ਆਦਮਪੁਰ, 12 ਮਈ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਅਤੇ ਸਤਿਕਾਰਯੋਗ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਅਤੇ ਹਰਦਮਨ ਸਿੰਘ ਮਿਨਹਾਸ (ਸਕੱਤਰ), ਉਪ-ਕੁਲਪਤੀ ਡਾ. ਵਿਜੈ ਧੀਰ ਦੀ ਅਗਵਾਈ ਵਿਚ ਬੀ.ਜੇ.ਐੱਸ. ਹੋਮ ਡਲਿਵਰੀ ਕੰਪਨੀ ਵੱਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੌਰਾਨ ਆਫਰ ਲੈਟਰ ਜਾਰੀ ਕੀਤੇ ਗਏ ਹਨ | ਚੁਣੇ ਗਏ ਵਿਦਿਆਰਥੀਆਂ ਨੂੰ ਸਾਲਾਨਾ ਤਨਖਾਹ ਪੈਕੇਜ 3.3 ਲੱਖ ਰੁਪਏ ਤੱਕ ਦਿੱਤਾ ਜਾਵੇਗਾ | ਯੂਨੀਵਰਸਿਟੀ ਵਿੱਚ ਆਯੋਜਿਤ ਪਲੇਸਮੈਂਟ ਦੌਰਾਨ ਕੰਪਨੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਇੰਟਰਵਿਊ ਲਏ | ਇਸ ਪ੍ਰਕਿਰਿਆ ਤੋਂ ਬਾਅਦ 8 ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇ ਨਾਲ-ਨਾਲ ਵਧੀਆ ਰੋਜ਼ਗਾਰ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਉਨ੍ਹਾਂ ਨੇ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਡਾਇਰੈਕਟਰ ਡਾ.ਜਗਤੇਸ਼ਵਰ ਸਿੰਘ ਅਤੇ ਹਰਮਿੰਦਰ ਸਿੰਘ (ਸਹਾਇਕ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ) ਅਤੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ | ਇਸ ਮੌਕੇ 'ਤੇ ਰਜਿੰਦਰ ਕੁਮਾਰ (ਰਜਿਸਟਰਾਰ), ਸ.ਰੂਪ ਸਿੰਘ (ਡਿਪਟੀ ਰਜਿਸਟਰਾਰ) ਵੱਖ ਵੱਖ ਵਿਭਾਗਾਂ ਦੇ ਡੀਨ ਡਾ. ਗੁਰਮਾਣਿਕ ਕੌਰ (ਡਿਪਟੀ ਡੀਨ ਅਕਾਦਮਿਕਸ), ਡਾ. ਜਗਦੀਪ ਕੌਰ (ਡੀਨ ਯੂ.ਆਈ.ਈ.ਟੀ),ਡਾ. ਪੂਜਾ ਬਾਲੀ (ਡੀਨ ਯੂ.ਆਈ ਐਲ) ਡਾ. ਨੀਸ਼ਾ (ਆਰ.ਐਂਡ.ਡੀ.ਡਾਇਰੈਕਟਰ), ਡਾ.ਅਨਿਲ ਕੁਮਾਰ (ਆਈ.ਕਿਊ.ਏ.ਸੀ), ਡਾ. ਅਮਰਿੰਦਰ ਸਿੰਘ, (ਡੀਨ ਐਲੂਮਨਾਈਜ) ਡਾ. ਕੁਲਵੀਰ ਸਿੰਘ (ਡੀਨ ਯੂ.ਆਈ. ਏ ), ਡਾ.ਅਮਰਜੀਤ ਸਿੰਘ, (ਡੀਨ ਯੂ.ਆਈ.ਈ) ਡਾ. ਮਨਦੀਪ ਸਿੰਘ (ਡੀਨ ਯੂ.ਆਈ.ਐੱਚ) ਡਾ. ਸਵੇਤਾ ਸਿੰਘ (ਡੀਨ ਯੂ.ਆਈ ਏ.ਐੱਚ.ਐੱਸ), ਮੁਖੀ ਅਤੇ ਪ੍ਰੋਫ਼ੈਸਰ ਸਹਿਬਾਨ ਵੀ ਹਾਜ਼ਰ ਸਨ |