23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਆਦਮਪੁਰ ਚੋਣਾਂ : ਭਾਜਪਾ ਨੂੰ ਕਈ ਵਾਰਡਾਂ ਵਿੱਚ ਉਮੀਦਵਾਰ ਨਸੀਬ ਨਹੀਂ ਹੋ ਰਹੇ, ਵਿਰੋਧੀਆਂ ਨੇ ਕੱਸੇ ਤਨਜ਼

Ad Position 21
No active advertisement
ਅਜੀਤ ਡੈਸਕ 18-05-2026
ਆਦਮਪੁਰ, 17 ਮਈ (ਹਰਪ੍ਰੀਤ ਸਿੰਘ)-ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਜਿੱਥੇ ਸਮੁੱਚੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਉੱਥੇ ਹੀ ਆਦਮਪੁਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਸਥਿਤੀ ਬਹੁਤ ਹੀ ਹੈਰਾਨੀਜਨਕ ਬਣੀ ਹੋਈ ਹੈ | ਚੋਣਾਂ ਜਿੱਤਣ ਅਤੇ ਨਗਰ ਕੌਂਸਲ 'ਤੇ ਕਬਜ਼ਾ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਦੇਸ਼ ਦੀ ਇਸ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਨੂੰ ਆਦਮਪੁਰ ਦੇ ਕਈ ਵਾਰਡਾਂ ਵਿੱਚ ਚੋਣ ਲੜਾਉਣ ਲਈ ਉਮੀਦਵਾਰ ਤੱਕ ਨਸੀਬ ਨਹੀਂ ਹੋ ਰਹੇ | ਸਥਾਨਕ ਲੋਕਾਂ ਅਤੇ ਸਿਆਸੀ ਮਾਹਰਾਂ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਸਿਰਫ਼ ਮੀਟਿੰਗਾਂ ਕਰਨ ਅਤੇ ਸੋਸ਼ਲ ਮੀਡੀਆ 'ਤੇ ਫੋਟੋਆਂ ਪਾਉਣ ਤੱਕ ਹੀ ਸੀਮਤ ਰਹਿ ਗਏ ਹਨ | ਜ਼ਮੀਨੀ ਪੱਧਰ 'ਤੇ ਪਾਰਟੀ ਦਾ ਢਾਂਚਾ ਇੰਨਾ ਕਮਜ਼ੋਰ ਨਜ਼ਰ ਆ ਰਿਹਾ ਹੈ ਕਿ ਚੋਣ ਮੈਦਾਨ ਵਿੱਚ ਉਤਾਰਨ ਲਈ ਚਿਹਰੇ ਲੱਭਣੇ ਮੁਸ਼ਕਿਲ ਹੋ ਰਹੇ ਹਨ | ਕੁਝ ਦਿਨ ਪਹਿਲਾਂ ਤੱਕ ਭਾਜਪਾ ਆਗੂਆਂ ਵੱਲੋਂ ਆਦਮਪੁਰ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਜਿੱਤਣ ਅਤੇ ਆਪਣਾ ਨਗਰ ਕੌਂਸਲ ਪ੍ਰਧਾਨ ਬਣਾਉਣ ਦੇ ਅਸਮਾਨੀ ਦਾਅਵੇ ਕੀਤੇ ਜਾ ਰਹੇ ਸਨ | ਪਰ ਹੁਣ ਜਦੋਂ ਨਾਮਜ਼ਦਗੀਆਂ ਅਤੇ ਚੋਣਾਂ ਦਾ ਅਸਲੀ ਸਮਾਂ ਆਇਆ ਹੈ, ਤਾਂ ਕਈ ਵਾਰਡਾਂ ਵਿੱਚ ਉਮੀਦਵਾਰ ਨਾ ਮਿਲਣ ਕਾਰਨ ਪਾਰਟੀ ਦੀ ਸਿਆਸੀ ਪੁਜ਼ੀਸ਼ਨ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ | ਵਿਰੋਧੀ ਧਿਰਾਂ ਵੱਲੋਂ ਭਾਜਪਾ ਤੇ ਤਨਜ਼ ਕਿਹਾ ਕਿ ਬੰਗਾਲ ਦੀ ਜਿੱਤ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਲੈਣ ਭਾਜਪਾ ਦੀ ਹਾਲਤ ਐਨੀ ਮਾੜੀ ਹੈ ਕਿ ਨਗਰ ਕੌਸਲ ਚੋਣਾਂ 'ਚ ਪਾਰਟੀ ਕੋਲ ਵਾਰਡਾਂ ਵਿੱਚ ਖੜ੍ਹੇ ਕਰਨ ਲਈ ਬੰਦੇ ਨਹੀਂ ਹਨ, ਉਹ ਪ੍ਰਧਾਨ ਬਣਾਉਣ ਦੇ ਸੁਪਨੇ ਦੇਖ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅਰਮਾਨ ਸਿੰਘ ਢਿੱਲੋਂ ਅਮਰੀਕਾ ਪੁਲਿਸ ਵਿੱਚ ਭਰਤੀ, ਸਾਬਤ ਸੂਰਤ ਸਰੂਪ ਨਾਲ ਵਧਾਈ ਦਸਤਾਰ ਦੀ ਸ਼ਾਨ-ਅਮਨਦੀਪ ਢਿੱਲੋਂ ਦ... ਅਗਲੀ ਖ਼ਬਰ ਮਹਿਤਪੁਰ ਸਰਕਲ ਦੇ ਸਾਰੇ ਮੈਡੀਕਲ ਸਟੋਰ 20 ਮਈ ਨੂੰ ਖੁੱਲ੍ਹੇ ਰਹਿਣਗੇ-ਪ੍ਰਧਾਨ ਜਗਦੀਸ਼ ਕਵਾਤਰਾ
Ad Position 24