23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲੋਹੀਆਂ ਦੇ ਗੁ: ਕਲਗੀਧਰ ਸਿੰਘ ਸਭਾ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ <br/>

Ad Position 21
No active advertisement
ਲੋਹੀਆਂ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਲੋਨੀ ਵਿਖੇ ਹਾਜ਼ਰੀਨ ਸੰਗਤਾਂ ਅਤੇ (ਸੱਜੇ) ਕਥਾ ਕਰਦੇ ਕਥਾ ਵਾਚਕ ਭਾਈ ਚਮਕੌਰ ਸਿੰਘ ਅਤੇ ਚੌਰ ਸਾਹਿਬ ਦੀ ਸੇਵਾ ਨਿਭਾਉਂਦੇ ਬਿੱਕਰ ਸਿੰਘ ਮਹਿਰੋਕ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 18-05-2026
ਲੋਹੀਆਂ ਖਾਸ, 17 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗੁਰਦੁਆਰਾ ਕਲਗੀਧਰ ਸਾਹਿਬ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਵਿਖੇ 'ਜੇਠ ਮਹੀਨੇ ਦੀ ਸੰਗਰਾਂਦ' ਦਾ ਪਵਿੱਤਰ ਦਿਹਾੜਾ ਮਨਾਇਆ ਗਿਆ | ਇਸ ਮੌਕੇ ਗੁਰੂ ਘਰ ਦੇ ਵਜ਼ੀਰ ਅਤੇ ਪ੍ਰਸਿੱਧ ਕਥਾ ਵਾਚਕ ਭਾਈ ਚਮਕੌਰ ਸਿੰਘ ਵੱਲੋਂ ਹੁਕਮਨਾਮੇ ਦੀ ਕਥਾ ਕੀਤੀ ਗਈ | ਇਸ ਮੌਕੇ 'ਕਲਸੀ ਪਰਿਵਾਰ' ਵੱਲੋਂ ਚੜ੍ਹਦੀਕਲਾ ਲਈ ਅਰਦਾਸ' ਅਤੇ ਗੁਰੂ ਘਰ ਦੀਆਂ ਸੰਗਤਾਂ ਵਾਸਤੇ ਚਾਹ ਤੇ ਮਠਿਆਈਆਂ ਦੇ ਲੰਗਰਾਂ ਦੀ ਸੇਵਾ ਕਰਵਾਈ | ਇਸ ਮੌਕੇ ਗੁ: ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਖਜਾਨਚੀ ਬਿੱਕਰ ਸਿੰਘ ਸ਼ਤਾਬਗੜ੍ਹ, ਅਮਰਦੀਪ ਸਿੰਘ ਮਦਾਨ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਜਰਨੈਲ ਸਿੰਘ ਥਿੰਦ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਪ੍ਰਧਾਨ ਜਸਵਿੰਦਰ ਸਿੰਘ ਜੋਸਨ, ਸਵਰਨ ਸਿੰਘ ਨੰਢਾ, ਸੰਤੋਖ ਸਿੰਘ ਧੰਜੂ, ਗੁਰਮੇਲ ਸਿੰਘ ਥਿੰਦ, ਆੜ੍ਹਤੀ ਸੁਖਜਿੰਦਰ ਸਿੰਘ, ਤੇਜਿੰਦਰ ਸਿੰਘ ਜੰਮੂ, ਬਲਵੀਰ ਸਿੰਘ ਫੁੱਲ, ਕਰਨੈਲ ਸਿੰਘ ਮੋਖਾ, ਬਲਵਿੰਦਰ ਸਿੰਘ ਵਿਰਦੀ, ਬਲਵੀਰ ਸਿੰਘ ਉੜੀਸਾ ਵਾਲੇ, ਮਨਜਿੰਦਰ ਸਿੰਘ ਧੰਜੂ, ਇਕਬਾਲ ਸਿੰਘ, ਪ੍ਰਧਾਨ ਬੀਬੀ ਸੁਰਜੀਤ ਕੌਰ ਸਮੇਤ ਹੋਰ ਬੀਬੀਆਂ ਅਤੇ ਬੱਚੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਤੋਂ ਕੰਟਰੈਕਟ ਤੇ ਆਊਟ ਸੋਰਸ ਸਫ਼ਾਈ ਸੇਵਕ ਮੁਲਾਜ਼ਮ ਪੱਕੇ ਕਰਨ ਦੀ ਮੰਗ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰੇ ਸਰਕਾਰ-ਖਹਿਰਾ <br/>
Ad Position 24