12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਘਈ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸਿਜ਼ ਦਿਵਸ ਮਨਾਇਆ <br/>

Ad Position 21
No active advertisement
ਹਸਪਤਾਲ ਦੇ ਪ੍ਰਬੰਧਕ ਡਾ. ਯੂ. ਐੱਸ. ਘਈ ਅਤੇ ਸ੍ਰੀਮਤੀ ਏ. ਘਈ ਦੇ ਨਾਲ ਡਾ. ਮੱਟਾ, ਡਾ. ਐੱਚ. ਐੱਲ. ਕਮਲ, ਡਾ. ਸੰਦਲੀ, ਡਾ. ਐੱਚ. ਐੱਸ. ਭੁਟਾਨੀ, ਕਰਨਲ ਜੌਸਫ਼ ਮਲ, ਡਾ. ਅਗਨੀਹੋਤਰੀ ਅਤੇ ਸਟਾਫ਼ ਵਿਸ਼ਵ ਨਰਸਿਜ਼ ਦਿਵਸ ਮਨਾਉਂਦੇ ਹੋਏ | ਤਸਵੀਰ : ਮੁਨੀਸ਼ <br/> 13-05-2026
ਜਲੰਧਰ, 12 ਮਈ (ਐੱਮ. ਐੱਸ. ਲੋਹੀਆ) - ਘਈ ਹਸਪਤਾਲ ਨੇ ਆਪਣੇ ਨਰਸਿੰਗ ਅਤੇ ਹਸਪਤਾਲ ਸਟਾਫ਼ ਦੀਆਂ ਸਮਰਪਿਤ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਬਹੁਤ ਉਤਸ਼ਾਹ ਅਤੇ ਨਿੱਘ ਨਾਲ ਅੰਤਰਰਾਸ਼ਟਰੀ ਨਰਸਿਜ਼ ਦਿਵਸ ਮਨਾਇਆ | ਹਸਪਤਾਲ ਦੇ ਪ੍ਰਬੰਧਕ ਡਾ. ਯੂ. ਐੱਸ. ਘਈ ਅਤੇ ਸ੍ਰੀਮਤੀ ਏ. ਘਈ ਦੇ ਨਾਲ ਡਾ. ਮੱਟਾ, ਡਾ. ਐੱਚ. ਐੱਲ. ਕਮਲ, ਡਾ. ਸੰਦਲੀ, ਡਾ. ਐੱਚ. ਐੱਸ. ਭੁਟਾਨੀ, ਕਰਨਲ ਜੌਸਫ਼ ਮਲ ਅਤੇ ਡਾ. ਅਗਨੀਹੋਤਰੀ ਦੀ ਮੌਜੂਦਗੀ 'ਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਦੋ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੇ ਪਿੱਛਲੇ ਇਕ ਸਾਲ ਦੌਰਾਨ ਕੀਤੇ ਗਏ ਸ਼ਾਨਦਾਰ ਸਮਰਪਣ ਅਤੇ ਕੰਮ ਲਈ, ਉਨ੍ਹਾਂ ਨੂੰ 'ਸਟਾਰ ਪ੍ਰਫਾਰਮਰ' ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਵਲੋਂ ਸਾਰੇ ਸਟਾਫ਼ ਮੈਂਬਰਾਂ ਨੂੰ ਤੋਹਫ਼ੇ ਭੇਟ ਕੀਤੇ ਗਏ | ਸਮਾਗਮ ਦੌਰਾਨ ਸਟਾਫ਼ ਦੁਆਰਾ ਰੰਗਾ-ਰੰਗ ਸੱਭਿਆਚਾਰਕ ਪ੍ਰਦਰਸ਼ਨ, ਸਕਿਟ ਅਤੇ ਡਾਂਸ ਪੇਸ਼ਕਾਰੀਆਂ ਕੀਤੀ ਗਈ | ਮੈਨੇਜਮੈਂਟ ਨੇ ਨਰਸਿੰਗ ਟੀਮ ਦੇ ਹਮਦਰਦੀ ਵਾਲੇ ਰਵਈਏ, ਸਖ਼ਤ ਮਿਹਨਤ ਅਤੇ ਵਚਨਬੱਧਤਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਨਰਸਾਂ ਸਿਹਤ ਸੰਭਾਲ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ, ਜੋ ਮਰੀਜ਼ਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਪ੍ਰਬੰਧਕਾਂ ਨੇ ਪੂਰੇ ਨਰਸਿੰਗ ਭਾਈਚਾਰੇ ਨੂੰ ਦਿਲੋਂ ਧੰਨਵਾਦ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਰਜਾਪਤੀ ਸਭਾ ਨੇ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਢੱਡਾ ਦੀ ਨਵਜੋਤ ਕੌਰ ਜ਼ਿਲ੍ਹੇ 'ਚੋਂ 7ਵੇਂ ਸਥਾਨ 'ਤੇ ਰਹੀ <br/>
Ad Position 24