12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜਨਗਣਨਾ ਸੰਬੰਧੀ ਕਰਮਚਾਰੀਆਂ ਨੂੰ ਦਿੱਤੀ ਸਿਖਲਾਈ <br/>

Ad Position 21
No active advertisement
ਮੁਲਾਜ਼ਮਾਂ ਨੂੰ ਸਿਖਲਾਈ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਸੀ.ਈ.ਓ. ਓਮ ਪਾਲ ਸਿੰਘ, ਨਾਲ ਪਿ੍ੰ. ਰਾਜੀਵ ਸੇਖੜਾ, ਰਾਜਨ ਸ਼ਰਮਾ, ਹਰਮੀਤ ਸਿੰਘ ਅਟਵਾਲ ਤੇ ਹੋਰ | ਅਜੀਤ ਤਸਵੀਰ <br/> 13-05-2026
ਜਲੰਧਰ, 12 ਮਈ (ਜਸਪਾਲ ਸਿੰਘ)-ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜਲੰਧਰ ਛਾਉਣੀ ਵਿਖੇ ਜਨਗਣਨਾ ਸਬੰਧੀ ਤਿੰਨ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਡਿਊਟੀ ਦੇ ਰਹੇ ਸੁਪਰਵਾਈਜ਼ਰਾਂ, ਗਿਣਤੀਕਾਰਾਂ ਤੇ ਹੋਰਨਾਂ ਕਰਮਚਾਰੀਆਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ | ਇਸ ਮੌਕੇ ਕੰਟੋਨਮੈਂਟ ਬੋਰਡ ਦੇ ਸੀ.ਈ.ਓ. ਸਰੀ ਓਮ ਪਾਲ ਸਿੰਘ ਨੇ ਸਿਖਲਾਈ ਲੈ ਰਹੇ ਸਾਰੇ ਮੁਲਾਜ਼ਮਾਂ ਜਨਗਣਨਾ ਦਾ ਕੰਮ ਪੂਰੀ ਸ਼ਿੱਦਤ ਨਾਲ ਨੇਪਰੇ ਚੜ੍ਹਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਕੰਮ ਬਹੁਤ ਹੀ ਜ਼ਿੰਮੇਵਾਰੀ ਵਾਲਾ ਹੈ, ਜਿਸ ਨੂੰ ਸਹੀ ਢੰਗ ਨਾਲ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਜਨਗਣਨਾ ਦਾ ਕੰਮ ਮੁਲਾਜ਼ਮਾਂ ਦੇ ਤਜ਼ਰਬੇ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਉਨ੍ਹਾਂ ਨੂੰ ਜ਼ਿੰਦਗੀ 'ਚ ਕੰਮ ਆਵੇਗਾ | ਇਸਮ ੌਕੇ ਮੁਲਾਜ਼ਮਾਂ ਨੂੰ ਸਿਖਲਾਈ ਦੇਣ ਦਾ ਕੰਮ ਗੁਰਮੇਲ ਸਿੰਘ ਤੇ ਹਰਜਿੰਦਰ ਕੌਰ ਵਲੋਂ ਕੀਤ ਗਿਆ | ਇਸ ਮੌਕੇ ਸਿਖਲਾਈ ਲੈ ਰਹੇ ਕਰਮਚਾਰੀਆਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਅਇਆ ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀ ਰਾਜੀਵ ਸੇਖੜੀ, ਸਹਾਇਕ ਚਾਰਜ ਅਫਸਰ ਰਾਜਨ ਸ਼ਰਮਾ, ਉੱਘੇ ਸਾਹਿਤਕਾਰ ਹਰਮੀਤ ਸਿੰਘ ਅਟਵਾਲ ਤੇ ਸ਼ਿਖਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਪੀ. ਪ੍ਰਾਈਮ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਕੈਂਬਰਿਜ ਇਨੋਵੇਟਿਵ ਸਕੂਲ 'ਚ ਨਵੇਂ ਸੀ.ਬੀ.ਐੱਸ.ਸੀ. ਪਾਠਕ੍ਰਮ ਨੂੰ ਲਾਗੂ ਕਰਨ ਤਹਿਤ ਪ੍ਰੋਗਰਾਮ ਕਰਵਾਇਆ <br/>
Ad Position 24