06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਜਪਾਈਆਂ ਵਲੋਂ ਮਨੋਰੰਜਨ ਕਾਲੀਆ ਦੀ ਅਗਵਾਈ 'ਚ ਬੈਠਕ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਚੁਗਿੱਟੀ/ਜੰਡੂਸਿੰਘਾ, 21 ਮਈ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਦੇ ਮੰਡਲ 6 ਦੇ ਭਾਜਪਾਈਆਂ ਵਲੋਂ ਇਕ ਬੈਠਕ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਪਾਰਟੀ ਦੇ ਆਗੂ ਮਨੋਜ ਅਗਰਵਾਲ ਦੇ ਗ੍ਰਹਿ ਵਿਖੇ ਕੀਤੀ ਗਈ | ਇਸ ਮੌਕੇ ਪਾਰਟੀ ਦੀ ਮਜ਼ਬੂਤੀ ਤੇ ਅਗਾਮੀ 2027 ਦੀਆਂ ਚੋਣਾਂ 'ਚ ਸਫਲਤਾ ਲਈ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਆਪਣੇ ਸੰਬੋਧਨ ਦੌਰਨ ਸ੍ਰੀ ਕਾਲੀਆ ਵਲੋਂ ਪਾਰਟੀ ਦੇ ਤਮਾਮ ਅਹੁਦੇਦਾਰਾਂ ਤੇ ਵਰਕਰਾਂ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੀ ਅਪੀਲ ਕੀਤੀ ਗਈ | ਇਸ ਬੈਠਕ ਦੀ ਦੇਖ-ਰੇਖ ਮੰਡਲ ਨੰਬਰ 6 ਦੇ ਇੰਚਾਰਜ ਅਮਰਜੀਤ ਸਿੰਘ ਅਮਰੀ ਵਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਸਮੇਤ ਵੱਖ-ਵੱਖ ਹੋਰ ਬੁਲਾਰਿਆਂ ਵਲੋਂ ਆਪਣੇ ਸੰਬੋਧਨ ਦੌਰਾਨ ਪਾਰਟੀ ਦਾ ਵਿਸਥਾਰ ਕੀਤੇ ਜਾਣ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਭੰਡਾਰੀ, ਅਸ਼ੀਸ਼ ਭੰਡਾਰੀ, ਸੰਦੀਪ ਕੁਮਾਰ, ਮਨੋਜ ਅਗਰਵਾਲ, ਰਜਿੰਦਰ ਗੋਸਾਈ, ਦੇਸ਼ ਬੰਧੂ ਭੰਡਾਰੀ, ਹਰਪ੍ਰੀਤ ਸਿੰਘ ਬੇਦੀ, ਸਾਕੁਲ ਮਹਾਜਨ, ਜਵਾਹਰ ਸੂਦ, ਵਰਿੰਦਰ ਬਿੱਟਾ, ਰਜਨੀਸ਼ ਕਪਾਹੀ, ਸ਼ਿਵਮ, ਨਰਿੰਦਰ ਗਰੋਵਰ, ਗਿਆਨ ਚੰਦ, ਨਿਰਮਲ ਸਿੰਘ ਨਿੰਮਾ, ਰਾਮ ਲੁਭਾਇਆ ਚੁਗਿੱਟੀ, ਅਮਨਦੀਪ ਸਿੰਘ ਦੀਪੀ, ਰਾਮ ਲੁਭਾਇਆ ਜਨਰਲ ਸਕੱਤਰ ਮੰਡਲ ਨੰਬਰ-6, ਗੌਰਵ ਮਹਿਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਭਿਆਨਕ ਗਰਮੀ 'ਚ ਲੋਕਾਂ ਨੂੰ ਪਾਣੀ ਤੇ ਬਿਜਲੀ ਲਈ ਤਰਸਾਇਆ-ਡਾ. ਸੇਠੀ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ, ਮਰੀਜ਼ਾਂ ਕੋਲੋਂ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆ
Ad Position 24