ਜਲੰਧਰ, 23 ਮਈ (ਡਾ.ਜਤਿੰਦਰ ਸਾਬੀ)-ਡੇ.ਏ.ਵੀ ਸਵਿਮਿੰਗ ਅਕੈਡਮੀ ਵੱਲੋਂ ਦੂਜੀ ਸਵਿਮਿੰਗ ਪ੍ਰੋਫੈਸ਼ਨਲ ਮੀਟ 24 ਮਈ ਐਤਵਾਰ ਨੂੰ ਕਰਵਾਈ ਜਾ ਰਹੀ ਹੈ | ਇਸ ਦੇ ਖੇਡ ਮੁਕਾਬਲੇ ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ ਦੇ ਤੈਰਾਕੀ ਪੂਲ 'ਚ ਕਰਵਾਏ ਜਾਣਗੇ | ਇਸ ਦੇ ਵਿਚ ਜਿਲ੍ਹੇ ਭਰ ਦੇ ਖਿਡਾਰੀ, ਸਕੂਲਾਂ, ਕਾਲਜਾਂ ਨਿੱਜੀ ਤੈਰਾਕੀ ਅਕੈਡਮੀਆਂ ਦੇ ਵਿਦਿਆਰਥੀ ਉਚੇਚੇ ਤੌਰ ਤੇ ਹਿੱਸਾ ਲੈਣਗੇ | ਇਸ ਚੈਪੀਅਨਸ਼ਿਪ ਦੇ ਮੁੱਖ ਮਹਿਮਾਨ ਪਿ੍ੰਸੀਪਲ ਡੀ.ਏ.ਵੀ ਕਾਲਜ ਜਲੰਧਰ ਡਾ ਅਨੂਪ ਕੁਮਾਰ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ ਮਨੂਸੂਦ ਖੇਡ ਵਿਭਾਗ ਦੇ ਮੁਖੀ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇੇਣਗੇ | ਇਸ ਚੈਪੀਅਨਸ਼ਿਪ ਦਾ ਆਯੋਜਨ ਤੇ ਪ੍ਰਬੰਧਕੀ ਸਕੱਤਰ ਡਾ ਵਿਨੋਦ ਸ਼ਰਮਾਂ ਨੂੰ ਬਣਾਇਆ ਗਿਆ ਹੈ ਤੇ ਇਸ ਤੈਰਾਕੀ ਮੀਟ ਦੇ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਉਨ੍ਹਾਂ ਨਾਲ ਸਮੇ ਸਿਰ ਸੰਪਰਕ ਕਰ ਸਕਦੇ ਹਨ | ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ |