17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਰਕਮ ਨਾ ਮੋੜਨ 'ਤੇ ਟ੍ਰੈਵਲ ਏਜੰਟ ਨੂੰ ਦਫ਼ਤਰ 'ਚ ਵੜ ਕੇ ਕੁੱਟਿਆ <br/>

Ad Position 21
No active advertisement
ਅਜੀਤ ਡੈਸਕ 19-05-2026
ਜਲੰਧਰ, 18 ਮਈ (ਜਤਿੰਦਰ ਪੰਮੀ)-ਬੱਸ ਸਟੈਂਡ ਨੇੜੇ ਸਥਿਤ ਇੱਕ ਇਮੀਗ੍ਰੇਸ਼ਨ ਦਫਤਰ ਦੇ ਮਾਲਕ ਨਾਲ ਕੁਝ ਨੌਜਵਾਨਾਂ ਵਲੋਂ ਉਸ ਦੇ ਦਫਤਰ ਵਿੱਚ ਦਾਖ਼ਲ ਹੋ ਕੇ ਪਹਿਲਾਂ ਕੁੱਟਮਾਰ ਕਰਨ ਤੇ ਫਿਰ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਟ੍ਰੈਵਲ ਏਜੰਟ ਦੀ ਪਛਾਣ ਸੰਨੀ ਗੁਜਰਾਲ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਥਾਣਾ ਰਾਮਾਮੰਡੀ ਇਲਾਕੇ ਵਿੱਚ ਪਹੁੰਚਣ ਤੋਂ ਬਾਅਦ ਸੰਨੀ ਗੁਜਰਾਲ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਭੱਜ ਕੇ ਥਾਣੇ ਪਹੁੰਚ ਗਿਆ | ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ-6 ਦੀ ਐੱਸ.ਐੱਚ.ਓ. ਰਾਜਵੰਤ ਕੌਰ ਪੁਲਿਸ ਪਾਰਟੀ ਸਮੇਤ ਥਾਣਾ ਰਾਮਾ ਮੰਡੀ ਪਹੁੰਚੇ ਅਤੇ ਸੰਨੀ ਗੁਜਰਾਲ ਨੂੰ ਥਾਣਾ ਮਾਡਲ ਟਾਊਨ ਲਿਆਂਦਾ | ਪੁਲਿਸ ਮੁਤਾਬਕ ਮਾਮਲਾ ਟ੍ਰੈਵਲ ਏਜੰਟ ਵਲੋਂ ਦੋ ਸਾਲ ਪਹਿਲਾਂ ਵਿਦੇਸ਼ ਭੇਜਣ ਵਾਸਤੇ ਲਈ ਗਈ ਰਾਸ਼ੀ ਵਾਪਸ ਨਾ ਮੋੜਨ ਹੈ ਤੇ ਉਨ੍ਹਾਂ ਨੇ ਸ਼ਿਕਾਇਤ ਲੈ ਲਈ ਹੈ | ਇੰਟਰਨੈਟ ਮੀਡੀਆ 'ਚ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ 'ਚ ਕੁਝ ਨੌਜਵਾਨ ਸੰਨੀ ਗੁਜਰਾਲ ਦੇ ਦਫਤਰ ਅੰਦਰ ਪਹਿਲਾਂ ਉਸ ਨਾਲ ਗੱਲਬਾਤ ਕਰ ਰਹੇ ਹਨ ਅਤੇ ਫਿਰ ਉਸ ਨਾਲ ਕੁੱਟਮਾਰ ਕਰਨ ਲੱਗਦੇ ਹਨ | ਉਕਤ ਨੌਜਵਾਨ ਉਸ ਨੂੰ ਖਿੱਚ ਕੇ ਦਫ਼ਤਰ ਤੋਂ ਬਾਹਰ ਲਿਜਾਂਦੇ ਨਜ਼ਰ ਆ ਰਹੇ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਕਿਸੇ ਹੋਰ ਮੁਕੇਰੀਆਂ-ਦਸੂਹਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਸੰਬੰਧਤ ਥਾਣੇ ਦੀ ਜਾਣਕਾਰੀ ਨਾ ਹੋਣ ਕਰਕੇ ਉਹ ਟ੍ਰੈਵਲ ਏਜੰਟ ਨੂੰ ਲੈ ਕੇ ਥਾਣਾ ਰਾਮਾਮੰਡੀ ਪਹੁੰਚ ਗਏ | ਉਨ੍ਹਾਂ ਕਿਹਾ ਕਿ ਹਮਲਾਵਰਾਂ ਦੇ ਕਿਸੇ ਰਿਸ਼ਤੇਦਾਰ ਨੇ ਦੋ ਸਾਲ ਪਹਿਲਾਂ ਸੰਨੀ ਗੁਜਰਾਲ ਰਾਹੀਂ ਵਿਦੇਸ਼ ਜਾਣ ਲਈ ਉਸ ਨੂੰ 31 ਲੱਖ ਰੁਪਏ ਦਿੱਤੇ ਸਨ | ਟ੍ਰੈਵਲ ਏਜੰਟ ਉਕਤ ਵਿਅਕਤੀ ਦੀ ਵੀਜ਼ਾ ਨਾ ਲਵਾ ਸਕਿਆ ਤਾਂ ਉਨ੍ਹਾਂ ਰਕਮ ਵਾਪਸ ਮੰਗੀ | ਸੰਨੀ ਗੁਜਰਾਲ ਨੇ ਪਾਰਟੀ ਨੂੰ 10 ਲੱਖ ਰੁਪਏ ਵਾਪਸ ਕਰ ਦਿੱਤੇ ਹੋਏ ਸਨ ਅਤੇ 21 ਲੱਖ ਰੁਪਏ ਬਾਕੀ ਦੇਣੇ ਸਨ |
ਓਧਰ ਟ੍ਰੈਵਲ ਏਜੰਟ ਸੰਨੀ ਗੁਜਰਾਲ ਨੇ ਦੱਸਿਆ ਕਿ ਕੁਝ ਨੌਜਵਾਨ ਉਸਦੇ ਦਫ਼ਤਰ ਵਿਚ ਆਏ ਅਤੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਸੰਬੰਧੀ ਗੱਲਬਾਤ ਕਰਦੇ ਹੋਏ ਫਾਰਮ ਭਰਨ ਲੱਗੇ | ਇਸ ਦੌਰਾਨ ਉਨ੍ਹਾਂ ਨੇ ਕਿਸੇ ਪੁਰਾਣੇ ਲੈਣ-ਦੇਣ ਦਾ ਜ਼ਿਕਰ ਕਰਦਿਆਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਉਸਨੂੰ ਜ਼ਬਰਦਸਤੀ ਥਾਰ ਗੱਡੀ ਵਿੱਚ ਬਿਠਾ ਲਿਆ | ਹਮਲਾਵਰ ਉਸ ਨੂੰ ਸੂਰਿਆ ਇਨਕਲੇਵ ਸਥਿਤ ਥਾਣਾ ਰਾਮਾ ਮੰਡੀ ਵੱਲ ਲੈ ਗਏ | ਸੰਨੀ ਗੁਜਰਾਲ ਨੇ ਦੱਸਿਆ ਕਿ ਜਦੋਂ ਗੱਡੀ ਥਾਣਾ ਰਾਮਾ ਮੰਡੀ ਦੇ ਬਾਹਰ ਪਹੁੰਚੀ ਤਾਂ ਉਸ ਨੇ ਗੱਡੀ ਵਿੱਚੋਂ ਛਾਲ ਮਾਰ ਕੇ ਥਾਣੇ ਅੰਦਰ ਜਾ ਆਪਣੀ ਜਾਨ ਬਚਾਈ | ਸੰਨੀ ਗੁਜਰਾਲ ਨੂੰ ਅਗਵਾ ਕਰਨ ਤੇ ਥਾਣਾ ਰਾਮਾ ਮੰਡੀ ਪੁੱਜਣ ਦਾ ਪਤਾ ਲੱਗਦਿਆਂ ਉਸ ਦੀ ਪਤਨੀ ਤੇ ਹੋਰ ਰਿਸ਼ਤੇਦਾਰ ਵੀ ਉਥੇ ਪਹੁੰਚ ਗਏ | ਪੀੜਤ ਨੇ ਇਹ ਵੀ ਦੱਸਿਆ ਕਿ ਹਮਲਾਵਰ ਆਪਣੇ ਆਪ ਨੂੰ ਸੀ.ਆਈ.ਏ ਸਟਾਫ ਦੇ ਕਰਮਚਾਰੀ ਦੱਸ ਰਹੇ ਸਨ ਅਤੇ ਉਨ੍ਹਾਂ ਕੋਲ ਪਿਸਤੌਲ ਵੀ ਸੀ | ਸੰਨੀ ਗੁਜਰਾਲ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦਾ | ਥਾਣਾ ਮੁਖੀ ਰਾਜਵੰਤ ਕੌਰ ਨੇ ਕਿਹਾ ਕਿ ਸੰਨੀ ਗੁਜਰਾਲ ਨੇ ਹਮਲਾਵਰਾਂ ਖ਼ਿਲਾਫ ਸ਼ਿਕਾਇਤ ਦੇ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਅਮਰੀਕਾ ਨੇ ਡੇਗੀ ਸੀ ਇਮਰਾਨ ਖ਼ਾਨ ਦੀ ਸਰਕਾਰ <br/> ਅਗਲੀ ਖ਼ਬਰ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ <br/>
Ad Position 24