12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡੀ.ਏ.ਵੀ. ਕਾਲਜ ਨਕੋਦਰ ਵਿਖੇ ਕਮਿਊਨੀਕੇਸ਼ਨ ਸਕਿੱਲਜ਼ ਡਿਪਲੋਮੇ ਦੀ ਸ਼ੁਰੂਆਤ 18 ਤੋਂ- ਪਿ੍ੰ. ਸਲਿਲ ਕੁਮਾਰ

Ad Position 21
No active advertisement
ਅਜੀਤ ਡੈਸਕ 13-05-2026
ਨਕੋਦਰ, 12 ਮਈ (ਗੁਰਵਿੰਦਰ ਸਿੰਘ)-ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪਿ੍ੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਹੁਨਰ ਵਿਕਾਸ ਕੇਂਦਰ ਵੱਲੋਂ ਇੰਚਾਰਜ ਪ੍ਰੋ. ਸੁਪਰੀਆ ਦੀ ਦੇਖ-ਰੇਖ ਨਵੇਂ ਕੋਰਸ ਕਮਿਊਨੀਕੇਸ਼ਨ ਸਕਿੱਲਜ਼ ਡਿਪਲੋਮੇ ਦੀ ਸ਼ੁਰੂਆਤ 18 ਮਈ ਤੋਂ ਕੀਤੀ ਜਾ ਰਹੀ ਹੈ | ਪਿ੍ੰਸੀਪਲ ਡਾ. ਸਲਿਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਵਿਚ ਅੰਗਰੇਜੀ ਮੁਹਾਰਤ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਅੰਗਰੇਜੀ ਹੁਨਰ ਅਧਾਰਤ ਲਿਸਨਿੰਗ, ਸਪੀਕਿੰਗ, ਰੀਡਿੰਗ ਤੇ ਰਾਈਟਿੰਗ ਬਾਰੇ ਹੁਨਰਾਂ ਨੂੰ ਵਿਸਥਾਰ ਨਾਲ ਸਮਝਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਡਿਪਲੋਮੇ ਦੀ ਮਿਆਦ 3 ਮਹੀਨੇ, 6 ਮਹੀਨੇ ਜਾਂ ਇੱਕ ਸਾਲ ਦੀ ਹੋਵੇਗੀ | ਇਹ ਡਿਪਲੋਮਾ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਵਿਚ ਸਹਾਇਕ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਡਿਪਲੋਮੇ ਲਈ ਸੀਟਾਂ ਸੀਮਤ ਹਨ | ਚਾਹਵਾਨ ਵਿਦਿਆਰਥੀ ਆਪਣੇ ਸਮੇਂ ਨੂੰ ਸਹੀ ਵਰਤੋਂ ਵਿਚ ਲਿਆ ਕੇ ਆਪਣੇ ਹੁਨਰ ਵਿਚ ਭਰਪੂਰ ਵਾਧਾ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸੰਤ ਰਾਮਪਾਲ ਨੇ ਅੰਨਪੂਰਨਾ ਮੁਹਿੰਮ ਤਹਿਤ ਲੋੜਵੰਦ ਨੂੰ ਬਣਾ ਕੇ ਦਿੱਤਾ ਦੋ ਬੈੱਡਰੂਮ ਸੈੱਟ ਮਕਾਨ ਅਗਲੀ ਖ਼ਬਰ ਲੋਹੀਆਂ ਦੇ ਐੱਨ.ਐੱਸ. ਕਾਨਵੈਂਟ ਸਕੂਲ ਦੀ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24