ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ 'ਚ ਮਾਂ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 09-05-2026
ਸ਼ਾਹਕੋਟ, 8 ਮਈ (ਦਲਜੀਤ ਸਿੰਘ ਸਚਦੇਵਾ)-ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਚ ਕੋਆਰਡੀਨੇਟਰ ਮੈਡਮ ਮਾਨਸੀ ਬਾਂਸਲ ਤੇ ਪਿ੍ੰਸੀਪਲ ਡਿੰਪਲ ਗੋਇਲ ਦੀ ਅਗਵਾਈ ਹੇਠ 'ਮਾਂ ਦਿਵਸ' ਬੜ੍ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਵਿਚ ਪੋਸਟਰ ਮੇਕਿੰਗ, ਕਵਿਤਾ ਬੋਲਣ 'ਤੇ ਹੋਰ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਮਨਮੋਹਕ ਡਾਂਸ ਨੇ ਸਮਾਗਮ ਨੂੰ ਚਾਰ-ਚੰਦ ਲਗਾ ਦਿੱਤੇ | ਸਕੂਲ ਕੋਆਰਡੀਨੇਟਰ ਮੈਡਮ ਮਾਨਸੀ ਬਾਂਸਲ ਨੇ ਬੱਚਿਆਂ ਨੂੰ 'ਮਾਂ ਦਿਵਸ' ਦੀ ਵਧਾਈ ਦਿੱਤੀ ਤੇ ਮਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਇਕ ਮਾਂ ਦਾ ਰੁਤਬਾ ਰੱਬ ਵਰਗਾ ਹੁੰਦਾ ਹੈ | ਅਸੀਂ ਸਾਰੇ ਮਾਂ ਦੇ ਪਿਆਰ ਤੇ ਦੁਆਵਾਂ ਸਦਕਾ ਹੀ ਮਿਹਨਤ ਕਰਕੇ ਕਾਮਯਾਬੀ ਹਾਸਲ ਕਰਦੇ ਹਾਂ | ਇਸ ਲਈ ਸਾਨੂੰ ਸਭ ਨੂੰ ਆਪਣੀ ਮਾਂ ਦੇ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ | ਮੈਡਮ ਇਸ਼ਦੀਪ ਕੌਰ ਨੇ ਮਾਂ ਦੇ ਬਲਿਦਾਨ ਨੂੰ ਬਿਆਨ ਕਰਦਿਆਂ ਇਕ ਕਵਿਤਾ 'ਧਰਤੀ 'ਤੇ ਰੱਬ ਆ ਨਹੀਂ ਸਕਦਾ, ਤਾਹੀਓ ਸਭ ਦੀ ਮਾਂ ਹੁੰਦੀ ਏ', ਠੰਡੀ-ਮਿੱਠੀ ਛਾਂ ਬਣ ਜਾਂਦੀ, ਰੁੱਖਾਂ ਵਰਗੀ ਤਾਂ ਹੁੰਦੀ ਏ' ਪੇਸ਼ ਕੀਤੀ | ਇਸ ਮੌਕੇ ਸਕੂਲ ਸਟਾਫ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਸਿਮੀ, ਪੂਨਮ, ਸੁਰਭੀ, ਜੋਤੀ, ਲਵਿਤਾ, ਸਰਨਜੀਤ ਕੌਰ, ਮਨਜਿੰਦਰ ਕੌਰ, ਪਰਮਿੰਦਰ ਕੌਰ, ਰਜਿੰਦਰ ਕੌਰ, ਸੰਗੀਤਾ ਗੋਇਲ, ਰਮਨਦੀ ਕੌਰ, ਅਜਿੰਦਰ ਕੌਰ, ਇਸ਼ਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੋਆਬਾ ਪੇਂਡੂ ਕਬੱਡੀ ਲੀਗ ਕਰਵਾਉਣ ਸੰਬੰਧੀ ਕੋਚ ਤੇ ਮੈਂਬਰਾਂ ਦੀ ਮੀਟਿੰਗ <br/> ਅਗਲੀ ਖ਼ਬਰ ਆਤਮਾ ਸਕੀਮ ਤਹਿਤ ਕਿਸਾਨਾਂ ਲਈ ਜਾਗਰੂਕ ਕੈਂਪ ਲਗਾਇਆ <br/>
Ad Position 24
No active advertisement