23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਗਰ ਪੰਚਾਇਤ ਚੋਣਾਂ 2026 ਸਮਰਥਕਾਂ ਸਮੇਤ ਅਤੇ ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ 'ਚ ਕਾਂਗਰਸੀ ਉਮੀਦਵਾਰਾਂ ਪੇਪਰ ਦਾਖ਼ਲ <br/>

Ad Position 21
No active advertisement
ਅਜੀਤ ਡੈਸਕ 18-05-2026
ਮਹਿਤਪੁਰ, 17 ਮਈ (ਲਖਵਿੰਦਰ ਸਿੰਘ)-ਨਗਰ ਪੰਚਾਇਤ ਮਹਿਤਪੁਰ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ ਜਿਥੇ ਆਪਣੇ ਪੇਪਰ ਦਾਖਲ ਕਰਵਾਏ ਗਏ, ਉਥੇ ਹੀ ਭਾਰੀ ਗਿਣਤੀ 'ਚ ਸਮਰਥਕਾਂ ਸਮੇਤ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਮਹਿਤਪੁਰ ਕਾਂਗਰਸੀ ਉਮੀਦਵਾਰਾਂ ਵੱਲੋਂ ਆਪਣੇ ਪੇਪਰ ਦਾਖਲ ਕਰਵਾਏ ਗਏ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਇਹ ਸੂਚੀ ਆਮ ਸਹਿਮਤੀ ਨਾਲ ਤਿਆਰ ਕਰਕੇ ਪਾਰਟੀ ਹਾਈਕਮਾਂਡ ਨੂੰ ਭੇਜੀ ਗਈ ਸੀ | ਜਿਸ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਅੱਜ ਜਨਤਕ ਕੀਤਾ ਗਿਆ | ਉਹਨਾਂ ਭਰੋਸਾ ਜਤਾਇਆ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਨਗਰ ਪੰਚਾਇਤ ਮਹਿਤਪੁਰ ਵਿੱਚ ਮੁੜ ਆਪਣਾ ਪ੍ਰਧਾਨ ਬਣਾਏਗੀ | ਉਨ੍ਹਾਂ ਸਰਕਾਰ ਤੇ ਨਿਸ਼ਾਨਾਂ ਸਾਧਦਿਆ ਕਿਹਾ ਕਿ ਸਦਾਤਾਰੀ ਤੇ ਅੱਜ ਦੀ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਨਗੇ | ਇਸ ਮੌਕੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਰਮੇਸ਼ ਮਹੇ, ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ, ਸੋਨੂੰ ਕੰਗ ਪੀ.ਏ, ਪਰਸ਼ੋਤਮ ਲਾਲ, ਰਾਜ ਕੁਮਾਰ ਜੱਗਾ ਕਮਲ ਕਿਸ਼ੋਰ, ਅਸ਼ਵਿੰਦਰ ਸਿੰਘ ਸ਼ੇਰੋਵਾਲੀਆ, ਬਲਵਿੰਦਰ ਸਿੰਘ, ਕਸ਼ਮੀਰੀ ਲਾਲ, ਹਰਪ੍ਰੀਤ ਸਿੰਘ ਪੀਤਾ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦਾ ਸਾਬਕਾ ਕੌਂਸਲਰ ਆਗੂ ਗੁਰਮੇਲ ਸਿੰਘ ਲੱਡਾ ਕਾਂਗਰਸ ਛੱਡ 'ਸ਼ੋ੍ਰਮਣੀ ਅਕਾਲੀ ਦਲ' 'ਚ ਸ਼ਾਮਿਲ <br/> ਅਗਲੀ ਖ਼ਬਰ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ, ਕਈ ਆਗੂ ਆਪਣੇ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ ਆਦਮਪੁਰ ਨਗਰ ਕੌਂਸਲ ਦੀਆਂ 13...
Ad Position 24