06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੋਕ ਅਦਾਲਤ 'ਚ 23 ਸਾਲ ਪੁਰਾਣਾ ਕੇਸ ਹੋਇਆ ਹੱਲ, ਐੱਨ.ਆਰ.ਆਈ. ਦੀ ਜ਼ਮੀਨ 'ਤੇ ਪੰਚਾਇਤ ਨੇ ਕੀਤਾ ਸੀ ਕਬਜ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਜਲੰਧਰ, 9 ਮਈ (ਜਤਿੰਦਰ ਪੰਮੀ)-ਜ਼ਿਲ੍ਹਾ ਕਚਹਿਰੀਆਂ 'ਚ ਸਨਿਚਰਵਾਰ ਨੂੰ ਲੱਗੀ ਕੌਮੀ ਅਦਾਲਤ ਦੌਰਾਨ 23 ਸਾਲ ਪੁਰਾਣਾ ਕੇਸ ਆਪਸੀ ਸਹਿਮਤੀ ਨਾਲ ਹੱਲ ਕਰਵਾਇਆ ਗਿਆ | ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਆਦਮਪੁਰ ਨੇੜਲੇ ਕੂਪੁਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ 23 ਸਾਲ ਪਹਿਲਾਂ ਉਸ ਵੇਲੇ ਦੀ ਸਰਪੰਚ ਨੇ ਪਿੰਡ ਦੇ ਹੀ ਐਨਆਰਆਈ ਦੀ 3 ਮਰਲੇ ਜ਼ਮੀਨ 'ਤੇ ਨਾਜਾਇਜ਼ ਢੰਗ ਨਾਲ ਪੰਚਾਇਤ ਘਰ ਉਸਾਰ ਦਿੱਤਾ ਸੀ | ਇਹ ਮਾਮਲਾ ਪਹਿਲਾਂ ਪੁਲਿਸ ਤੇ ਫਿਰ ਅਦਾਲਤ 'ਚ ਪਹੁੰਚ ਗਿਆ ਸੀ ਅਤੇ ਪੰਚਾਇਤ ਵਲੋਂ ਉਕਤ ਐਨਆਰਆਈ ਨੂੰ ਚਾਰ ਦਿਨ ਹਵਾਲਾਤ 'ਚ ਬੰਦ ਰੱਖਿਆ ਗਿਆ ਸੀ | ਕੇਸ ਦੀ ਕਾਰਵਾਈ ਉਕਤ ਐਨਆਰਆਈ ਦੀ ਮੌਤ ਹੋ ਗਈ ਤਾਂ ਉਸ ਦੀ ਧੀ ਨੇ ਕੇਸ ਪੈਰਵੀ ਕਰਨੀ ਸ਼ੁਰੂ ਕੀਤੀ | ਇਹ ਮਾਮਲਾ ਲੋਕ ਅਦਾਲਤ ਲਈ ਰਜਿਸਟਰ ਕੀਤਾ ਗਿਆ, ਜਿਸ ਵਿਚ ਸ਼ਨਿਚਰਵਾਰ ਨੂੰ ਪ੍ਰੋਸੀਡਿੰਗ ਦੌਰਾਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਡਾ. ਸੁਸੀਲ ਬੋਧ ਦੀ ਪ੍ਰਧਾਨਗੀ ਹੇਠਲੇ ਬੈਂਚ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਿ੍ਆ ਸੂਦ ਦੀ ਪ੍ਰਭਾਵਸ਼ਾਲੀ ਵਿਚੋਲਗੀ ਰਾਹੀਂ ਇਹ ਕੇਸ ਹੱਲ ਕਰ ਦਿੱਤਾ ਗਿਆ | ਇਸ ਦੇ ਫੈਸਲੇ ਤਹਿਤ ਪੀੜਤ ਧਿਰ ਨੂੰ ਉਕਤ ਜ਼ਮੀਨ ਦੇ ਬਦਲੇ 60,000 ਰੁਪਏ ਦਾ ਮੁਆਵਜ਼ਾ ਦਿਵਾਇਆ ਗਿਆ | ਇਸ ਫੈਸਲੇ ਤੋਂ ਬਾਅਦ ਭਾਵੁਕ ਹੋਈ ਐਨਆਰਆਈ ਬੀਬੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਪਿਤਾ ਦੀ ਰੂਹ ਨੂੰ ਸ਼ਾਂਤੀ ਮਿਲੀ ਹੈ ਕਿਉਂਕਿ ਸਾਡੇ ਨਾਲ ਧੱਕਾ ਕੀਤਾ ਗਿਆ ਸੀ | ਇਸ ਲੋਕ ਅਦਾਲਤ ਵਿੱਚ ਹਰ ਤਰ੍ਹਾਂ ਦੇ ਦੀਵਾਨੀ ਕੇਸ, ਵਿਵਾਹਿਕ ਝਗੜੇ, ਐਮ.ਏ.ਸੀ.ਟੀ. ਕੇਸ, ਰਾਜ਼ੀਨਾਮਾ ਹੋਣ ਯੋਗ ਫੌਜਦਾਰੀ ਕੇਸ, ਟ੍ਰੈਫਿਕ ਚਲਾਨ ਅਤੇ ਬੈਂਕਾਂ, ਵਿੱਤੀ ਸੰਸਥਾਵਾਂ, ਬੀ.ਐੱਸ.ਐਨ.ਐਲ., ਪੀ.ਐੱਸ.ਪੀ.ਸੀ.ਐਲ. ਦੇ ਪ੍ਰੀ-ਲਿਟੀਗੇਟਿਵ ਕੇਸ ਅਤੇ ਮਾਲ ਵਿਭਾਗ ਦੇ ਕੇਸ ਆਦਿ ਸੁਣਵਾਈ ਲਈ ਰੱਖੇ ਗਏ | ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਿ੍ਆ ਸੂਦ ਨੇ ਦੱਸਿਆ ਕਿ ਜਲੰਧਰ, ਫਿਲੌਰ ਅਤੇ ਨਕੋਦਰ ਵਿੱਚ ਕੁੱਲ 24 ਬੈਂਚਾਂ ਦਾ ਗਠਨ ਕੀਤਾ ਗਿਆ ਸੀ | ਉਨ੍ਹਾਂ ਅੱਗੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੁੱਲ 40,636 ਕੇਸ ਸੁਣਵਾਈ ਲਈ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 39,920 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ | ਲੋਕ ਅਦਾਲਤ ਵਿੱਚ 16 ਕਰੋੜ 27 ਲੱਖ 57 ਹਜ਼ਾਰ 5 ਰੁਪਏ) ਦੇ ਅਵਾਰਡ ਪਾਸ ਕੀਤੇ ਗਏ | ਜੱਜ ਪਿ੍ਆ ਸੂਦ ਨੇ ਜਲੰਧਰ ਵਿਖੇ ਸਥਾਪਤ ਕੀਤੇ ਬੈਂਚਾਂ ਦਾ ਨਿਰੀਖਣ ਵੀ ਕੀਤਾ, ਇਸ ਮੌਕੇ ਉਨ੍ਹਾਂ ਨਾਲ ਸੀ.ਜੇ.ਐਮ.-ਕਮ-ਸਕੱਤਰ ਡੀ.ਐਲ.ਐੱਸ.ਏ. ਰਾਹੁਲ ਕੁਮਾਰ ਵੀ ਮੌਜੂਦ ਸਨ | ਇਸ ਸਬੰਧੀ ਸੀ.ਜੇ.ਐਮ.ਰਾਹੁਲ ਕੁਮਾਰ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਮਾਮਲਿਆਂ ਦਾ ਨਿਪਟਾਰਾ ਰਾਜੀਨਾਮੇ ਰਾਹੀਂ ਕੀਤਾ ਜਾ ਸਕੇ | ਲੋਕ ਅਦਾਲਤ ਵਿੱਚ ਕੇਸ ਲਗਾਉਣ ਅਤੇ ਕਿਸੇ ਵੀ ਕਾਨੂੰਨੀ ਮਾਮਲੇ ਬਾਰੇ ਹੋਰ ਜਾਣਕਾਰੀ ਲਈ ਕੋਈ ਵੀ ਵਿਅਕਤੀ ਟੋਲ ਫ੍ਰੀ ਨੰਬਰ 15100 'ਤੇ ਸੰਪਰਕ ਕਰ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਅਗਲੀ ਲੋਕ ਅਦਾਲਤ 12 ਸਤੰਬਰ ਨੂੰ ਲਗਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਟਰੀਟਮੈਂਟ ਪਲਾਂਟ ਮਾਮਲੇ ਵਿਚ ਜੁਰਮਾਨੇ ਨੂੰ ਲੈ ਕੇ ਠੇਕੇਦਾਰਾਂ, ਅਫ਼ਸਰਾਂ ਦੀ ਹੋਵੇਗੀ ਜਵਾਬ ਤਲਬੀ ਅਗਲੀ ਖ਼ਬਰ ਨਿਤਿਨ ਕੋਹਲੀ ਦੇ ਯਤਨਾਂ ਨਾਲ ਸ਼ੇਖਾਂ ਬਾਜ਼ਾਰ ਦੀਆਂ ਦੋਵਾਂ ਧਿਰਾਂ ਵਿਚਾਲੇ ਹੋਇਆ ਸਮਝੌਤਾ <br/>
Ad Position 24