27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਤੀਸਰੇ ਦਿਨ 'ਚ ਦਾਖਲ ਹੋਈ ਨਗਰ ਕੌਂਸਲ ਸਫ਼ਾਈ ਕਾਮਿਆਂ ਦੀ ਹੜਤਾਲ <br/>

Ad Position 21
No active advertisement
ਨਗਰ ਕੌਂਸਲ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੜਤਾਲੀ ਸਫ਼ਾਈ ਸੇਵਕ ਸਫ਼ਾਈ ਕਰਮੀ | ਤਸਵੀਰ-ਜਨਕ ਰਾਜ ਗਿੱਲ <br/> 15-05-2026
ਕਰਤਾਰਪੁਰ, 14 ਮਈ (ਜਨਕ ਰਾਜ ਗਿੱਲ)-ਮਿਊਾਸਪਲ ਮੁਲਾਜ਼ਮ ਐਕਸਨ ਕਮੇਟੀ ਪੰਜਾਬ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾਈ ਸੱਦੇ ਉੱਤੇ ਸਫ਼ਾਈ ਮਜ਼ਦੂਰਾਂ ਅਤੇ ਮਿਊਾਸਪਲ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਸਫਾਈ ਮਜਦੂਰਾਂ ਦੀ ਹੜਤਾਲ ਅੱਜ ਤੀਸਰੇ ਦਿਨ 'ਚ ਦਾਖਲ ਹੋ ਗਈ ਹੈ ਜਿੱਥੇ ਸਫਾਈ ਮਜਦੂਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਰੋਸ ਵਜੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜ਼ਿਲ੍ਹਾ ਚੇਅਰਮੈਨ ਵਿਸ਼ਵਾਸ ਕੁਮਾਰ ਗਿੱਲ, ਜ਼ਿਲ੍ਹਾ ਸਹਾਇਕ ਅਸ਼ਵਨੀ ਕੁਮਾਰ ਸੱਭਰਵਾਲ, ਇਕਾਈ ਪ੍ਰਧਾਨ ਵਿਜੈ ਕੁਮਾਰ ਗਿੱਲ, ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਇਹ ਵੀ ਦੱਸਿਆ ਕਿ 'ਸਫ਼ਾਈ ਸੇਵਕ ਹੜਤਾਲ 'ਤੇ, ਫਿੱਟੇ ਮੂੰਹ ਸਰਕਾਰ ਦੇ ਕਿਉਕਿ ਸਫ਼ਾਈ ਸੇਵਕ ਐਨੀਂ ਹੱਡਭੰਨਵੀਂ ਮਿਹਨਤ ਕਰਦਿਆਂ ਸਫ਼ਾਈ ਦਾ ਕੰਮ ਕਰਦੇ ਹਨ | ਇਨਸਾਨੀ ਜ਼ਿੰਦਗੀ ਨੂੰ ਬੀਮਾਰੀਆਂ ਤੋਂ ਬਚਾਉਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਖ਼ੁਦ ਗੰਦਗੀ ਨੂੰ ਸਿਰਾਂ ਉੱਤੇ ਢੋਂਦੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ | ਸਰਕਾਰਾਂ ਨੇ ਅੱਜ ਤੱਕ ਸਾਡੀ ਇਸ ਮਿਹਨਤ ਦਾ ਮੁੱਲ ਤਾਂ ਕੀ ਦੇਣਾ, ਸਗੋਂ ਸਾਡੀ ਸਨਮਾਨਯੋਗ ਮਿਹਨਤਾਨਾ ਦੇਣ ਤੋਂ ਵੀ ਫਾਡੀ ਰਹਿਆਂ ਹਨ ਅਤੇ ਮਾਨ ਸਰਕਾਰ ਵਲੋਂ ਤਾਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸੂਬੇ ਭਰ 'ਚ ਨਾ ਕੋਈ ਮਕਾਨ ਕੱਚਾ ਰਹੇਗਾ ਤੇ ਨਾ ਹੀ ਕੋਈ ਮੁਲਾਜ਼ਮ ਪਰ ਝਾੜੂ ਨਿਸ਼ਾਨ ਦੀ ਸਰਕਾਰ ਕਾਇਮ ਕਰਦੇ ਹੀ ਮਾਨ ਸਾਹਿਬ ਆਮ ਤੋਂ ਖਾਸ ਬਣ ਗਏ ਤੇ ਆਪਣੇ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਏ ਦੂਜੇ ਪਾਸੇ ੁਹੁਣ ਮਾਨ ਸਰਕਾਰ ਕੁੱਝ ਲੋਕਾਂ ਰਾਹੀਂ ਚੱਲ ਰਹੀ ਮਜਦੂਰਾਂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਵਿੱਢੀ ਗਈ ਹੜਤਾਲ ਨੂੰ ਅਸਫ਼ਲ ਬਣਾਉਣ ਲਈ ਸਾਜ਼ਿਸ਼ਾਂ ਘੜ ਰਹੀ ਹੈ | ਜਿਸ ਵਿੱਚ ਸਰਕਾਰ ਕਦੇ ਸਫ਼ਲ ਨਹੀਂ ਸਕੇਗੀ | ਇਸ ਮੌਕੇ ਤੇ ਯੂਨੀਅਨ ਵਲੋਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਇੱਥੋਂ ਤਾਈਾ ਆਖਿਆ ਗਿਆ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾਂ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਸਿਆਸੀ ਨੁਕਸਾਨ ਝੱਲਣ ਲਈ ਤਿਆਰ ਰਹੇ | ਇਸ ਮੌਕੇ ਮੀਤ ਪ੍ਰਧਾਨ ਸੰਜੂ ਸੱਭਰਵਾਲ, ਸਕੱਤਰ ਵਿਵੇਕ ਕੇਸਰ, ਸਾਗਰ ਘਈ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ ਅਤੇ ਬਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌੌਂਸਲ ਚੋਣਾਂ : ਵੱਖ-ਵੱਖ ਪਾਰਟੀਆਂ ਵਲੋਂ ਦਾਅਵੇਦਾਰਾਂ ਦੀ ਲੰਬੀ ਸੂਚੀ, ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਖਿੱ... ਅਗਲੀ ਖ਼ਬਰ ਮਾਂ-ਪੁੱਤ ਨੇ 24 ਸਾਲ ਬਾਅਦ ਇਕੱਠੇ ਕੀਤੀ 12ਵੀਂ ਪਾਸ, ਸੰਸਥਾ ਨੇ ਕੀਤਾ ਸਨਮਾਨ
Ad Position 24