ਸ਼ਾਹਕੋਟ, 13 ਮਈ (ਦਲਜੀਤ ਸਿੰਘ ਸਚਦੇਵਾ)- ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਦਾ ਦਸਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਸਕੂਲ ਪਿੰ੍ਰਸੀਪਲ ਡਿੰਪਲ ਗੋਇਲ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀ ਚੰਗੀਆਂ ਪੁਜੀਸ਼ਨਾਂ ਲੈ ਕੇ ਪਾਸ ਹੋਏ ਹਨ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਵਿਚ ਸਕੂਲ ਦੇ ਵਿਦਿਆਰਥੀ ਬ੍ਰਾਹਮਵੀਰ ਨੇ 88 ਫ਼ੀਸਦੀ ਅੰਕ, ਆਈਨਾ ਰਾਜਪੁਰੋਹਿਤ ਨੇ 88 ਫ਼ੀਸਦੀ ਅੰਕ, ਦਮਨਪ੍ਰੀਤ ਕੌਰ 87.53 ਨੇ ਫ਼ੀਸਦੀ ਅੰਕ, ਸੁਮਨ ਰਾਜਪੁਰੋਹਿਤ 86.46 ਨੇ ਫ਼ੀਸਦੀ ਅੰਕ, ਸਨਮਪ੍ਰੀਤ ਕੌਰ ਨੇ 86 ਫ਼ੀਸਦੀ ਅੰਕ, ਨਮਨਦੀਪ ਸਿੰਘ ਨੇ 85.53 ਫ਼ੀਸਦੀ ਅੰਕ, ਜਸ਼ਨ ਗੁਪਤਾ ਨੇ 85 ਫ਼ੀਸਦੀ ਅੰਕ, ਸਿਮਰਨਜੀਤ ਸਿੰਘ ਨੇ 81 ਫ਼ੀਸਦੀ ਅੰਕ, ਨਵਰੋਜ਼ ਥਾਪਰ 81 ਨੇ ਫ਼ੀਸਦੀ ਅੰਕ, ਗੁਰਪ੍ਰੀਤ ਸਿੰਘ ਨੇ 80 ਫ਼ੀਸਦੀ ਅੰਕ, ਨਿਖਿਲ ਗੋਇਲ ਨੇ 76 ਫ਼ੀਸਦੀ ਅੰਕ ਤੇ ਭਰਤ ਬਕਸ਼ੀ ਨੇ 75 ਫ਼ੀਸਦੀ ਅੰਕ ਪ੍ਰਾਪਤ ਕਰਕੇ ਬੱਚਿਆਂ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਚੰਗੇ ਨਤੀਜੇ ਆਉਣ 'ਤੇ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਵਿਚ ਖੁਸ਼ੀ ਦਾ ਮਾਹੌਲ ਹੈ | ਸਕੂਲ ਕੋਆਰਡੀਨੇਟਰ ਮਾਨਸੀ ਬਾਂਸਲ ਨੇ ਬੱਚਿਆਂ ਦੇ ਸ਼ਾਨਦਾਰ ਨਤੀਜੇ 'ਤੇ ਵਧਾਈਆਂ ਦਿੱਤੀਆਂ ਤੇ ਭਵਿੱਖ 'ਚ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਮਾਸਟਰ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਮੈਡਮ ਸਿਮੀ ਪੂਨਮ, ਸ਼ਰਨਜੀਤ ਕੌਰ, ਰਜਿੰਦਰ ਕੌਰ, ਪਰਮਿੰਦਰ ਕੌਰ, ਮਨਜਿੰਦਰ ਕੌਰ, ਅਜਿੰਦਰ ਕੌਰ, ਜੋਤੀ, ਸੁਰਭੀ, ਲਵਿਤਾ, ਸੰਗੀਤਾ ਗੋਇਲ ਆਦਿ ਹਾਜ਼ਰ ਸਨ |