ਮਲਸੀਆਂ, 8 ਮਈ (ਸੁਖਦੀਪ ਸਿੰਘ)-ਦੋਆਬਾ ਪੇਂਡੂ ਕਬੱਡੀ ਲੀਗ ਦੇ ਕੋਚਾਂ ਤੇ ਮੈਂਬਰਾਂ ਦੀ ਮੀਟਿੰਗ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜ਼ੀਪੁਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਇਸ ਸਾਲ 11ਵੇਂ ਸੀਜ਼ਨ ਦੀ ਸ਼ੁਰੂਆਤ ਕਬੱਡੀ ਦੇ ਪ੍ਰਸਿੱਧ ਖੇਡ ਪ੍ਰਮੋਟਰ ਸ਼ਿੰਦਰ ਸਮਰਾ (ਨਿਊਜ਼ੀਲੈਂਡ) ਦੇ ਪਿੰਡ ਸਮਰਾਏ (ਜੰਡਿਆਲਾ) ਤੋਂ 17 ਮਈ ਨੂੰ ਕੀਤੀ ਜਾਵੇਗੀ | ਇਸ ਸਾਲ ਕਬੱਡੀ ਲੀਗ 'ਚ ਕੁੱਲ 12 ਟੀਮਾਂ ਹਿੱਸਾ ਲੈਣਗੀਆਂ | ਲੀਗ ਦੇ ਬੈਸਟ ਰੇਡਰ ਤੇ 5 ਜਾਫੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਵਾਰ ਵੀ ਐਨ.ਆਰ.ਆਈ. ਵੀਰ ਕਬੱਡੀ ਲੀਗ ਨੂੰ ਬਹੁਤ ਸਹਿਯੋਗ ਦੇ ਰਹੇ ਹਨ | ਇਸ ਮੌਕੇ ਕਾਕਾ ਸ਼ੇਖ ਦੌਲਤ, ਹੈਪੀ ਰਸੂਲਪੁਰ, ਭਿੰਦਾ ਖਹਿਰਾ, ਸੋਨੂੰ ਜਾਫ਼ਰਵਾਲ, ਸੁੱਖੀ ਬਿਲਿੰਗ, ਰਾਣਾ ਬਨਵਾਲੀਪੁਰ, ਚਾਚਾ ਲੱਖਣਕੇ ਪੁੱਛੇ, ਅੰਬਾ ਬੱਲ ਨੌ, ਮੀਕਾ ਰਾਂਗੜਾ, ਪ੍ਰਭ ਬਿੱਲਾ, ਰਾਜਨ ਕਲਿਆਣ, ਹਨੀਫ ਪੱਖੋਵਾਲ, ਲਾਡਾ ਖਾਨਪੁਰ, ਕੁਲਵਿੰਦਰ ਸਿੰਘ ਮੱਲ੍ਹੀ, ਕੁਮੈਂਟਰ ਬਿੱਲੂ ਬਿਹਾਰੀਪੁਰ ਆਦਿ ਹਾਜ਼ਰ ਸਨ |