27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੀ 29ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 15-05-2026
ਆਦਮਪੁਰ, 14 ਮਈ (ਹਰਪ੍ਰੀਤ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦਗੜ੍ਹ ਨੇੜੇ ਵਿਖੇ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਸੰਤ ਬਾਬਾ ਰਣਜੀਤ ਸਿੰਘ ਜੀ 29 ਵੀਂ ਸਾਲਾਨਾ ਬਰਸੀ ਮੁੱਖ ਸੇਵਾਦਾਰ ਸੰਤ ਤਲਵਿੰਦਰ ਸਿੰਘ (ਪਰਮੇਸ਼ਵਰ) ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਸੰਤ ਤਲਵਿੰਦਰ ਸਿੰਘ ਨੇ ਦੱਸਿਆ ਕਿ ?ਸਮਾਗਮ ਦੀ ਆਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਨਾਲ ਹੋਈ | ਇਸ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿੱਚ ਸੰਤ ਮਹਾਂਪੁਰਸ਼, ਪੰਥ ਪ੍ਰਸਿੱਧ ਰਾਗੀ ਜਥਿਆਂ, ਢਾਡੀ ਵਾਰਾਂ ਅਤੇ ਕਥਾ ਵਾਚਕਾਂ ਸਮਾਗਮ ਦੌਰਾਨ ਸਿੱਖ ਕੌਮ ਦੀ ਪ੍ਰਮੁੱਖ ਸ਼ਖਸ਼ੀਅਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮਿ੍ਤਸਰ) ਸਿੰਘ ਸਾਹਿਬ ਗਿਆਨੀ ਟੇਕ ਸਿੰਘ (ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਸਮੇਤ ਸੰਤ ਮਹਾਂਪੁਰਖ ਜਿਨਾਂ ਵਿੱਚ ਸੰਤ ਕਸ਼ਮੀਰ ਸਿੰਘ ਕੋਟ ਫਤੂਹੀ, ਸੰਤ ਜਗਤਾਰ ਸਿੰਘ ਨੈਨੀ ਵਾਲੇ, ਸੰਤ ਹਰਮੀਤ ਸਿੰਘ ਬੜੂ ਸਾਹਿਬ, ਸੰਤ ਓਕਾਰ ਸਿੰਘ ਦੌਲਤਪੁਰ, ਬੀਬੀ ਜਸਵਿੰਦਰ ਕੌਰ, ਜਥੇਦਾਰ ਬਾਬਾ ਨਾਗਰ ਸਿੰਘ ਤਰਨਾ ਦਲ, ਸੰਤ ਹਰਚਰਨ ਸਿੰਘ ਰਾਮਦਾਸਪੁਰ, ਜਥੇਦਾਰ ਬਾਬਾ ਸੁਮਿੱਤਰ ਸਿੰਘ, ਸੰਤ ਭਾਮ ਸਿੰਘ ਬੰਗਿਆਂ ਵਾਲੇ ਨਿਰਮਲ ਮੰਡਲ, ਸੰਤ ਅਮੀਰ ਸਿੰਘ ਟਕਸਾਲ ਜਵੱਦੀ ਕਲਾਂ, ਸੰਤ ਗੁਰਚਰਨ ਸਿੰਘ, ਸੰਤ ਸੁਰਿੰਦਰ ਸਿੰਘ ਸੋਡੀ, ਸੰਤ ਰਿਸ਼ੀ ਰਾਜ, ਸੰਤ ਇੰਦਰ ਦਾਸ ਮੇਗੋਵਾਲ ਗੰਜਿਆ, ਸੰਤ ਮਹਿੰਦਰ ਸਿੰਘ ਸਾਹਰੀ, ਗਿਆਨੀ ਭਗਵਾਨ ਸਿੰਘ ਜੋਹਲ, ਸੰਤ ਕੇਸਰ ਸਿੰਘ ਈਸਪੁਰ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਜਸਪਾਲ ਸਿੰਘ ਜੀ ਨੇਕੀ ਵਾਲੇ, ਸੰਤ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਸੰਤ ਹਰ ਮਨਜੀਤ ਸਿੰਘ ਸਿੰਘੜੀਵਾਲ, ਸੰਤ ਪ੍ਰੀਤਮ ਸਿੰਘ ਵਾੜੀਆਂ, ਸੰਤ ਮੱਖਣ ਸਿੰਘ ਟੂਟੋ, ਸੰਤ ਗੁਰਨਾਮ ਸਿੰਘ ਜੀ ਡੇਰਾ ਉਦੇਸੀਆਂ ਵਾਲਿਆਂ ਵਿਦਵਾਨਾਂ ਵੱਲੋਂ ਮਹਾਂਪੁਰਖਾਂ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਉਥੇ ਹੀ ਢਾਡੀ ਜੱਥਾ ਗਿਆਨੀ ਅਜੈਬ ਸਿੰਘ ਅਣਖੀ (ਬਠਿੰਡੇ ਵਾਲੇ) ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ (ਸ੍ਰੀ ਦਰਬਾਰ ਸਾਹਿਬ), ਇੰਟਰਨੈਸ਼ਨਲ ਢਾਡੀ ਜੱਥਾ ਭਾਈ ਗੁਰਦਿਆਲ ਸਿੰਘ (ਲੱਖਪੁਰ ਵਾਲੇ) ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ | ਨੇ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ | ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਦੇ ਸੇਵਾਦਾਰ ਸੰਤ ਬਾਬਾ ਤਲਵਿੰਦਰ ਸਿੰਘ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੇਵਾਦਾਰਾਂ ਨੂੰ 'ਸਿਰੋਪਾਓ' ਦੇ ਕੇ ਸਨਮਾਨਿਤ ਕੀਤਾ ਗਿਆ | ਸੇਵਾਦਾਰਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਸਹਾਇਕ ਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ PUNJAB ROADWAYS/PUNUS ਅਤੇ P/R.T.C. ਕੱਚੇ ਕਾਮੇ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਰੈਲੀ ਅਗਲੀ ਖ਼ਬਰ ਬਾਬਾ ਜਵਾਹਰ ਦਾਸ ਨੇ ਇਲਾਕੇ 'ਚ ਸਮਾਜ ਸੇਵਾ ਦੀ ਜੋਤ ਜਗਾਈ-ਐਡ. ਧਾਮੀ
Ad Position 24