ਜਲੰਧਰ, 21 ਮਈ (ਜਸਪਾਲ ਸਿੰਘ)-ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਜਲੰਧਰ ਛਾਉਣੀ ਵਿਖੇ ਅੱਠਵੀਂ ਜਮਾਤ ਲਈ ਪੰਜਾਬੀ ਭਾਸ਼ਣ ਅਤੇ ਛੇਵੀਂ ਅਤੇ ਸੱਤਵੀਂ ਜਮਾਤ ਲਈ ਪੰਜਾਬੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ | ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਮੌਜੂਦਗੀ ਵਿੱਚ ਕਰਵਾਏ ਇਸ ਪ੍ਰੋਗਰਾਮ ਪ੍ਰੋਗਰਾਮ ਦੌਰਾਨ ਜੱਜਾਂ ਦੀ ਭੂਮਿਕਾ ਅਰਵਿੰਦਰ ਕੌਰ ਅਤੇ ਮਨਦੀਪ ਕੌਰ ਨੇ ਨਿਭਾਈ | ਇਸ ਮੁਕਾਬਲੇ ਦੀ ਤਿਆਰੀ ਸੁਪਰਵਾਈਜ਼ਰ ਅਮਿਤਾ ਰਾਠੌਰ ਅਤੇ ਸੋਨੀਆ ਕੁਕਰੇਜਾ ਦੀ ਨਿਗਰਾਨੀ ਹੇਠ ਪੰਜਾਬੀ ਅਧਿਆਪਕਾਂ ਦੁਆਰਾ ਕੀਤੀ ਗਈ | ਇਸ ਮੌਕੇ ਪੰਜਾਬੀ ਭਾਸ਼ਣ ਮੁਕਾਬਲੇ 'ਚ ਏਕਮ ਤੇ ਨਤਾਲੀ ਨੇ ਪਹਿਲਾ, ਵੰਸ਼ ਤੇ ਅਭਿਨਵ ਅਤੇ ਤੀਸਰਾ ਸਥਾਨ ਨਕਸ਼ ਤੇ ਰੀਆ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਸੱਤਵੀਂ ਜਮਾਤ ਦੇ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ 'ਚ ਪਹਿਲਾ ਸਥਾਨ ਅੰਬਰ ਤੇ ਗੌਰੀ, ਦੂਜਾ ਨਵਰਾਜ ਤੇ ਅਵਨੀਤ ਅਤੇ ਤੀਜਾ ਸਥਾਨ ਸਮੀਕਸ਼ਾ, ਸੌਮਿਆ ਤੇ ਪ੍ਰਣਿਆ ਨੇ ਪ੍ਰਾਪਤ ਕੀਤਾ | ਜਦਕਿ ਛੇਵੀਂ ਜਮਾਤ ਦੇ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ 'ਚ ਪ੍ਰਣਯ ਨੇ ਪਹਿਲਾ, ਗੁਰਫਤਿਹਾ ਸਿੰਘ ਨੇ ਦੂਸਰਾ ਤੇ ਸੁਰਲਗਨ ਤੇ ਪਾਵਨੀ ਅਤੇ ਤੀਸਰਾ ਸਥਾਨ ਸੁਪਿ੍ਤੀ, ਜੀਵੰਤਿਕਾ ਨੇ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਸਾਰੇ ਪ੍ਰਤੀਯੋਗੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ | ਇਸ ਮੌਕੇ ਬੱਚਿਆਂ ਨੇ ਮਹਿਮਾਨ ਆਈਟਮ ਵਜੋਂ ਮਨਮੋਹਕ ਭੰਗੜਾ ਪੇਸ਼ ਕੀਤਾ |