ਜਲੰਧਰ, 12 ਮਈ (ਪਵਨ ਖਰਬੰਦਾ)-ਐੱਸ.ਪੀ. ਪ੍ਰਾਈਮ ਸੀ.ਸੈਕੰ ਪਬਲਿਕ ਸਕੂਲ ਦਿਓਲ ਨਗਰ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ, ਜਿਸ 'ਚ ਸਕੂਲ ਦੇ ਵਿਦਿਆਰਥੀ ਦੇਵਜੋਤ ਨੇ 89.84 ਅੰਕ ਪ੍ਰਾਪਤ ਕਰਕੇ ਪਹਿਲਾ, ਡੇਲਫੀਨਾ ਅਤੇ ਈਸ਼ੀਕਾ ਨੇ 88.92 ਅੰਕ ਪ੍ਰਾਪਤ ਕਰਦੇ ਹੋਏ ਦੂਸਰਾ ਅਤੇ ਵੰਸ਼ਿਆ ਤੇ ਸਪਰਸ਼ ਨੇ 88.61 ਅੰਕ ਲੈ ਕੇ ਸਕੂਲ 'ਚ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਹੀ ਦਿਗਵਿਜੇ ਨੇ 88.15 ਅੰਕ ਲੈ ਕੇ ਚੌਥਾ ਅਤੇ ਮੰਨਤ ਭਸੀਨ ਨੇ 88 ਫੀਸਦੀ ਅੰਕ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ | ਸਕੂਲ ਦੇ 21 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਲ ਕੀਤਾ | ਸਾਰੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਸ੍ਰੀਮਤੀ ਸਿੰਮੀ ਨੇ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਹੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ |