ਲਾਂਬੜਾ, 12 ਮਈ (ਗੁਰਮੇਲ ਸਿੰਘ)-ਪ੍ਰਤਾਪਪੁਰਾ ਲੁਹਾਰਾਂ ਚÏਕੀ ਫਤਿਹਪੁਰ ਸਾਹਮਣੇ ਵਾਲੀ ਸੜਕ ਦੀ ਬੇਹੱਦ ਖਸਤਾ ਹਾਲਤ ਹੋ ਚੁੱਕੀ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਰੋਜਾਨਾ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸੜਕ ਨਕੋਦਰ ਰੋਡ ਸਮੇਤ ਹੋਰ ਮਹੱਤਵਪੂਰਨ ਇਲਾਕਿਆਂ ਨੂੰ ਜੋੜਨ ਵਾਲਾ ਮੁੱਖ ਮਾਰਗ ਹੈ ਪਰ ਪਿਛਲੇ ਸਾਲਾਂ ਤੋਂ ਇਸ ਦੀ ਸਾਰ ਨਹੀਂ ਲਈ ਗਈ¢ ਇਲਾਕੇ ਦੇ ਲੋਕਾਂ ਵੱਲੋਂ ਅਪੀਲ ਹੈ ਸੜਕ ਵਿੱਚ ਜਗ੍ਹਾ ਜਗ੍ਹਾ ਡੂੰਘੇ ਟੋਏ ਟੁੱਟੀ ਸੜਕ 'ਤੇ ਧੂੜ ਮਿੱਟੀ ਕਾਰਨ ਵਾਹਨ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਖਾਸ ਕਰਕੇ ਫਤਿਹਪੁਰ ਚÏਾਕੀ ਦੇ ਸਾਹਮਣੇ ਸੜਕ ਦਾ ਲਗਭਗ ਇਕ ਕਿਲੋਮੀਟਰ ਹਿੱਸਾ ਬੇਹੱਦ ਖਸਤਾ ਹਾਲਤ ਵਿੱਚ ਹੈ ਮੀਹ ਦÏਰਾਨ ਇਹਨਾਂ ਟੋਇਆ ਵਿੱਚ ਪਾਣੀ ਭਰ ਜਾਣ ਕਾਰਨ ਹਾਦਸਿਆਂ ਦਾ ਖਤਰਾ ਹੈ ਰੋਜ਼ਾਨਾ ਇਸ ਰਸਤੇ ਤੋ ਲੰਘਣ ਵਾਲੇ ਉਦਯੋਗਪਤੀ ਫੈਕਟਰੀਆਂ ਵਿੱਚ ਜਾਣ ਵਾਲੇ ਕਰਮਚਾਰੀਆਂ ਸਕੂਲੀ ਬੱਸਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਅਤੇ ਹੋਰ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਖਰਾਬ ਸੜਕ ਕਾਰਨ ਉਹਨਾਂ ਦੇ ਵਾਹਨਾ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਸਫਰ ਵਿੱਚ ਜਿਆਦਾ ਸਮਾਂ ਲੱਗ ਰਿਹਾ ਹੈ¢ ਇਲਾਕਾ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਹੋਏ ਦੱਸਿਆ ਹੈ ਕਿ ਉਹਨਾਂ ਨੇ ਕਈ ਵਾਰ ਲੋਕ ਨਿਰਮਾਣ ਵਿਭਾਗ (ਪੀ ਡਬਲਿਊ ਡੀ) ਨੂੰ ਸ਼ਿਕਾਇਤਾਂ ਦਿੱਤੀਆਂ ਪਰ ਹੁਣ ਤੱਕ ਨਾ ਤਾਂ ਸੜਕ ਦੀ ਮੁਰੰਮਤ ਕੀਤੀ ਗਈ ਅਤੇ ਨਾ ਹੀ ਸੜਕ ਦਾ ਪੁਨਰ ਨਿਰਮਾਣ ਦੀ ਦਿਸ਼ਾ ਕੋਈ ਕਦਮ ਚੁੱਕਿਆ ਗਿਆ ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਨੇ ਰਖ ਰਖਾ ਤੱਕ ਦੀ ਜਿੰਮੇਵਾਰੀ ਨਹੀਂ ਨਿਭਾਈ ਇਹ ਮਾਰਗ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਨੂੰ ਜੋੜਨ ਵਾਲਾ ਪ੍ਰਮੁੱਖ ਰਸਤਾ ਹੈ ਜਿਸ ਤੋਂ ਰੋਜਾਨਾ ਭਾਰੀ ਟਰੈਫਿਕ ਲੰਘਦਾ ਹੈ ਇਸ ਦੇ ਬਾਵਜੂਦ ਵਿਭਾਗ ਵੱਲੋਂ ਨਾ ਤਾਂ ਪੈਚ ਵਰਕ ਕੀਤਾ ਗਿਆ ਅਤੇ ਨਾ ਹੀ ਸਥਾਈ ਹੱਲ ਦੀ ਦਿਸ਼ਾ ਵਿੱਚ ਕੋਈ ਯੋਜਨਾ ਲਾਗੂ ਕੀਤੀ ਗਈ ਇਸ ਤੋਂ ਸਾਫ ਹੈ ਕਿ ਪ੍ਰਸ਼ਾਸਨ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਨਹੀਂ ਹੈ | ਸੜਕਾਂ ਹੁਣ ਵੱਡੇ ਅਤੇ ਡੂੰਘੇ ਟੋਇਆ ਵਿੱਚ ਤਬਦੀਲ ਹੋ ਚੁੱਕੀਆਂ ਹਨ, ਜਿਸ ਨਾਲ ਆਮ ਲੋਕਾਂ ਦਾ ਚੱਲਣਾ ਫਿਰਨਾ ਅਤੇ ਵਾਹਨ ਚਲਾਉਣਾ ਬੇਹੱਦ ਅÏਖਾ ਹੋ ਗਿਆ ਹੈ¢ ਕਈ ਥਾਵਾਂ 'ਤੇ ਹਾਲਾਤ ਇੰਨੇ ਖਰਾਬ ਹਨ ਕਿ ਸੜਕ ਪਛਾਨਣੀ ਵੀ ਮੁਸ਼ਕਿਲ ਹੋ ਗਈ ਹੈ ਅਤੇ ਹਰ ਸਮੇਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ ਪੰਜਾਬ ਸਰਕਾਰ ਕਈ ਵਾਰ ਇਹ ਦਾਅਵਾ ਕਰ ਚੁੱਕੀ ਹੈ ਕਿ ਪੇਂਡੂ ਸੜਕਾਂ ਦਾ ਵਿਕਾਸ ਉਹਨਾਂ ਦੀ ਤਰਜੀਹ ਹੈ ਅਤੇ ਇਸ ਦੇ ਲਈ ਵੱਡੇ ਪੱਧਰ ਤੇ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ ਪਰ ਜਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਨਾ ਤਾਂ ਕੋਈ ਕੰਮ ਦਿਖਾਈ ਦੇ ਰਿਹਾ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਮÏਕੇ ਦਾ ਦÏਰਾ ਕੀਤਾ ਸਥਾਨਕ ਲੋਕਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫੀ ਗੁੱਸਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਸਬੰਧਤ ਵਿਭਾਗ ਦੇ ਅਧਿਕਾਰੀ ਨਾ ਤਾਂ ਹਾਲਾਤ ਦੇਖਣ ਪਹੁੰਚਦੇ ਹਨ ਅਤੇ ਨਾ ਹੀ ਇਲਾਕੇ ਦੇ ਹਲਕਾ ਵਿਧਾਇਕ ਨੇ ਹੁਣ ਤੱਕ ਕੋਈ ਸਾਰ ਲਈ ਹੈ ¢ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੜਕ ਦਾ ਪੁਨਰ ਨਿਰਮਾਣ ਕਰਵਾਇਆ ਜਾਵੇ ਸਥਾਨਕ ਇਲਾਕਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |