27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਾਂ-ਪੁੱਤ ਨੇ 24 ਸਾਲ ਬਾਅਦ ਇਕੱਠੇ ਕੀਤੀ 12ਵੀਂ ਪਾਸ, ਸੰਸਥਾ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 15-05-2026
ਸ਼ਾਹਕੋਟ, 14 ਮਈ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਗਾਂਧੀ ਚੌਕ ਵਿਖੇ ਸਥਿਤ ਗੋ ਅਹੈੱਡ ਇੰਸਟੀਚਿਊਟ ਆਫ਼ ਸਕਸੈੱਸ ਸ਼ਾਹਕੋਟ ਤੋਂ ਇਕ ਬਹੁਤ ਹੀ ਪ੍ਰੇਰਨਾ ਦਾਇਕ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਵਿਚ ਇਕ ਸਕਾਰਾਤਮਕ ਸੁਨੇਹਾ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ | ਸੰਦੀਪ ਕੌਰ ਤੇ ਉਨ੍ਹਾਂ ਦੇ ਪੁੱਤਰ ਜਸ਼ਨਦੀਪ ਸਿੰਘ ਨੇ ਇਕੱਠੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ | ਜਾਣਕਾਰੀ ਅਨੁਸਾਰ ਸੰਦੀਪ ਕੌਰ ਆਪਣੇ ਪੁੱਤਰ ਦਾ ਦਾਖ਼ਲਾ ਕਰਵਾਉਣ ਵਾਸਤੇ ਸਾਡੀ ਸੰਸਥਾ ਵਿਚ ਆਏ ਸਨ | ਇੱਥੇ ਦੇ ਸਿੱਖਿਆ ਵਾਲੇ ਮਾਹੌਲ ਤੇ ਵਿਦਿਆਰਥੀਆਂ ਦੀ ਮਿਹਨਤ ਦੇਖ ਕੇ ਉਹ ਖੁਦ ਵੀ ਬਹੁਤ ਪ੍ਰੇਰਿਤ ਹੋਏ | ਸੰਸਥਾ ਮੁਖੀ ਬਲਜੀਤ ਕੌਰ ਤੇ ਅਧਿਆਪਿਕਾ ਪ੍ਰਭਜੋਤ ਕੌਰ ਦੀ ਪ੍ਰੇਰਨਾ ਤੇ ਮਾਰਗਦਰਸ਼ਕ ਹੇਠ ਸੰਦੀਪ ਕੌਰ ਨੇ ਓਪਨ ਸਕੂਲ ਵਿਚ ਦਾਖ਼ਲਾ ਲਿਆ ਅਤੇ 24 ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ | ਸਖ਼ਤ ਮਿਹਨਤ ਤੇ ਲਗਨ ਨਾਲ ਮਾਂ ਤੇ ਪੁੱਤਰ ਦੋਵਾਂ ਨੇ 12ਵੀਂ ਦੀ ਪ੍ਰੀਖਿਆ ਸਫਲਤਾ ਪੂਰਵਕ ਪਾਸ ਕੀਤੀ | ਇਹ ਸਫਲਤਾ ਸਿਰਫ਼ ਇਕ ਨਤੀਜਾ ਨਹੀਂ, ਸਗੋਂ ਉਨ੍ਹਾਂ ਲੋਕਾਂ ਲਈ ਇਕ ਸੁਨੇਹਾ ਹੈ ਜੋ ਜ਼ਿੰਦਗੀ ਦੀਆਂ ਰੁਕਾਵਟਾਂ ਕਰਕੇ ਆਪਣੇ ਸੁਪਨੇ ਅਧੂਰੇ ਛੱਡ ਦਿੰਦੇ ਹਨ | ਸੰਸਥਾ ਮੁਖੀ ਬਲਜੀਤ ਕੌਰ ਨੇ ਵਧਾਈ ਦਿੰਦਿਆਂ ਕਿਹਾ ਕਿ ਗੋ ਅਹੈੱਡ ਇੰਸਟੀਚਿਊਟ ਆਫ ਸਕਸੈੱਸ ਸਾਹਕੋਟ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਤੇ ਭਵਿੱਖ ਵਿਚ ਵੀ ਇਹ ਯਤਨ ਜਾਰੀ ਰਹਿਣਗੇ | ਇਸ ਮੌਕੇ ਪ੍ਰਭਜੋਤ ਕੌਰ, ਦੀਵਾਸ਼ੂ ਚੌਧਰੀ, ਰਿਧੀਆ ਗੁਪਤਾ, ਅਰਸ਼ਦੀਪ ਕੌਰ, ਮਨਪ੍ਰੀਤ ਕੌਰ, ਸੋਨੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੀਸਰੇ ਦਿਨ 'ਚ ਦਾਖਲ ਹੋਈ ਨਗਰ ਕੌਂਸਲ ਸਫ਼ਾਈ ਕਾਮਿਆਂ ਦੀ ਹੜਤਾਲ <br/> ਅਗਲੀ ਖ਼ਬਰ ਆਦਮਪੁਰ ਦੀ ਤਜਿੰਦਰ ਕੌਰ 'ਆਈਕੋਨਿਕ ਵੂਮੈਨ ਆਫ ਇੰਡੀਆ ਐਵਾਰਡ' ਨਾਲ ਸਨਮਾਨਿਤ <br/>
Ad Position 24