ਲਾਂਬੜਾ, 9 ਮਈ (ਗੁਰਮੇਲ ਸਿੰਘ)-ਕੱਲ੍ਹ ਗੁਰਦੁਆਰਾ ਸਮਾਧ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਐਜ਼ੂਕੇਸ਼ਨਲ ਲਾਂਬੜਾ ਅਤੇ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿੱਧੂ ਅਤੇ ਵਾਇਸ ਪ੍ਰਧਾਨ ਸੁਦਰਸ਼ਨ ਸਿੰਘ,ਖਜਾਨਚੀ ਸੁਖਦੇਵ ਸਿੰਘ ਅਠਵਾਲ, ਪਰਸ਼ੋਤਮ ਪਿ੍ੰਸੀਪਲ, ਸਰਦਾਰ ਭਗਵੰਤ ਸਿੰਘ ਵਾਈਸ ਪਿ੍ੰਸੀਪਲ ,ਸ੍ਰੀਮਤੀ ਰਾਜਵਿੰਦਰ ਕÏਰ, ਗੋਵਰਨ ਰਵਿੰਦਰ ਕÏਰ ਜੋਤੀ, ਗੁਰਜੀਤ ਸਿੰਘ, ਜਸ਼ਨਪ੍ਰੀਤ ਸਿੰਘ ਕੇਵਲ ਸਿੰਘ ਡੀ.ਪੀ.ਈ.ਆਦਿ ਨੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਲਾਂਬੜਾ ਦੀ ਗਰਾਊਾਡ ਵਿੱਚ ਰੁੱਖ ਲਗਾਏ¢ ਇਸ ਮÏਕੇ ਉਹਨਾਂ ਕਿਹਾ ਕਿ ਸਾਡੀ ਇਹ ਸੁਸਾਇਟੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਤੇ ਹੋਰ ਸਮਾਜਿਕ ਕਾਰਜਾਂ ਲਈ ਆਪਣਾ ਯੋਗਦਾਨ ਮਹੱਤਵਪੂਰਨ ਦਿੰਦੀ ਹੈ¢ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਨੇ ਹੋਰ ਵੀ ਸਮਾਜਿਕ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਕਿ ਵਾਤਾਵਰਣ ਨੂੰ ਹਰਾ ਭਰਿਆ ਰੱਖਣ ਦੀ ਅਪੀਲ ਕੀਤੀ ¢