸੀ.ਓ.ਡੀ), ਪ੍ਰੋ. ਰਾਜਵੀਰ ਕੌਰ, ਪ੍ਰੋ. ਰੁਪਿੰਦਰ ਕੌਰ ਅਤੇ ਪ੍ਰੋ. ਰਿੰਕੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਮੰਚ ਸੰਚਾਲਨ ਦੀ ਭੂਮਿਕਾ ਡਾ. ਅਨੀਤਾ, ਡਾ. ਸਮਿ੍ਤੀ ਠਾਕੁਰ ਅਤੇ ਪ੍ਰੋ. ਪਰਮਜੀਤ ਕੌਰ ਨੇ ਸਫ਼ਲਤਾਪੂਰਵਕ ਨਿਭਾਈ | ਸਮਾਗਮ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਰਜਿੰਦਰ ਕੁਮਾਰ, ਡਿਪਟੀ ਰਜਿਸਟਰਾਰ, ਰੂਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਡੀਨ (ਡਾ. ਗੁਰਮਾਨਿਕ ਕੌਰ, ਡਾ. ਜਗਦੀਪ ਕੌਰ, ਡਾ. ਪੂਜਾ ਬਾਲੀ, ਡਾ. ਨਿਸ਼ਾ, ਡਾ. ਅਨੀਲ ਕੁਮਾਰ, ਡਾ. ਜਗਤੇਸ਼ਵਰ ਸਿੰਘ, ਡਾ. ਅਮਰਿੰਦਰ ਸਿੰਘ, ਡਾ. ਕੁਲਵੀਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਮਨਦੀਪ ਸਿੰਘ ਅਤੇ ਡਾ. ਸ਼ਵੇਤਾ ਸਿੰਘ) ਅਤੇ ਹੋਰ ਪ੍ਰੋਫੈਸਰ ਸਾਹਿਬਾਨ ਹਾਜ਼ਰ ਸਨ | ਸਮਾਪਤੀ ਉਪਰੰਤ ਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸਮਾਪਤੀ ਡਾ. ਮਨਦੀਪ ਸਿੰਘ (ਡੀਨ ਯੂ.ਆਈ.ਐੱਚ) ਵੱਲੋਂ ਧੰਨਵਾਦੀ ਮਤੇ ਨਾਲ ਕੀਤੀ ਗਈ | ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵਧਾਉਂਦੇ ਹਨ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਨਿਖਾਰਦੇ ਹਨ |