27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਕੌੌਂਸਲ ਚੋਣਾਂ : ਵੱਖ-ਵੱਖ ਪਾਰਟੀਆਂ ਵਲੋਂ ਦਾਅਵੇਦਾਰਾਂ ਦੀ ਲੰਬੀ ਸੂਚੀ, ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਖਿੱਚੋਤਾਣ ਤੇਜ਼ ਹਰ ਵਾਰਡ ਵਿੱਚ ਦਾਅਵੇਦਾਰਾਂ ਦੀ ਭੀੜ, ਪਾਰਟੀ ਹਾਈਕਮਾਨ ਲਈ ਜਿੱਤਣ ਵਾਲੇ ਉਮੀਦਵਾਰ ਚੁਣਨਾ ਬਣਿਆ ਵੱਡੀ ਚੁਨੌਤੀ

Ad Position 21
No active advertisement
ਅਜੀਤ ਡੈਸਕ 15-05-2026
ਆਦਮਪੁਰ, 14 ਮਈ (ਹਰਪ੍ਰੀਤ ਸਿੰਘ)-ਪੰਜਾਬ ਰਾਜ ਚੋਣ ਕਮਿਸ਼ਨ ਨੇ ਨਿਗਮ ਅਤੇ ਨਗਰ ਕੌਂਸਲ ਦੀ ਵੋਟਿੰਗ ਕਰਵਾਉਣ ਲਈ ਤਹਿ ਕੀਤੀ 26 ਮਈ ਤਰੀਕ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਆਦਮਪੁਰ ਸ਼ਹਿਰ ਦੀ ਸਿਆਸਤ ਵਿੱਚ ਭਾਰੀ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ | ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਸਿਖਰਾਂ 'ਤੇ ਹੈ | ਆਦਮਪੁਰ ਸ਼ਹਿਰ ਦੇ 13 ਵਾਰਡਾਂ ਤੋਂ ਪਾਰਟੀ ਦੇ ਕਈ ਸੀਨੀਅਰ ਅਤੇ ਨਵੇਂ ਆਗੂਆਂ ਨੇ ਟਿਕਟ ਲਈ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ, ਜਿਸ ਕਾਰਨ ਪਾਰਟੀ ਅਹੁਦੇਦਾਰਾਂ ਲਈ ਸਥਿਤੀ ਗੁੰਝਲਦਾਰ ਹੋ ਗਈ | ਸੂਤਰਾਂ ਅਨੁਸਾਰ, ਇਸ ਵਾਰ ਉਮੀਦਵਾਰਾਂ ਦੀ ਗਿਣਤੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਾਫੀ ਵੱਧ ਹੈ | ਵਾਰਡਾਂ 'ਚ ਟਿਕਟਾਂ ਹਾਸਲ ਕਰਨ ਜ਼ੋਰਾਂ 'ਤੇ ਹੈ ਅਤੇ ਵਰਕਰਾਂ ਵਿੱਚ ਪਾਰਟੀ ਦੀਆਂ ਨੀਤੀਆਂ ਨਾਲੋਂ ਆਪਣੀ ਟਿਕਟ ਪੱਕੀ ਕਰਨ ਦੀ ਕਾਹਲੀ ਸਾਫ ਦਿਖਾਈ ਦੇ ਰਹੀ ਹੈ | ਕਈ ਪੁਰਾਣੇ ਆਗੂ ਇਸ ਗੱਲ ਤੋਂ ਨਾਰਾਜ਼ ਹਨ ਕਿ ਪਾਰਟੀ ਵਿੱਚ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਨਾਲ ਪਾਰਟੀ ਅੰਦਰ ਦੋਫਾੜ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਾਰਟੀਆਂ ਇਸ ਵਾਰ ਸਿਰਫ ਵਫਾਦਾਰੀ ਨਹੀਂ, ਸਗੋਂ 'ਜਿੱਤਣ ਦੀ ਸਮਰੱਥਾ' ਨੂੰ ਮੁੱਖ ਆਧਾਰ ਬਣਾ ਰਹੀਆਂ ਹਨ | ਇਸੇ ਕਾਰਨ ਟਿਕਟਾਂ ਦੀ ਵੰਡ ਵਿੱਚ ਦੇਰੀ ਹੋ ਰਹੀ ਹੈ | ਪਾਰਟੀ ਹਾਈਕਮਾਂਡ ਵੱਲੋਂ ਗੁਪਤ ਸਰਵੇਖਣ ਕਰਵਾਏ ਜਾ ਰਹੇ ਹਨ ਤਾਂ ਜੋ ਕਿਸੇ ਵੀ ਤਰ•ਾਂ ਦੇ ਅੰਦਰੂਨੀ ਵਿਰੋਧ ਤੋਂ ਬਚਿਆ ਜਾ ਸਕੇ ਅਤੇ ਬਾਗੀ ਸੁਰਾਂ ਨੂੰ ਸ਼ਾਂਤ ਕੀਤਾ ਜਾ ਸਕੇ | ਟਿਕਟਾਂ ਦੀ ਵੰਡ ਨੂੰ ਲੈ ਕੇ ਹੋ ਰਹੀ ਇਸ ਖਿੱਚੋਤਾਣ ਕਾਰਨ ਹੇਠਲੇ ਪੱਧਰ ਦੇ ਵਰਕਰਾਂ ਵਿੱਚ ਵੀ ਭਾਰੀ ਬੇਚੈਨੀ ਹੈ | ਕਈ ਵਾਰਡਾਂ ਵਿੱਚ ਤਾਂ ਆਜ਼ਾਦ ਚੋਣ ਲੜਨ ਦੀਆਂ ਚਿਤਾਵਨੀਆਂ ਵੀ ਦਿੱਤੀਆਂ ਜਾਣ ਲੱਗੀਆਂ ਹਨ | ਆਉਣ ਵਾਲੇ 16 ਮਈ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਹੋਣ ਕਰਕੇ ਸਿਆਸੀ ਪਾਰਟੀਆਂ ਲਈ ਬਹੁਤ ਅਹਿਮ ਹੈ, ਕਿਉਂਕਿ ਨਾਮਜ਼ਦਗੀ ਵਾਪਸੀ ਲੈਣ ਦੀ ਤਰੀਕ 19 ਮਈ ਤੋਂ ਬਾਅਦ ਉਮੀਦਵਾਰਾਂ ਦੀਆਂ ਅੰਤਿਮ ਸੂਚੀਆਂ ਜਾਰੀ ਹੋਣ ਨਾਲ ਸਥਿਤੀ ਸਪੱਸ਼ਟ ਹੋ ਜਾਵੇਗੀ | ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਵੀ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕਿਹੜੀ ਪਾਰਟੀ ਕਿਹੜੇ ਚਿਹਰੇ ਨੂੰ ਮੈਦਾਨ ਵਿੱਚ ਉਤਾਰਦੀ ਹੈ | ਕੀ ਇਹ ਟਿਕਟਾਂ ਕਿਸੇ ਪੁਰਾਣੇ ਆਗੂ ਨੂੰ ਮਿਲਣਗੀਆਂ ਜਾਂ ਫਿਰ ਕਿਸੇ ਨਵੇਂ ਜੋਸ਼ੀਲੇ ਉਮੀਦਵਾਰ ਨੂੰ? ਇਸ ਦਾ ਫੈਸਲਾ ਕੁਝ ਹੀ ਦਿਨਾਂ ਵਿੱਚ ਹੋਣ ਵਾਲਾ ਹੈ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਪਰਿਵਾਰ ਕਾਂਗਰਸ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਤੀਸਰੇ ਦਿਨ 'ਚ ਦਾਖਲ ਹੋਈ ਨਗਰ ਕੌਂਸਲ ਸਫ਼ਾਈ ਕਾਮਿਆਂ ਦੀ ਹੜਤਾਲ <br/>
Ad Position 24