08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਾਰਸ ਇਨਕਲੇਵ ’ਚ 13 ਸਾਲਾ ਕੁੜੀ ਦੀ ਹੱਤਿਆ ਦੇ ਪੀੜਤਾਂ ਦੇ ਹੱਕ ’ਚ ਆਏ ਸ਼ੀਤਲ ਅੰਗੁਰਾਲ, ਸਰਕਾਰੀ ਨੌਕਰੀ ਦੀ ਕੀਤੀ ਮੰਗ ਕਿਹਾ, ਮੰਗ ਨਾ ਮੰਨੇ ਜਾਣ ’ਤੇ ਸਨਿਚਰਵਾਰ ਨੂੰ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਘਰ ਦਾ ਕੀਤਾ ਜਾਵੇਗਾ ਘੇਰਾਓ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਨਾ ਹੋ ਕੇ ਮੁੱਖ ਮੰਤਰੀ ਨੇ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ-ਕਾਲੀਆ

ਜਲੰਧਰ, 7 ਸਤੰਬਰ (ਜਤਿੰਦਰ ਪੰਮੀ)–ਪਿਛਲੇ 22 ਨਵੰਬਰ 2025 ਨੂੰ ਲੈਦਰ ਕੰਪਲੈਕਸ ਰੋਡ ਨੇੜੇ ਪਾਰਸ ਇਨਕਲੇਵ ’ਚ 13 ਸਾਲਾ ਨਾਬਾਲਿਗ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਐੱਸ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਜਲੰਧਰ, 7 ਸਤੰਬਰ (ਜਤਿੰਦਰ ਪੰਮੀ)–ਪਿਛਲੇ 22 ਨਵੰਬਰ 2025 ਨੂੰ ਲੈਦਰ ਕੰਪਲੈਕਸ ਰੋਡ ਨੇੜੇ ਪਾਰਸ ਇਨਕਲੇਵ ’ਚ 13 ਸਾਲਾ ਨਾਬਾਲਿਗ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਐੱਸ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੂਰਾਲ ਪੀੜਤ ਪਰਿਵਾਰ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਪ੍ਰੈੱਸ ਕਲੱਬ ਵਿੱਚ ਪੀੜਤ ਪਰਿਵਾਰ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੀੜਤ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਨਾ ਕੀਤਾ ਤਾਂ ਸ਼ਨਿਚਰਵਾਰ ਨੂੰ ਉਹ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਘਰ ਦਾ ਘੇਰਾਓ ਕਰਨਗੇ। ਦੱਸਣਯੋਗ ਹੈ ਕਿ ਘਟਨਾ 22 ਨਵੰਬਰ 2025 ਦੀ ਸ਼ਾਮ ਨੂੰ ਲੜਕੀ ਆਪਣੇ ਘਰ ਤੋਂ ਗੁਆਂਢ ਵਿੱਚ ਰਹਿੰਦੀ ਆਪਣੀ ਸਹੇਲੀ ਨੂੰ ਮਿਲਣ ਗਈ ਸੀ। ਸੀ. ਸੀ. ਟੀ. ਵੀ. ਫੁਟੇਜ ਵਿੱਚ ਲੜਕੀ ਨੂੰ ਗੁਆਂਢੀ ਦੇ ਘਰ ਵੱਲ ਜਾਂਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤੀ। ਪਰਿਵਾਰ ਵੱਲੋਂ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਕੁਝ ਘੰਟਿਆਂ ਬਾਅਦ ਲੜਕੀ ਦੀ ਲਾਸ਼ ਉਸੇ ਗੁਆਂਢੀ ਦੇ ਘਰ ਦੇ ਬਾਥਰੂਮ ਵਿੱਚੋਂ ਮਿਲੀ। ਇਸ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਲੋਕਾਂ ਨੇ ਮੁਲਜ਼ਮ ਨੂੰ ਘੇਰ ਲਿਆ। ਪੁਲਿਸ ਨੂੰ ਮੁਲਜ਼ਮ ਨੂੰ ਭੀੜ ਤੋਂ ਬਚਾ ਕੇ ਹਿਰਾਸਤ ਵਿੱਚ ਲੈਣਾ ਪਿਆ। ਪੁਲਿਸ ਨੇ ਇਸ ਮਾਮਲੇ ਵਿੱਚ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਇੱਕ ਨਿੱਜੀ ਸਕੂਲ ਦੀ ਬੱਸ ਚਲਾਉਂਦਾ ਸੀ ਅਤੇ ਮ੍ਰਿਤਕ ਲੜਕੀ ਦੇ ਪਿਤਾ ਦਾ ਜਾਣਕਾਰ ਸੀ।
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਪੇਂਡੂ ਲੋਕਾਂ ਨੂੰ ਦਿੱਤੀ ਵੱਡੀ ਰਾਹਤ- ਅਮਰੀ ਅਗਲੀ ਖ਼ਬਰ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸ਼ਕਤੀ ਸਦਨ ਦਾ ਘਿਰਾਓ
Ad Position 24