12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੰਜਾਬ ਪਰਜਾਪਤੀ ਸਭਾ ਨੇ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 13-05-2026
ਜਲੰਧਰ, 12 ਮਈ (ਐੱਮ. ਐੱਸ. ਲੋਹੀਆ) - ਪੰਜਾਬ ਪਰਜਾਪਤੀ ਸਭਾ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਵੱਖ-ਵੱਖ ਕਲਾਸਾਂ 'ਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਕੇਵਲ ਸਿੰਘ ਚੌਹਾਨ, ਸਰਪ੍ਰਸਤ ਸ਼ਿਵਦੇਵ ਸਿੰਘ ਬੇਗਲ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਵਲੋਂ ਜਨਰਲ ਸਕੱਤਰ ਮੱਖਣ ਸਿੰਘ ਡੱਬ, ਸੀਨੀਅਰ ਵਾਈਸ ਪ੍ਰਧਾਨ ਫ਼ਕੀਰ ਸਿੰਘ ਢਿੱਲੋਂ, ਸਲਾਹਕਾਰ ਰਸ਼ਪਾਲ ਸਿੰਘ ਯੂ.ਕੇ., ਰਜਿੰਦਰ ਸਿੰਘ ਬੇਗਲ ਅਤੇ ਰਣਜੀਤ ਸਿੰਘ ਗੋਲਡੀ, ਸਾਬਕਾ ਪ੍ਰਧਾਨ ਸਵਰਨ ਸਿੰਘ ਡੱਬ, ਕਰਮਜੀਤ ਸਿੰਘ ਨਾਰੰਗਵਾਲ, ਗੁਰਮੇਜ ਸਿੰਘ ਗਾਂਧੀ, ਜਗਤਾਰ ਸਿੰਘ ਜੰਡਿਆਲਾ, ਰਾਜ ਕੁਮਾਰ ਸੋਹਲ, ਰਾਜ ਕੁਮਾਰ ਨਕੋਦਰ, ਸੰਤੋਖ ਸਿੰਘ ਮੱਲੀ ਯੂ.ਕੇ., ਹਰਨੇਕ ਸਿੰਘ ਪ੍ਰਧਾਨ ਪਟਿਆਲਾ, ਰਾਮ ਲੁਭਾਇਆ, ਸਿਗਲਾਨੀ ਔਜਲਾ ਯੂ.ਕੇ. ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਨਮਾਨ ਸਮਾਗਮ ਦੌਰਾਨ ਅਠਵੀਂ ਕਲਾਸ ਦੇ ਨਤੀਜਿਆਂ 'ਚੋਂ ਪੰਜਾਬ 'ਚੋਂ ਪਹਿਲੇ ਸਥਾਨ 'ਤੇ ਰਹੀ ਪ੍ਰਜਾਪਤੀ ਬਰਾਦਰੀ ਦੀ ਵਿਦਿਆਰਥਣ ਤਮੰਨਾ ਪੁੱਤਰੀ ਨਰਿੰਦਰ ਵਾਸੀ ਫਰੀਦਕੋਟ, ਹੋਰ ਕਲਾਸਾਂ 'ਚੋਂ ਗੁਰਅੰਸ਼ ਸਿੰਘ ਪੁੱਤਰ ਰਾਜ ਕੁਮਾਰ ਸਿੰਘ ਵਾਸੀ ਤਰਨ ਤਾਰਨ, ਨੈਨਸੀ ਰਾਣੀ ਪੁੱਤਰੀ ਰਾਮ ਕ੍ਰਿਸ਼ਨ ਜ਼ਿਲ੍ਹਾ ਫਿਰੋਜ਼ਪੁਰ, ਮਾਉਂਟ ਐਵਰੈਸਟ ਅਤੇ ਦੱਖਣੀ ਅਫ਼ਰੀਕਾ ਦੀਆਂ ਪਹਾੜੀਆਂ ਤੇ ਭਾਰਤ ਦੇਸ਼ ਦਾ ਝੰਡਾ ਲਹਿਰਾਉਣ ਵਾਲੇ ਅਬੋਹਰ ਦੇ ਰਹਿਣ ਵਾਲੇ ਰਾਮ ਚੰਦਰ ਨੂੰ 21-21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਅਵਤਾਰ ਸਿੰਘ ਗਾਖ਼ਲ ਟੋਰੋਂਟੋ ਵਲੋਂ ਤਮੰਨਾ ਨੂੰ 31 ਹਜ਼ਾਰ ਰੁਪਏ ਦੇ ਦੇ ਕੇ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਡਾ. ਰਾਮ ਕੁਮਾਰ ਗੋਇਲ ਸਾਬਕਾ ਵਿਧਾਇਕ ਅਬੋਹਰ, ਬਾਲ ਕਿਸ਼ਨ ਫੌਜੀ ਚੇਅਰਮੈਨ ਪਰਜਾਪਤੀ ਭਲਾਈ ਬੋਰਡ ਪੰਜਾਬ ਉਚੇਚੇ ਤੌਰ 'ਤੇ ਪੁੱਜੇ | ਸਭਾ ਵਲੋਂ ਅਵਲ ਦਰਜਾ ਹਾਸਿਲ ਕਰਨ ਵਾਲੇ ਬੱਚਿਆਂ ਦੇ ਸਕੂਲਾਂ ਨੂੰ ਪੱਖੇ ਵੀ ਭੇਂਟ ਕੀਤੇ ਗਏ | ਬਲਵਿੰਦਰ ਸਿੰਘ ਸੂਬਾ ਪ੍ਰਧਾਨ ਵਲੋਂ ਐਲਾਨ ਕੀਤਾ ਗਿਆ ਕਿ ਭਵਿੱਖ 'ਚ ਪ੍ਰਜਾਪਤੀ ਸਮਾਜ ਦੇ ਕਿਸੇ ਵੀ ਵਿਦਿਆਰਥੀ ਨੂੰ ਪੜ੍ਹਾਈ ਲਈ, ਖੇਡਾਂ ਦੌਰਾਨ ਆਰਥਿਕ ਸਹਾਇਤਾ ਦੀ ਜ਼ਰੂਰਤ, ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ, ਇਲਾਜ ਦੌਰਾਨ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਲਈ ਕਾਰਜਸ਼ੀਲ ਹੈ | ਸਟੇਜ ਸਕੱਤਰ ਦੀ ਸੇਵਾ ਗੁਰਮੀਤ ਸਿੰਘ ਪਰਜਾਪਤੀ ਓ.ਬੀ.ਸੀ. ਅਧਿਕਾਰ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਵਲੋਂ ਨਿਭਾਈ ਗਈ | ਸਮਾਗਮ ਦੌਰਾਨ ਐੱਨ.ਆਰ.ਆਈ. ਕੁਲਵੰਤ ਸਿੰਘ ਗੋਰਾ, ਪ੍ਰਕਾਸ਼ ਸਿੰਘ ਡੱਬ ਹੈੱਡ ਕੈਸ਼ੀਅਰ, ਐਡਵੋਕੇਟ ਜਗਰੂਪ ਸਿੰਘ, ਜ਼ਿਲ੍ਹਾ ਜਲੰਧਰ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਪਰਮਜੀਤ ਸਿੰਘ ਗੋਰਾ, ਪਿ੍ੰਸਪਾਲ ਸਿੰਘ, ਜਸਪਾਲ ਸਿੰਘ ਖੀਵਾ, ਬਹਾਦਰ ਸਿੰਘ ਵਾਈਸ ਪ੍ਰੈਸੀਡੈਂਟ ਪੰਜਾਬ, ਇੰਜੀਨੀਅਰ ਪ੍ਰੇਮ ਸਿੰਘ, ਬਿਕਰਮ ਸਿੰਘ ਐੱਮ. ਸੀ. ਫਗਵਾੜਾ (ਸਭਾ ਪ੍ਰਧਾਨ ਫਗਵਾੜਾ), ਰੇਸ਼ਮ ਸਿੰਘ, ਜਸਵਿੰਦਰ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਇੰਦਰ ਸਿੰਘ ਜੰਬਾ, ਮੇਹਰ ਸਿੰਘ ਤਲਵਾੜਾ, ਪਿਆਰਾ ਜੰਬਾ, ਰੋਬਿਨ ਮੁਰਾਦਪੁਰਾ, ਸਵਰਨਜੀਤ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ, ਤਰਸੇਮ ਕੌਸ਼ਲ, ਰਾਜੂ ਜੰਬਾ, ਬਹਾਦਰ ਸਿੰਘ ਵਾਈਸ ਪ੍ਰੈਸੀਡੈਂਟ ਪੰਜਾਬ, ਤਰਲੋਚਨ ਸਿੰਘ, ਤਰਨਵੀਰ ਕੌਰ, ਮਾਨ ਸਿੰਘ, ਕਿ੍ਸ਼ਨ ਸਿੰਘ, ਨਰੇਸ਼ ਕੁਮਾਰ, ਪੂਰਨ ਚੰਦ, ਰਾਮ ਕ੍ਰਿਸ਼ਨ, ਸੰਦੀਪ ਰਾਏ, ਓਮ ਪ੍ਰਕਾਸ਼, ਅੰਜੂ ਰਾਣੀ, ਮੁਸਕਾਨ, ਪੂਰਨ ਚੰਦ, ਪਵਨ ਕੁਮਾਰ, ਅਮਰਜੀਤ ਰਾਏ, ਬਲਵੰਤ ਸਿੰਘ ਸੁਆਮੀ, ਹਰਬੀਰ ਸਿੰਘ, ਰਣਜੀਤ ਸਿੰਘ, ਕਰਨੈਲ ਸਿੰਘ, ਰਕੇਸ਼ ਕੁਮਾਰ, ਤਜਿੰਦਰ ਸਿੰਘ ਸੋਨੂੰ, ਗੋਰਾ ਸਰਪੰਚ, ਪ੍ਰਧਾਨ ਰਣਜੀਤ ਸਿੰਘ, ਜਗਦੀਸ਼ ਕੁਮਾਰ, ਕੁਲਵੰਤ ਸਿੰਘ, ਹਰਜੀਤ ਸਿੰਘ, ਮੁਕੰਦ ਸਿੰਘ ਪ੍ਰਧਾਨ, ਸੁੱਚਾ ਸਿੰਘ ਸੁਚੇਤਗੜ੍ਹ ਦਿਹਾਤੀ ਪ੍ਰਧਾਨ ਬਟਾਲਾ, ਓਮ ਪ੍ਰਕਾਸ਼ ਬਟਾਲਾ ਸ਼ਹਿਰੀ ਪ੍ਰਧਾਨ, ਸ਼ਿਵਰਾਜ ਕੁਮਾਰ ਅਬੋਹਰ, ਪ੍ਰੋਫ਼ੈਸਰ ਓਮ ਪ੍ਰਕਾਸ਼ ਪ੍ਰਧਾਨ ਸ਼ਹਿਰੀ, ਸੁੱਚਾ ਸਿੰਘ ਦਿਹਾਤੀ ਪ੍ਰਧਾਨ, ਜੋਗਿੰਦਰ ਪਾਲ, ਕਾਲਾ ਨੰਗਲ, ਰਾਜ ਕੁਮਾਰ ਸਿੰਘ, ਲਖਵੀਰ ਸਿੰਘ ਰਟੌਲ ਜ਼ਿਲ੍ਹਾ ਪ੍ਰਧਾਨ, ਕੁਲਦੀਪ ਕੁਮਾਰ, ਦੇਸਰਾਜ, ਰਾਮ ਚੰਦਰ, ਰਾਧੇ ਸ਼ਾਮ, ਜਗਦੀਸ਼ ਸਿੰਘ ਚੰਦਨ, ਬਿਕਰ ਸਿੰਘ ਚਾਹਲ, ਸਲਵਿੰਦਰ ਸਿੰਘ ਪਰਜਾਪਤ, ਅਮਿਤ ਕੁਮਾਰ, ਹਰੀ ਕ੍ਰਿਸ਼ਨ, ਰਾਮਪਾਲ, ਰਾਜਵਿੰਦਰ ਸਿੰਘ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਸੀਪੀ ਦੀ ਨਿਗਰਾਨੀ ਹੇਠ ਨਸ਼ੀਲੇ ਪਦਾਰਥ ਕੀਤੇ ਨਸ਼ਟ <br/> ਅਗਲੀ ਖ਼ਬਰ ਘਈ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸਿਜ਼ ਦਿਵਸ ਮਨਾਇਆ <br/>
Ad Position 24