07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

40 ਸਾਲ ਤੋਂ ਵੱਧ ਉਮਰ ਦੇ ਈ.ਐੱਸ.ਆਈ. ਲਾਭਪਾਤਰੀਆਂ ਦੀ ਹੋਵੇਗੀ ਮੁਫ਼ਤ ਸਾਲਾਨਾ ਸਿਹਤ ਜਾਂਚ

Ad Position 21
No active advertisement
ਅਜੀਤ ਡੈਸਕ 11-05-2026
ਜਲੰਧਰ, 10 ਮਈ (ਜਤਿੰਦਰ ਪੰਮੀ)-ਈ.ਐੱਸ.ਆਈ. ਦਾ ਲਾਭ ਲੈਣ ਵਾਲੇ 40 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਲਈ ਸਾਲਾਨਾ ਮੁਫਤ ਸਿਹਤ ਜਾਂਚ ਮੁਹਿੰਮ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਰਮਚਾਰੀ ਰਾਜ ਬੀਮਾ ਨਿਗਮ ਦੇ ਉਪ-ਖੇਤਰੀ ਦਫਤਰ ਦੇ ਸੰਯੁਕਤ ਨਿਰਦੇਸ਼ਕ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਕੇਂਦਰੀ ਮਜ਼ਦੂਰੀ ਤੇ ਰੋਜ਼ਗਾਰ ਅਤੇ ਯੂਥ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਵਲੋਂ ਨਵੇਂ ਲੇਬਰ ਕੋਡਾਂ ਤਹਿਤ 40 ਸਾਲ ਤੋਂ ਵੱਧ ਉਮਰ ਦੇ ਮਜ਼ਦੂਰਾਂ ਦੀ ਸਿਹਤ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਦੇਸ਼-ਵਿਆਪੀ 'ਮੁਫਤ ਸਾਲਾਨਾ ਸਿਹਤ ਜਾਂਚ' ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਮਜ਼ਦੂਰਾਂ ਦੇ ਆਮ ਸਿਹਤ ਟੈਸਟਾਂ ਦੇ ਨਾਲ-ਨਾਲ ਵੱਖ-ਵੱਖ ਜੀਵਨ-ਸ਼ੈਲੀ ਨਾਲ ਸੰਬੰਧਿਤ ਬਿਮਾਰੀਆਂ ਦੀ ਸ਼ੁਰੂਆਤੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਉਚਿਤ ਇਲਾਜ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਪਹਿਲ ਨਵੇਂ ਚਾਰ ਲੇਬਰ ਕੋਡਾਂ ਤਹਿਤ ਕੀਤੇ ਗਏ ਸੁਧਾਰਾਂ ਦਾ ਮਹੱਤਵਪੂਰਨ ਹਿੱਸਾ ਹੈ, ਜਿਸਦਾ ਮਕਸਦ ਦੇਸ ਦੇ ਮਜਦੂਰਾਂ ਨੂੰ ਬਿਹਤਰ ਸਮਾਜਿਕ ਸੁਰੱਖਿਆ, ਸਿਹਤ ਸਹੂਲਤਾਂ ਅਤੇ ਭਲਾਈ ਸੇਵਾਵਾਂ ਪ੍ਰਦਾਨ ਕਰਨਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਮੌਜੂਦਾ ਵਿੱਤੀ ਸੈਸ਼ਨ ਲਈ ਮੈਡੀਕਲ, ਡੈਂਟਲ, ਨਰਸਿੰਗ ਕਾਲਜਾਂ ਅਤੇ ਕੁਝ ਹੋਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਬੀਮਿਤ ਵਿਅਕਤੀਆਂ ਦੇ ਵਾਰਡ ਲਈ ਰਾਖਵੀਆਂ ਸੀਟਾਂ 'ਤੇ ਯੂ.ਜੀ. ਕੋਰਸਾਂ ਵਿੱਚ ਦਾਖਲੇ ਸਬੰਧੀ ਸੂਚਨਾ ਵੀ ਜਾਰੀ ਹੋ ਚੁੱਕੀ ਹੈ, ਜਿਸ ਲਈ ਅੰਤਿਮ ਮਿਤੀ 28 ਮਈ ਹੈ |

Ad Position 22
No active advertisement
ਪਿਛਲੀ ਖ਼ਬਰ ਸੇਠ ਰਾਮ ਚੰਦ ਹਾਈ ਸਕੂਲ 'ਚ ਉਤਸ਼ਾਹ ਨਾਲ ਮਨਾਇਆ 'ਮਾਂ ਦਿਵਸ' <br/> ਅਗਲੀ ਖ਼ਬਰ ਸੁੱਚੀ ਪਿੰਡ ਸ਼ਮਸ਼ਾਨਘਾਟ ਦੀ ਛੱਤ ਦਾ ਲੈਂਟਰ ਪਵਾਇਆ <br/>
Ad Position 24