06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦੋਆਬਾ ਕਾਲਜ ਦੇ 16 ਵਿਦਿਆਰਥੀਆਂ ਦੀ ਹੋਈ 'ਪਲੇਸਮੈਂਟ'

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਜਲੰਧਰ, 21 ਮਈ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪਿ੍ੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਬੀਏਜੇਐਮਸੀ ਅਤੇ ਐਮਏਜੇਐਮਸੀ ਦੇ 16 ਵਿਦਿਆਰਥੀਆਂ ਦੀ ਪਿ੍ੰਟ ਐਂਡ ਇਲੈਕਟ੍ਰਾਨਿਕ ਮੀਡਿਆ ਵਿੱਚ ਵਧੀਆ ਪਲੇਸਮੈਂਟ ਹੋਈ ਹੈ | ਇਸ ਵਿੱਚ ਬੀਏਜੇਐਮਸੀ ਦੇ ਵਿਦਿਆਰਥੀ ਸਤਬੀਰ ਸਿੰਘ ਦੀ ਜੇਬਵੋ ਨਿਊਜ਼ ਵਾਇਰ ਵਿੱਚ ਵੀਡਿਓ ਐਡੀਟਰ, ਸੌਰਵ ਕੁਮਾਰ ਦੀ ਆਲ ਇੰਡੀਆਂ ਵਿੱਚ ਬ੍ਰਾਡਕਾਸਟ ਐਸੀਸਟੈਂਟ, ਪ੍ਰੀਤੀ ਅਤੇ ਭੂਮਿਕਾ ਦੀ ਐਂਕਰ, ਦੀਕਸ਼ਾ ਦੀ ਪੰਜਾਬ ਕੇਸਰੀ ਵਿੱਚ ਮਲਟੀ ਮੀਡਿਆ ਪ੍ਰੋਡਿਊਸਰ ਅਤੇ ਡਿੰਪਲ ਦੀ ਡਿਜੀਟਲ ਜ਼ਿਲ੍ਹੇ ਵਿਚ ਵੀਡਿਓ ਐਡੀਟਰ, ਸਿਮਰਨ, ਅੰਮਿ੍ਤਾ ਅਤੇ ਸਿਮਰ ਦੀ ਬਾਰ ਕੋਡ ਐਂਟਰਟੈਨਮੈਂਟ ਕੰਪਨੀ ਵਿੱਚ ਡਿਜੀਟਲ ਮੀਡੀਆ ਮੌਨਿਟਰ ਦੇ ਅਹੁਦੇ 'ਤੇ ਪਲੇਸਮੈਂਟ ਹੋਈ | ਇਸੀ ਤਰ੍ਹਾਂ ਐਮਏਜੇਐਮਸੀ ਦੇ ਵਿਦਿਆਰਥੀ ਕਨਿਸ਼ਕਾ ਮਲਹੋਤਰਾ ਦੀ ਸਵੇਰਾ ਟਾਈਮਜ਼ ਵਿੱਚ ਕੰਟੈਂਟ ਰਾਇਟਰ, ਹਰਕੀਰਤ ਸਿੰਘ ਦੀ ਕਿ੍ਓਨਜ਼ ਟੈਕਨੋਲੋਜਿਸ ਵਿੱਚ ਕੰਟੇਂਟ ਰਾਇਟਰ, ਪਲਕ ਦੀ ਸਵੇਰਾ ਟਾਇਮਸ ਵਿੱਚ ਕੰਟੇਂਟ ਰਾਇਟਰ, ਜਸਬੀਰ ਸਿੰਘ ਅਤੇ ਮੋਹਿਤ ਬਾਂਸਲ ਦੀ ਐਲਪੀਯੂ ਵਿੱਚ ਡਿਪਟੀ ਅਫ਼ਸਰ, ਜਿਤੇਸ਼ ਦੀ ਆਲ ਇੰਡੀਆ ਰੇਡੀਓ ਵਿੱਚ ਡ੍ਰਾਮਾ ਰਿਕਾਰਡਿਸਟ ਅਤੇ ਦੀਪਕ ਕੁਮਾਰ ਦੀ ਇਕ ਅਖਬਾਰ 'ਚ ਟੀਵੀ ਇਨਪੁਟ ਕੋਆਰਡੀਨੇਟਰ ਦੀ ਪਲੇਸਮਾੈਂਟ ਹੋਈ | ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲਬੱਧੀ ਦੇ ਲਈ ਇਨ੍ਹਾਂ ਹੋਣਹਾਰ ਵਿਦਿਆਰਥੀ, ਇਨ੍ਹਾਂ ਦੇ ਮਾਤਾ-ਪਿਤਾ, ਪ੍ਰਾਧਿਆਪਕ, ਡਾ. ਸਿਮਰਨ ਸਿੱਧੂ ਵਿਭਾਗ ਮੁਖੀ ਤੇ ਡਾ. ਪਿ੍ਯਾ ਚੋਪੜਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਹੈੱਡ ਨੇ ਜਨਗਣਨਾ ਦੇ ਕੰਮ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਸੀ. ਟੀ. ਗਰੁੱਪ ਅਤੇ ਆਈ. ਆਈ. ਟੀ. ਰੋਪੜ ਵਿਚਕਾਰ ਵਿਦਿਆਰਥੀਆਂ ਦੇ ਸਟਾਰਟ ਅੱਪ ਲਈ ਸਮਝੌਤਾ
Ad Position 24