10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਮ ਆਦਮੀ ਪਾਰਟੀ ਨਗਰ ਪੰਚਾਇਤ ਚੋਣਾਂ ਵਿਕਾਸ ਦੇ ਆਧਾਰ 'ਤੇ ਲੜੇਗੀ-ਪਿੰਦਰ ਪੰਡੋਰੀ ਲੋਹੀਆਂ ਤੇ ਮਹਿਤਪੁਰ ਦੀਆਂ ਚੋਣਾਂ ਦੀ ਤਿਆਰੀ ਲਈ 'ਆਪ' ਇੰਚਾਰਜ ਵਲੋਂ ਬਲਾਕ ਪ੍ਰਧਾਨਾਂ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 12-05-2026
ਸ਼ਾਹਕੋਟ, 11 ਮਈ (ਸੁਖਦੀਪ ਸਿੰਘ)-ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਹਲਕੇ ਦੇ ਸਾਰੇ ਬਲਾਕ ਪ੍ਰਧਾਨਾਂ ਨਾਲ ਚੋਣ ਸਰਗਰਮੀਆਂ ਸੰਬੰਧੀ ਸ਼ਾਹਕੋਟ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਵਾਇਸ ਚੇਅਰਮੈਨ ਬੈਕਫਿੰਕੋ ਵੀ ਸ਼ਾਮਿਲ ਹੋਏ | ਇਸ ਮੌਕੇ ਆਉਣ ਵਾਲੇ ਸਮੇਂ 'ਚ ਲੋਹੀਆਂ ਤੇ ਮਹਿਤਪੁਰ ਵਿਖੇ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੀ ਤਿਆਰੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਹਲਕੇ 'ਚ ਭਰਪੂਰ ਵਿਕਾਸ ਕਰਵਾਇਆ ਗਿਆ ਹੈ ਤੇ ਨਗਰ ਪੰਚਾਇਤ ਚੋਣਾਂ ਵਿਕਾਸ ਦੇ ਅਧਾਰ 'ਤੇ ਲੜੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕੀਤੀਆਂ ਜਾਣ | ਇਸ ਮੌਕੇ ਸਰਬਜੀਤ ਸਿੰਘ ਮੁੱਤੀ, ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਨਰੇਸ਼ ਕੁਮਾਰ ਰਾਮੂਵਾਲ, ਮਨਪ੍ਰੀਤ ਸਿੰਘ ਮੰਗਾ, ਗਗਨਦੀਪ ਸਿੰਘ ਬਾਲੌਕੀ, ਕੁਲਦੀਪ ਸਿੰਘ ਬੱਲ, ਸੁਖਵਿੰਦਰ ਸਿੰਘ ਨੰਬਰਦਾਰ, ਦਾਰਾ ਸਿੰਘ ਨੰਬਰਦਾਰ, ਹਾਕਮ ਸਿੰਘ, ਕੁਲਦੀਪ ਸਿੰਘ ਅਵਾਣ ਖ਼ਾਲਸਾ, ਅਮਨਦੀਪ ਮਾਣਕਪੁਰ, ਲਖਵਿੰਦਰ ਸਿੰਘ ਸੰਗੋਵਾਲ, ਗੁਰਵਿੰਦਰ ਸਿੰਘ ਗਿੱਦੜਪਿੰਡੀ, ਸੋਮਨਾਥ ਭੱਟੀ, ਸੁਖਵਿੰਦਰ ਸਿੰਘ ਪਿੱਪਲੀ, ਸੁਖਜਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ, ਕਰਮਜੀਤ ਹੁੰਦਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਆਰਮੀ ਸਕੂਲਾਂ 'ਚ ਪੰਜਾਬੀ ਦੀ ਥਾਂ ਸੰਸਕ੍ਰਿਤ ਮੜ੍ਹਨਾ ਬੰਦ ਕੀਤਾ ਜਾਵੇ-'ਪਲਸ ਮੰਚ' ਅਗਲੀ ਖ਼ਬਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ 'ਚ ਮਨਾਇਆ 'ਮਾਂ ਦਿਵਸ' <br/>
Ad Position 24