10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੀ.ਐਸ.ਐਫ. ਚੌਕ ਧਮਾਕੇ ਦੇ ਪੀੜਤ ਗੁਰਪ੍ਰੀਤ ਨੂੰ ਰਾਜ ਸਭਾ ਮੈਂਬਰ ਨੇ ਵਾਅਦੇ ਮੁਤਾਬਕ ਦਿੱਤੀ ਐਕਟਿਵਾ

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਜਤਿੰਦਰ ਪੰਮੀ) : ਬੀਐਸਐਫ ਚੌਕ ਨੇੜੇ ਸਥਿਤ ਬੀਐਸਐਫ ਪੰਜਾਬ ਫਰੰਟੀਅਰ ਦੇ ਹੈਡਕੁਆਰਟਰ ਦੇ ਮੁੱਖ ਗੇਟ ਦੇ ਬਾਹਰ 5 ਮਈ ਦੀ ਸ਼ਾਮ ਨੂੰ ਹੋਏ ਧਮਾਕੇ 'ਚ ਡਲਿਵਰੀ ਬੁਆਏ ਗੁਰਪ੍ਰੀਤ ਦੀ ਸੜ ਕੇ ਸੁਆਹ ਹੋਈ ਐਕਟਿਵਾ ਦੇ ਇਵਜ਼ 'ਚ ਕੀਤੇ ਗਏ ਵਾਅਦੇ ਮੁਤਾਬਕ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਨਵੀਂ ਐਕਟਿਵਾ ਤੋਹਫੇ ਵਜੋਂ ਦੇ ਦਿੱਤੀ ਹੈ | ਰਾਜ ਸਭਾ ਮੈਂਬਰ ਕੋਲੋਂ ਇਹ ਨਵੀਂ ਐਕਟਿਵਾ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਨੇ ਹਾਸਲ ਕੀਤੀ, ਜਿਸ ਨੂੰ ਵਿਕਰਮਜੀਤ ਸਿੰਘ ਸਾਹਨੀ ਨੇ ਚਾਬੀ ਸੌਂਪੀ ਕਿਉਂਕਿ ਧਮਾਕੇ ਦੌਰਾਨ ਗੁਰਪ੍ਰੀਤ ਜ਼ਖ਼ਮੀ ਹੋ ਗਿਆ ਸੀ, ਜਿਸ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ | ਦੱਸਣਯੋਗ ਹੈ ਕਿ 5 ਮਈ ਦੀ ਸ਼ਾਮ ਕਰੀਬ 8 ਵਜੇ ਹੋਏ ਧਮਾਕੇ ਤੋਂ ਸਿਰਫ਼ ਸੱਤ ਮਿੰਟ ਪਹਿਲਾਂ ਫਲਿਪਕਾਰਟ ਦਾ ਡਿਲੀਵਰੀ ਬੁਆਏ ਗੁਰਪ੍ਰੀਤ ਪਾਰਸਲ ਵਾਪਸ ਲੈਣ ਲਈ ਬੀਐਸਐਫ ਗੇਟ ਕੋਲ ਗਿਆ ਹੋਇਆ ਸੀ | ਉਸਨੇ ਆਪਣੀ ਸਕੂਟਰੀ ਧਮਾਕੇ ਵਾਲੀ ਥਾਂ ਦੇ ਬਿਲਕੁਲ ਨੇੜੇ ਖੜ੍ਹੀ ਕੀਤੀ ਹੋਈ ਸੀ ਅਤੇ ਜਦੋਂ ਧਮਾਕਾ ਹੋਇਆ ਉਹ ਫੋਨ 'ਤੇ ਗੱਲ ਕਰ ਰਿਹਾ ਸੀ | ਹਾਲਾਂਕਿ ਗੁਰਪ੍ਰੀਤ ਖੁਸ਼ਕਿਸਮਤੀ ਨਾਲ ਬਚ ਗਿਆ ਪਰ ਉਸਦੀ ਐਕਟਿਵਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ | ਧਮਾਕੇ ਦੀ ਜਾਂਚ ਦੌਰਾਨ ਸ਼ੁਰੂਆਤੀ ਸ਼ੱਕ ਦੀ ਸੂਈ ਉਸ ਵੱਲ ਵੀ ਗਈ ਸੀ, ਜਦਕਿ ਉਹ ਖੁਦ ਇਸ ਘਟਨਾ ਦਾ ਪੀੜਤ ਸੀ | ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਵਲੋਂ ਉਸ ਕੋਲੋਂ ਪੂਰੀ ਰਾਤ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਅਖੀਰ ਉਸ ਨੂੰ ਕਲੀਨ ਚਿੱਟ ਮਿਲ ਗਈ | ਇਸ ਉਪਰੰਤ ਆਪਣੇ ਘਰ ਵਿੱਚ ਇਲਾਜ ਦੌਰਾਨ ਗੁਰਪ੍ਰੀਤ ਨੇ ਮੀਡੀਆ ਰਾਹੀਂ ਭਾਵੁਕ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਹੈ | ਗੁਰਪ੍ਰੀਤ ਨੇ ਕਿਹਾ ਸੀ ਕਿ ਉਸ ਦੀ ਸਕੂਟਰੀ ਨਸ਼ਟ ਹੋ ਗਈ ਹੈ, ਹੁਣ ਉਸ ਨੂੰ ਨਹੀਂ ਪਤਾ ਕਿ ਉਹ ਆਪਣੀ ਨੌਕਰੀ ਕਿਵੇਂ ਜਾਰੀ ਰੱਖ ਸਕੇਗਾ ਕਿਉਂਕਿ ਇਸ ਕੰਮ ਲਈ ਵਾਹਨ ਬਹੁਤ ਜ਼ਰੂਰੀ ਹੈ | ਉਸ ਨੇ ਇਹ ਵੀ ਕਿਹਾ ਸੀ ਕਿ ਉਸਦਾ ਪਰਿਵਾਰ ਨਵਾਂ ਵਾਹਨ ਖਰੀਦਣ ਦੀ ਹਾਲਤ ਵਿੱਚ ਨਹੀਂ ਹੈ | ਇਸ ਅਪੀਲ ਤੋਂ ਬਾਅਦ 8 ਮਈ ਨੂੰ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਗੁਰਪ੍ਰੀਤ ਦੇ ਪਿਤਾ ਸੇਵਾਮੁਕਤ ਬੀਐਸਐਪ ਜਵਾਨ ਕਸ਼ਮੀਰ ਸਿੰਘ ਨੂੰ ਫੋਨ ਕਰਕੇ ਮਦਦ ਕਰਨ ਦਾ ਭਰੋਸਾ ਦਿੱਤਾ ਸੀ | ਉਨ੍ਹਾਂ ਨੇ ਵਾਅਦਾ ਕੀਤਾ ਕਿ ਜਲਦੀ ਹੀ ਉਹ ਗੁਰਪ੍ਰੀਤ ਨੂੰ ਨਵਾਂ ਵਾਹਨ ਮੁਹੱਈਆ ਕਰਵਾਉਣਗੇ ਅਤੇ ਵਾਅਦੇ ਮੁਤਾਬਕ ਐਕਟਿਵਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਤੇਲ ਕੀਮਤਾਂ 'ਚ ਵਾਧਾ ਕਰਕੇ ਜਨਤਾ ਦਾ ਗਲਾ ਘੁਟਿਆ ਜਾ ਰਿਹਾ ਹੈ-ਰਾਣਾ ਅਗਲੀ ਖ਼ਬਰ ਪਾਸਲਾ ਤੇ ਜਾਮਾਰਾਏ ਨੇ ਕੀਤੀ ਕਿਸਾਨਾਂ 'ਤੇ ਜਬਰ ਢਾਹੁਣ ਦੀ ਕਰੜੀ ਨਿਖੇਧੀ
Ad Position 24