27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਲੋਹੀਆਂ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਪਰਿਵਾਰ ਕਾਂਗਰਸ 'ਚ ਹੋਏ ਸ਼ਾਮਿਲ <br/>

Ad Position 21
No active advertisement
ਲੋਹੀਆਂ 'ਚ ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਿਲ ਹੋਏ ਅਜੈ ਫੀਡਾ, ਰਾਹੁਲ ਗੁਪਤਾ, ਮਿੰਟੂ ਗੁਪਤਾ, ਸੁਭਾਸ਼ ਸੱਦੀ ਸਨੇਹ ਲਤਾ ਅਤੇ ਹੋਰਾਂ ਨੂੰ ਕਾਂਗਰਸ 'ਚ ਸ਼ਾਮਿਲ ਕਰਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹੋਰ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 15-05-2026
ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਨੂੰ ਲੋਹੀਆਂ 'ਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕਈ ਟਕਸਾਲੀ ਪਰਿਵਾਰ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ ਹੋ ਗਏ | ਇਸ ਮੌਕੇ ਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਨਗਰ ਪੰਚਾਇਤ ਲੋਹੀਆਂ ਦੀਆਂ ਚੋਣਾਂ ਬਾਰੇ ਬੋਲਦਿਆਂ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਨਾਲ ਇਸ ਵਾਰ ਕਾਂਗਰਸ ਪਾਰਟੀ ਹੁੰਝਾ ਫੇਰ ਜਿੱਤ ਹਾਸਲ ਕਰੇਗੀ | ਇਸ ਮੌਕੇ ਤੇ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ 'ਚ ਅਜੈ ਫੀਡਾ, ਚਰਨ ਦਾਸ, ਸਤਨਾਮ ਸੱਤੀ, ਰਾਹੁਲ ਗੁਪਤਾ, ਮਿੰਟੂ ਗੁਪਤਾ, ਸੁਭਾਸ਼ ਸੱਦੀ ਤੇ ਸਨੇਹ ਲਤਾ ਦਾ ਪਰਿਵਾਰ ਸ਼ਾਮਲ ਹਨ | ਇਸ ਮੌਕੇ ਤੇ ਸ਼੍ਰੀ ਸਾਡੀ ਸ਼ੇਰੋਵਾਲੀਆ ਵੱਲੋਂ ਨਗਰ ਪੰਚਾਇਤ ਲੋਹੀਆਂ ਦੀਆਂ ਚੋਣਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਿਨਾਂ 'ਚ ਵਾਰਡ ਨੰਬਰ 1 ਤੋਂ ਸ਼ੀਮਾ ਗੁੱਗ, ਵਾਰਡ ਨੰਬਰ 2 ਤੋਂ ਅਮਨਦੀਪ ਸਿੰਘ ਜੱਸਲ, ਵਾਰਡ ਨੰਬਰ 5 ਜਸਵਿੰਦਰ ਕੌਰ ਪਤਨੀ ਬਲਕਾਰ ਸਿੰਘ ਗਾਜੀਪੁਰ, ਵਾਰਡ ਨੰਬਰ 6 ਤੋਂ ਗੁਰਜੀਤ ਸਿੰਘ ਕੰਗ, ਵਾਰਡ ਨੰਬਰ 7 ਤੋਂ ਹਰਜਿੰਦਰ ਕੌਰ ਸੈਂਹਬੀ ਪਤਨੀ ਰਛਪਾਲ ਸਿੰਘ ਸੈਂਹਬੀ, ਵਾਰਡ ਨੰਬਰ 8 ਤੋਂ ਗੁਰਬੀਰ ਸਿੰਘ ਕੰਗ ਗਗਨ, ਵਾਰਡ ਨੰਬਰ 9 ਤੋਂ ਸਨੇਹ ਲਤਾ ਪਤਨੀ ਸੁਭਾਸ਼ ਸੱਦੀ, ਵਾਰਡ ਨੰਬਰ 10 ਤੋਂ ਸਤਨਾਮ ਸਿੰਘ ਸੱਤੀ ਪੁੱਤਰ ਚਰਨ ਦਾਸ, ਵਾਰਡ ਨੰਬਰ 11 ਤੋਂ ਕੁਲਵਿੰਦਰ ਸਿੰਘ ਕਿੰਦੀ, ਵਾਰਡ ਨੰਬਰ 12 ਤੋਂ ਪੂਜਾ ਪਤਨੀ ਪਰਵਿੰਦਰ ਸਿੰਘ (ਸੰਤੋਖ ਸਾਊਾਡ ਵਾਲੇ), ਵਾਰਡ ਨੰਬਰ 13 ਤੋਂ ਲਖਵਿੰਦਰ ਸਿੰਘ ਨੰਢਾ ਸ਼ਾਮਲ ਹਨ | ਇਸ ਤੋਂ ਇਲਾਵਾ ਵਾਰਡ ਨੰਬਰ 3 ਤੋਂ ਆਜ਼ਾਦ ਚੋਣ ਲੜ ਰਹੇ ਬੀਬੀ ਪ੍ਰਵੀਨ ਕੁਮਾਰੀ ਪਤਨੀ ਰੋਸ਼ਨ ਲਾਲ ਤੇ ਵਾਰਡ ਨੰਬਰ 4 ਤੋਂ ਆਜ਼ਾਦ ਚੋਣ ਲੜ ਰਹੇ ਸੁਖਵਿੰਦਰ ਸਿੰਘ ਨਾਗੀ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ¢ | ਇਸ ਮੌਕੇ ਤੇ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਸਮਰਥਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜਵਾਹਰ ਦਾਸ ਨੇ ਇਲਾਕੇ 'ਚ ਸਮਾਜ ਸੇਵਾ ਦੀ ਜੋਤ ਜਗਾਈ-ਐਡ. ਧਾਮੀ ਅਗਲੀ ਖ਼ਬਰ ਨਗਰ ਕੌੌਂਸਲ ਚੋਣਾਂ : ਵੱਖ-ਵੱਖ ਪਾਰਟੀਆਂ ਵਲੋਂ ਦਾਅਵੇਦਾਰਾਂ ਦੀ ਲੰਬੀ ਸੂਚੀ, ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਖਿੱ...
Ad Position 24